Chandigarh News: ਬਲਾਕ ਪ੍ਰੇਮੀ ਸੇਵਕ ਨੇ ਆਪਣੇ ਪਿਤਾ ਦੀ ਤੀਜੀ ਬਰਸੀ ਮੌਕੇ ਲਗਾਏ ਪੌਦੇ

Chandigarh News
ਚੰਡੀਗੜ੍ਹ: ਪੌਦੇ ਲਗਾਉਂਦੇ ਹੋਏ ਪ੍ਰੇਮੀ ਸੇਵਕ ਰਣਵੀਰ ਇੰਸਾਂ, ਪਤਵੰਤੇ ਸੱਜਣ ਅਤੇ ਬਲਾਕ ਦੀ ਸਾਧ-ਸੰਗਤ।

ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਬਲਾਕ ਚੰਡੀਗੜ੍ਹ ਦੇ ਪ੍ਰੇਮੀ ਸੇਵਕ ਰਣਵੀਰ ਇੰਸਾਂ ਨੇ ਆਪਣੇ ਪਿਤਾ ਦੀ ਯਾਦ ਵਿੱਚ ਬੂਟੇ ਲਗਾ ਕੇ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਹੈ। ਜਾਣਕਾਰੀ ਅਨੁਸਾਰ ਬਲਾਕ ਚੰਡੀਗੜ੍ਹ ਦੇ ਪ੍ਰੇਮੀ ਸੇਵਕ ਰਣਵੀਰ ਇੰਸਾਂ ਨੇ ਆਪਣੀ ਪਿਤਾ ਦੀ ਤੀਜੀ ਬਰਸੀ ਮੌਕੇ ਫਜ਼ੂਲ ਖਰਚ ਕਰਨ ਦੀ ਬਜਾਏ ਰੁੱਖ ਲਗਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। Chandigarh News

ਇਸ ਮੌਕੇ 51 ਦੇ ਕਰੀਬ ਪੌਦੇ ਸੈਕਟਰ 14 ਵੈਸਟ ਚੰਡੀਗੜ੍ਹ ਵਿਖੇ ਲਗਾਏ ਗਏ। ਇਸ ਮੌਕੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਦੀਪਕ ਉਨੀਆਲ ਜ਼ਿਲਾ ਵਾਈਸ ਪ੍ਰੈਜੀਡੈਂਟ ਬੀਜੇਪੀ, ਪ੍ਰੀਤਮ ਚੰਦ ਡੋਗਰਾ ਮੰਡਲ ਅਧਿਅਕਸ਼ ਬੀਜੇਪੀ, ਸਮਾਜ ਸੇਵੀ ਬੀ ਕੇ ਸਿੰਗਲਾ ਅਤੇ ਬਲਾਕ ਚੰਡੀਗੜ੍ਹ ਦੀ ਸਾਧ-ਸੰਗਤ ਨੇ ਮਿਲ ਕੇ ਕੀਤੀ। ‘ਸੱਚ ਕਹੂੰ’ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬਤੌਰ ਮੁੱਖ ਮਹਿਮਾਨ ਪਹੁੰਚੇ ਸੱਜਣਾਂ ਨੇ ਕਿਹਾ ਕਿ ਵਾਤਾਵਰਨ ਨੂੰ ਉਦੋਂ ਹੀ ਬਚਾਇਆ ਜਾ ਸਕਦਾ ਹੈ ਜਦੋਂ ਸਾਰੇ ਨੌਜਵਾਨ ਆਪਣੇ ਪੱਧਰ ‘ਤੇ ਰੁੱਖ ਲਗਾਉਣ ਲਈ ਅੱਗੇ ਆਉਣ।

ਇਹ ਵੀ ਪੜ੍ਹੋ: Sangrur News: ਜ਼ਿਲ੍ਹੇ ਦੇ ਨਵੇਂ ਆਏ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦਾ ਕੀਤਾ ਭਰਵਾਂ ਸਵਾਗਤ 

ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਈਆਂ ਜਾ ਰਹੀਆਂ ਪੌਦੇ ਲਗਾਉਣ, ਖੂਨਦਾਨ, ਜ਼ਰੂਰਤਮੰਦਾਂ ਦੀ ਮੱਦਦ ਕਰਨ ਦੀਆਂ ਸਾਰੀਆਂ ਮੁਹਿੰਮਾਂ ਸ਼ਲਾਘਾਯੋਗ ਹਨ। ਉਹਨਾਂ ਕਿਹਾ ਕਿ ਹਰ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਇੱਕ ਰੁੱਖ ਲਗਾ ਕੇ ਉਸ ਦੀ ਸੰਭਾਲ ਜ਼ਰੂਰ ਕਰੇ। ਉਹਨਾਂ ਕਿਹਾ ਕਿ ਅੱਜ ਦਾ ਸੁਆਰਥੀ ਮਨੁੱਖ ਰੁੱਖ ਤਾਂ ਕੱਟਦਾ ਹੈ ਪਰ ਲਾਉਣਾ ਭੁੱਲ ਹੀ ਗਿਆ ਹੈ। ਇਸ ਕਾਰਨ ਅੱਜ ਵਾਤਾਵਰਨ ਵਿੱਚ ਅਸੰਤੁਲਨ ਦੀ ਸਮੱਸਿਆ ਬਹੁਤ ਗੰਭੀਰ ਹੋ ਗਈ ਹੈ।

Chandigarh News
ਚੰਡੀਗੜ੍ਹ: ਪੌਦੇ ਲਗਾਉਂਦੇ ਹੋਏ ਪ੍ਰੇਮੀ ਸੇਵਕ ਰਣਵੀਰ ਇੰਸਾਂ, ਪਤਵੰਤੇ ਸੱਜਣ ਅਤੇ ਬਲਾਕ ਦੀ ਸਾਧ-ਸੰਗਤ।

ਉਹਨਾਂ ਕਿਹਾ ਕਿ ਇਸ ਵਾਤਾਵਰਨ ਪ੍ਰਤੀ ਬਣਦੇ ਆਪਣੇ ਫਰਜ਼ਾਂ ਨੂੰ ਯਾਦ ਰੱਖਣ ਅਤੇ ਨੌਜਵਾਨ ਪੀੜ੍ਹੀ ਨੂੰ ਰੁੱਖ ਲਗਾਉਣ ਬਾਰੇ ਜਾਗਰੂਕ ਕਰਨ ਲਈ ਡੇਰਾ ਸੱਚਾ ਸੌਦਾ ਦੀ ਇਹ ਪੌਦੇ ਲਗਾਉਣ ਦੀ ਮੁਹਿੰਮ ਕਾਰਗਰ ਸਾਬਿਤ ਹੋ ਰਹੀ ਹੈ। ਇਸਦੇ ਨਾਲ ਹੀ ਪ੍ਰੇਮੀ ਸੇਵਕ ਰਣਵੀਰ ਇੰਸਾਂ ਨੇ ਦੱਸਿਆ ਕਿ ਇਹ ਸ਼ਿਕਸ਼ਾ ਉਹਨਾਂ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿਲੀ ਹੈ ਜਿਸ ’ਤੇ ਚੱਲਦਿਆਂ ਉਹ ਆਪਣੇ ਪਿਤਾ ਦੀ ਯਾਦ ਵਿੱਚ ਹਰ ਸਾਲ ਪੌਦੇ ਲਗਾਉਂਦੇ ਆ ਰਹੇ ਹਨ। ਇਸ ਤੋਂ ਪਹਿਲਾਂ ਲਗਾਏ ਗਏ ਨਿੰਮ, ਪਿੱਪਲ, ਅੰਬ, ਜਾਮੁਨ, ਅਮਰੂਦ, ਨਾਸ਼ਪਾਤੀ, ਆਂਵਲੇ, ਨਿੰਬੂ, ਕੇਲਾ, ਅਨਾਰ ਆਦਿ ਦੇ ਪੌਦੇ ਵੀ ਹੁਣ ਤਾਜ਼ੀ ਹਵਾ ਨਾਲ ਖਿੜ ਰਹੇ ਹਨ। ਦੱਸ ਦੇਈਏ ਕਿ ਉਹ ਹਰ ਸਾਲ ਆਪਣੇ ਆਲੇ-ਦੁਆਲੇ ਰੁੱਖ ਲਗਾ ਕੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕੰਮ ਕਰ ਰਹੇ ਹਨ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਬਾਰੇ ਜਾਗਰੂਕਤਾ ਵਧਾ ਰਹੇ ਹਨ। Chandigarh News

LEAVE A REPLY

Please enter your comment!
Please enter your name here