ਮੱਧ ਪ੍ਰਦੇਸ਼ ’ਚ ਪਲੇਨ ਹੋਇਆ ਕ੍ਰੈਸ਼, ਪਾਇਲਟ ਦੀ ਮੌਤ

Plane Crashed

ਰੀਵਾ (ਸੱਚ ਕਹੂੰ ਨਿਊਜ਼)। ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਚੌਰਹਟਾ ਥਾਣਾ ਖੇਤਰ ਦੇ ਉਮਰੀ ਪਿੰਡ ਦੇ ਕੋਲ ਇੱਕ ਟ੍ਰੇਨਰ ਪਲੇਨ ਦੇ ਹਾਦਸਾਗ੍ਰਸਤ (Plane Crashed) ਹੋਣ ਨਾਲ ਪਾਇਲਟ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇੱਕ ਹੋਰ ਗੰਭੀਰ ਜਖ਼ਮੀ ਹੋ ਗਿਆ। ਜਿਸ ਦਾ ਇਲਾਜ਼ ਚੱਲ ਰਿਹਾ ਹੈ। ਟ੍ਰੇਨਰ ਪਲੇਨ ’ਚ ਪਾਇਲਟ ਸਮੇਤ ਦੋ ਜਣੇ ਸਵਾਰ ਸਨ।

ਕਿਵੇਂ ਹੋਇਆ ਹਾਦਸਾ

ਪੁਲਿਸ ਨੇ ਸ਼ੁਰੂਆਤੀ ਜਾਣਕਾਰੀ ’ਚ ਦੱਸਿਆ ਕਿ ਪਲੇਨ ਟੇ੍ਰਨਿੰਗ ਦੇਣ ਵਾਲੀ ਇੱਕ ਨਿੱਜੀ ਕੰਪਨੀ ਦਾ ਹੈ। ਕੱਲ੍ਹ ਦੇਰ ਰਾਤ ਪਲੇਨ ਚੌਰਹਟਾ ਹਵਾਈ ਪੱਟੀ ਤੋਂ ਉਡਾਨ ਭਰਨ ਤੋਂ ਬਾਅਦ ਉੱਥੇ ਹੀ ਨੇੜੇ ਉਮਰੀ ਪਿੰਡ ’ਚ ਇੱਕ ਮੰਦਰ ਦੇ ਗੁੰਬਦ ਨਾਲ ਟਕਰਾ ਕੇ ਹਾਦਸਾਗ੍ਰਸਤ (Plane Crashed) ਹੋ ਗਿਆ। ਹਾਦਸੇ ’ਚ ਪਲੇਨ ’ਚ ਸਵਾਰ ਪਾਇਲਟ ਸਮੇਤ ਦੋ ਜਣੇ ਗੰਭੀਰ ਰੂਪ ’ਚ ਜਖ਼ਮੀ ਹੋ ਗਏ। ਦੋਵਾਂ ਨੂੰ ਸੰਜੈ ਗਾਂਧੀ ਸਮਿ੍ਰਤੀ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਪਾਇਲਟ ਦੀ ਮੌਤ ਹੋ ਗਈ ਜਦੋਂਕਿ ਹੋਰ ਜਖ਼ਮੀ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਸੰਘਣੀ ਧੁੰਦ ਕਰਨ ਇਹ ਹਾਦਸਾ (Plane Crashed) ਹੋਇਆ ਹੈ। ਜਾਂਚ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here