ਆਰਜੂ ਸਰਸਾ ਜ਼ਿਲ੍ਹੇ ‘ਚੋਂ ਰਹੀ ਅੱਵਲ
(ਸੱਚ ਕਹੂੰ ਨਿਊਜ਼) ਸਰਸਾ/ਸ੍ਰੀ ਗੁਰੂਸਰ ਮੋਡੀਆ। (ਰਾਜ.) ਸਿੱਖਿਆ ਖੇਤਰ ‘ਚ ਨਿੱਤ ਨਵੀਂਆਂ ਬੁਲੰਦੀਆਂ ਛੂਹਣ ਵਾਲੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੇ ਵਿਦਿਆਰਥੀਆਂ ਨੇ ਸੀਬੀਐੱਸਈ ਵੱਲੋਂ ਐਲਾਨੇ 12 ਵੀਂ ਜਮਾਤ ਦੇ ਨਤੀਜਿਆਂ ‘ਚ ਦਮਦਾਰ ਪ੍ਰਦਰਸ਼ਨ ਕੀਤਾ ਸ਼ਾਹ ਸਤਿਨਾਮ ਜੀ ਬੁਆਇਜ਼ ਤੇ ਗਰਲਜ਼ ਸਕੂਲ ਸਰਸਾ ਤੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸ੍ਰੀ ਗੁਰੂਸਰ ਮੋਡੀਆ (ਰਾਜ.) ਦਾ ਨਤੀਜਾ 100 ਫੀਸਦੀ ਰਿਹਾ।
ਸ੍ਰੀ ਗੁਰੂਸਰ ਮੋਡੀਆ ਸਕੂਲ ਦੀ ਵਿਦਿਆਰਥਣ ਅਨੰਤਦੀਪ ਨੇ ਸਾਇੰਸ ‘ਚ 92.4 ਫੀਸਦੀ, ਸ਼ਿਵਾਂਗੀ ਨੇ ਆਰਟਸ ‘ਚ 94 ਫੀਸਦੀ, ਜਦੋਂਕਿ ਨਵਜੋਤ ਨੇ ਕਾਮਰਸ ਵਿਸ਼ੇ ‘ਚ 83 ਫੀਸਦੀ ਅੰਕ ਪ੍ਰਾਪਤ ਕੀਤੇ ਹਨ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੇ ਪ੍ਰੀਖਿਆ ਨਤੀਜੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ਼ੀਲਾ ਪੂਨੀਆਂ ਇੰਸਾਂ ਨੇ ਦੱਸਿਆ ਕਿ 12ਵੀਂ ਦੀ ਪ੍ਰੀਖਿਆ ‘ਚ ਉਨ੍ਹਾਂ ਦੇ ਸੰਸਥਾਨ ਦੇ 161 ਵਿਦਿਆਰਥਣਾਂ ਨੇ ਪ੍ਰੀਖਿਆ ਦਿੱਤੀ ਸੀ ਸਾਰੀਆਂ ਵਿਦਿਆਰਥਣਾਂ ਪਾਸ ਹੋਈਆਂ ਹਨ ਉਨ੍ਹਾਂ ਦੱਸਿਆ ਕਿ ਆਟਰਸ ਵਿਸ਼ੇ ਦੀ ਆਰਜੂ ਨੇ 98.2 ਫੀਸਦੀ ਅੰਕ ਲੈ ਕੇ ਜ਼ਿਲ੍ਹੇ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ ਇਸ ਤੋਂ ਇਲਾਵਾ 100 ਵਿਦਿਆਰਥਣਾਂ ਨੇ ਮੈਰਿਟ ਦੇ ਨਾਲ ਪ੍ਰੀਖਿਆ ਪਾਸ ਕੀਤੀ ਹੈ।
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਕਾਮੱਰਸ ਗਰੁੱਪ ‘ਚ ਸਕੂਲ ਟਾਪਰ
ਪੁਸ਼ਪ ਗੋਇਲ ਇੰਸਾਂ 97.6
ਅਜੈ ਇੰਸਾਂ 95.8
ਸਾਹਿਲ ਇੰਸਾਂ 95.2
ਨਾਨ ਮੈਡੀਕਲ
ਰੋਹਿਤ ਇੰਸਾਂ 96.6
ਜਿਤੇਸ਼ ਇੰਸਾਂ 95.8
ਸੁਖੇਸ਼ ਇੰਸਾਂ 94.8
ਮੈਡੀਕਲ
ਯਸ਼ਦੇਵ ਇੰਸਾਂ 96.0
ਵੀਨੂ ਇੰਸਾਂ 95.4
ਨਵੀਨ ਇੰਸਾਂ 94.0
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਆਰਟਸ ਵਿਸ਼ੇ ‘ਚ ਸਕੂਲ ਟਾਪਰ
ਆਰਜੂ ਇੰਸਾਂ 98.2
ਅਸ਼ੂਲ ਇੰਸਾਂ ਤੇ ਨੀਸ਼ਾ ਇੰਸਾਂ 97.4
ਆਂਚਲ ਇੰਸਾਂ 97
ਕਾਮੱਰਸ
ਆਰਜੂ 95.4
ਸਿਮਰਨ ਇੰਸਾਂ ਤੇ ਨੀਨਾ ਇੰਸਾਂ 94
ਅਸ਼ਮੀਤਾ ਇੰਸਾਂ 93.2
ਮੈਡੀਕਲ
ਨਵਨੀਤ ਇੰਸਾਂ 96
ਕੋਮਲ ਇੰਸਾਂ ਤੇ ਸੈਮ ਇੰਸਾਂ 95.8
ਜਸ਼ਜੋਤ ਇੰਸਾਂ 95.6
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ