ਕਾਂਗੋ ‘ਚ ਵਾਪਰਿਆ ਜਹਾਜ਼ ਹਾਦਸਾ, 29 ਮੌਤਾਂ
ਗੋਮਾ (ਏਜੰਸੀ)। ਕਾਂਗੋ ਗਣਰਾਜ ਦੇ ਪੂਰਬੀ ਸ਼ਹਿਰ ਗੋਮਾ ‘ਚ ਇੱਕ ਛੋਟਾ ਜਹਾਜ਼ ਉਡਾਣ ਭਰਨ ਮਗਰੋਂ ਸੰਘਣੀ ਆਬਾਦੀ ਵਾਲੇ ਖੇਤਰ ‘ਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 29 ਲੋਕਾਂ ਦੀ ਮੌਤ ਹੋ ਗਈ। ਉੱਤਰੀ ਕੀਵੂ ਖੇਤਰ ਦੀ ਸਰਕਾਰ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਲੋਕਲ ਮੀਡੀਆ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਜ਼ਮੀਨ ‘ਤੇ ਖੜ੍ਹੇ ਲੋਕ ਵੀ ਜ਼ਖਮੀ ਹੋ ਗਏ। ਪੀੜਤਾਂ ‘ਚ 9 ਮੈਂਬਰ ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ। ਇਨ੍ਹਾਂ ਲੋਕਾਂ ‘ਤੇ ਜਹਾਜ਼ ਦਾ ਮਲਬਾ ਡਿੱਗ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਜਹਾਜ਼ ‘ਚ 17 ਯਾਤਰੀ ਤੇ 2 ਕਰੂ ਮੈਂਬਰ ਸਵਾਰ ਸਨ।
ਬਿਆਨ ਮੁਤਾਬਕ, ਹੁਣ ਤਕ ਮਲਬੇ ‘ਚੋਂ 29 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਆਵਾਜਾਈ ਮੰਤਰੀ ਜੈਕਸ ਯੁਮਾ ਕਿਪੁਆ ਨੇ ਪਹਿਲਾਂ ਕਿਹਾ ਸੀ ਕਿ ‘ਬਿਜੀ ਬੀ ਡ੍ਰੋਨਿਅਰ-228’ ਹਵਾਈ ਅੱਡੇ ਕੋਲ ਦੋ ਘਰਾਂ ‘ਤੇ ਜਾ ਡਿੱਗਾ। ਮੀਡੀਆ ਵੱਲੋਂ ਜਾਰੀ ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਕੁ ਭਿਆਨਕ ਸੀ। ਜਹਾਜ਼ ਦੇ ਪਰਖੱਚੇ ਉੱਡ ਗਏ ਅਤੇ ਸਥਾਨਕ ਲੋਕ ਕਾਫੀ ਘਬਰਾ ਗਏ।
- ਹੁਣ ਤਕ ਮਲਬੇ ‘ਚੋਂ 29 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
- ਜਹਾਜ਼ ‘ਚ 17 ਯਾਤਰੀ ਤੇ 2 ਕਰੂ ਮੈਂਬਰ ਸਵਾਰ ਸਨ।
- 9 ਮੈਂਬਰ ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Plane