ਸਾਡੇ ਨਾਲ ਸ਼ਾਮਲ

Follow us

11.1 C
Chandigarh
Thursday, February 5, 2026
More
    Home Breaking News ਪਵਿੱਤਰ ਅਵਤਾਰ ...

    ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ’ਚ ਬਲਾਕ ਅਮਲੋਹ ਦੀ ਸਾਧ-ਸੰਗਤ ਨੇ ਲਗਾਏ ਬੂਟੇ ਤੇ ਤਿਰੰਗੇ ਨੂੰ ਕੀਤਾ ਸਲੂਟ

    ਆਪਣੀਆਂ ਗੱਡੀਆਂ,ਘਰਾਂ,ਦੁਕਾਨਾਂ,ਫ਼ੈਕਟਰੀਆਂ ਆਦਿ ’ਤੇ ਲਾਏ ਤਿਰੰਗੇ,ਕੀਤਾ ਸਲੂਟ

    (ਅਨਿਲ ਲੁਟਾਵਾ) ਅਮਲੋਹ। ਆਜ਼ਾਦੀ ਦੇ 75 ਵੇਂ ਅੰਮ੍ਰਿਤ ਮਹਾਂਉਤਸ਼ਵ ਦੇ ਸ਼ੁੱਭ ਮੌਕੇ ਅਤੇ ਆਪਣੇ ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ ਨੂੰ ਮਨਾਉਣ ਅਤੇ ਆਪਣੇ ਸਤਿਗੁਰੂ ਜੀ ਨੂੰ ਸਜਦਾ ਕਰਦਿਆਂ ’ਤੇ ਉਨ੍ਹਾਂ ਵੱਲੋਂ ਫ਼ਰਮਾਏ ਇਲਾਹੀ ਬਚਨਾਂ ’ਤੇ ਅਮਲ ਕਰਦਿਆਂ ਅੱਜ ਬਲਾਕ ਦੀ ਸਾਧ-ਸੰਗਤ ਵੱਲੋਂ ਬੂਟੇ ਲਗਾਏ ਅਤੇ ਆਪਣੀਆਂ ਗੱਡੀਆਂ ,ਘਰਾਂ, ਦੁਕਾਨਾਂ, ਫ਼ੈਕਟਰੀਆਂ ਆਦਿ ’ਤੇ ਤਿਰੰਗੇ ਲਾਏ ਅਤੇ ਸਲੂਟ ਕੀਤਾ।

    ਅਮਲੋਹ : ਬਲਾਕ ਅਮਲੋਹ ਦੀ ਸਾਧ-ਸੰਗਤ ਬੂਟੇ ਲਾਉਣ ਮੌਕੇ ਸਾਂਝੀ ਤਸਵੀਰ ’ਚ। ਤਸਵੀਰ :ਅਨਿਲ ਲੁਟਾਵਾ

    ਬਲਾਕ ਅਮਲੋਹ ਦੀ ਸਾਧ-ਸੰਗਤ ਵੱਲੋਂ ਅੱਜ ਸਵੇਰੇ 7 ਤੋਂ 8 ਵਜੇ ਤੱਕ ਨਾਮ-ਚਰਚਾ ਕੀਤੀ ਗਈ ’ਤੇ 8 ਵਜੇ ਨਾਅਰਾ ਲਾ ਕੇ ਬੂਟੇ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਇਸ ਉਪਰੰਤ ਤਿਰੰਗੇ ਨੂੰ ਸਾਧ-ਸੰਗਤ ਵੱਲੋਂ ਸਲੂਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਰੱਖੜੀਆਂ ਦੇ ਪਵਿੱਤਰ ਤਿਉਹਾਰ ’ਤੇ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ 11ਵੀ ਰੂਹਾਨੀ ਚਿੱਠੀ ਭੇਜ ਕੇ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ’ਚ ਸ਼ਾਮਲ ਹੋਣ ਦੀ ਪ੍ਰੇਰਨਾ ਦਿੱਤੀ।

    ਅਮਲੋਹ : ਬਲਾਕ ਅਮਲੋਹ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਤਿਰੰਗੇ ਨੂੰ ਸਲੂਟ ਕਰਦੇ ਹੋਏ। ਤਸਵੀਰ:ਅਨਿਲ ਲੁਟਾਵਾ

    ਚਿੱਠੀ ਰਾਹੀਂ ਪੂਜਨੀਕ ਗੁਰੂ ਜੀ ਨੇ ਲਿਖਿਆ ਕਿ ਦੇਸ਼ ਜੋ ਆਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਂਉਤਸਵ ਮਨਾ ਰਿਹਾ ਹੈ,ਸਾਧ-ਸੰਗਤ ਨੇ ਉਸ ’ਚ ਸ਼ਾਮਲ ਹੋ ਕੇ ਤਿਰੰਗੇ ਨੂੰ ਘਰਾਂ,ਗੱਡੀਆਂ ’ਤੇ ਲਾਉਣਾ ਅਤੇ ਲਹਿਰਾਉਣਾ ਹੈ ਅਤੇ ਤਿਰੰਗੇ ਨੂੰ ਸਲੂਟ ਮਾਰਦਿਆਂ ,ਲਹਿਰਾਉਂਦਿਆਂ ਦੀ ਫੋਟੋ ,ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣੀ ਹੈ,ਤਾਂ ਕਿ ਜਿਨ੍ਹਾਂ ਸੁਤੰਤਰਤਾ ਸੈਨਾਨੀਆਂ ਦੀਆਂ ਕੁਰਬਾਨੀਆਂ ਨਾਲ ਸਾਨੂੰ ਆਜ਼ਾਦੀ ਦਾ ਤਿਰੰਗਾ ਨਸੀਬ ਹੋਇਆ ਹੈ,ਉਨ੍ਹਾਂ ਦਾ ਬਹੁਤ-ਬਹੁਤ ਸਤਿਕਾਰ ਅਤੇ ਧੰਨਵਾਦ ਕਰ ਸਕੀਏ। ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ ਅਤੇ ਮੈਂਬਰ,ਪੱਕੀਆਂ ਸੰਮਤੀਆਂ ਦੇ ਜ਼ਿੰਮੇਵਾਰ ਅਤੇ ਬਲਾਕ ਕਮੇਟੀ ਅਮਲੋਹ ’ਤੇ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here