(ਅਨਿਲ ਲੁਟਾਵਾ) ਅਮਲੋਹ। ਵਿਸਵ ਵਾਤਾਵਰਣ ਦਿਵਸ ਪਿੰਡ ਭੱਦਲਥੂਹਾ ਦੇ ਡੇਰਾ ਸ਼ਰਧਾਲੂਆਂ ਵੱਲੋਂ ਬੂਟੇ ਲਾ ਕੇ ਮਨਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਤੇ ਵਾਤਾਵਰਣ ਪ੍ਰੇਮੀ ਬਲਜੀਤ ਸਿੰਘ ਅੰਨੀਆ ਤੇ ਪਟਵਾਰੀ ਕੇਸਰ ਸਿੰਘ ਇੰਸਾਂ 15 ਮੈਂਬਰ ਨੇ ਕਿਹਾ ਕਿ ਗਲੋਬਲ ਬਾਰਮਿੰਗ ਤੋਂ ਬਚਣ ਤੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਬਣਾਉਂਣ ਲਈ ਸਾਨੂੰ ਹਰ ਪਰਿਵਾਰ ਦੇ ਮੈਂਬਰ ਨੂੰ ਦੋ ਬੂਟੇ ਜਰੂਰ ਲਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ। Environment Day
ਬਲਤੇਜ ਸਿੰਘ ਇੰਸਾਂ ਅਮਲੋਹ ਪ੍ਰੇਮੀ ਸੇਵਕ ਨੇ ਕਿਹਾ ਕਿ ਦਿਨ ਦਾ ਟੈਂਪਰੇਚਰ 46-47 ਡੀਗਰੀ ਤੱਕ ਪਹੁੰਚਿਆ ਹੋਇਆ ਹੈ ਤੇ ਪੌਦੇ ਲਗਾਉਣ ਨਾਲ ਹੀ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਨਹੀ ਉਹ ਦਿਨ ਦੂਰ ਨਹੀਂ ਜਦੋਂ ਟੈਂਪਰੇਚਰ 55-58 ’ਤੇ ਪਹੁੰਚ ਜਾਵੇਗਾ ਜੋ ਕਿ ਕਿਸੇ ਵੀ ਇਨਸਾਨ, ਜਾਨਵਰ ਆਦਿ ਲਈ ਠੀਕ ਨਹੀਂ ਹੋਵੇਗਾ। Environment Day


ਇਹ ਵੀ ਪੜ੍ਹੋ: World Environment Day ’ਤੇ ਵਿਸ਼ੇਸ਼ : ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਲਿਆਈ ਹਰਿਆਲੀ
ਡਾਕਟਰ ਹਰਜੀਤ ਸਿੰਘ ਨੇ ਕਿਹਾ ਕਿ ਡੇਰਾ ਸ਼ਰਧਾਲੂਆਂ ਵੱਲੋਂ ਜਿੱਥੇ ਬੂਟੇ ਲਾਏ ਜਾਂਦੇ ਹਨ, ਉੱਥੇ ਉਨ੍ਹਾਂ ਦੀ ਸੰਭਾਲ ਵੀ ਕੀਤੀ ਜਾਂਦੀ ਹੈ। ਉਨ੍ਹਾਂ ਡੇਰਾ ਸ਼ਰਧਾਲੂਆਂ ਦੇ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ ਤੇ ਆਪ ਵੀ ਡੇਰਾ ਸ਼ਰਧਾਲੂਆਂ ਨਾਲ ਮਿਲ ਕੇ ਬੂਟੇ ਲਾਏ। ਇਸ ਮੌਕੇ ਪ੍ਰੇਮੀ ਇੱਕਬਾਲ ਇੰਸਾਂ, ਡਾਕਟਰ ਹਰਜੀਤ ਸਿੰਘ , ਪ੍ਰੇਮੀ ਸਦੀਕ ਮੁਹੰਮਦ, ਪ੍ਰੇਮੀ ਦੁਰਗਾ ਦਾਸ ਇੰਸਾਂ, ਪ੍ਰੇਮੀ ਬਲਜੀਤ ਸਿੰਘ ਇੰਸਾਂ, ਪ੍ਰੇਮੀ ਰਾਜ ਸਿੰਘ ਇੰਸਾਂ, ਪ੍ਰੇਮੀ ਪਾਲ ਸਿੰਘ ਇੰਸਾਂ, ਪ੍ਰੇਮੀ ਹਾਕਮ ਸੂਫੀ ਇੰਸਾਂ, ਪ੍ਰੇਮੀ ਗੁਰਮੇਲ ਸਿੰਘ ਇੰਸਾਂ, ਪ੍ਰੇਮੀ ਕੇਸਰ ਪਟਵਾਰੀ ਇੰਸਾਂ, ਪ੍ਰੇਮੀ ਬਲਤੇਜ ਇੰਸਾਂ,ਪ੍ਰੇਮੀ ਨਰੇਸ਼ ਸਿੰਘ ਇੰਸਾਂ, ਸੀਰਤ ਇੰਸਾਂ,ਨਾਫੀਆ ਇੰਸਾਂ ਗੁਰਨੂਰ ਸਿੰਘ ਆਦਿ ਹਾਜ਼ਰ ਸਨ।













