ਸੰਗਰੂਰ (ਗੁਰਪ੍ਰੀਤ ਸਿੰਘ/ਕਰਮ ਥਿੰਦ)। ਪੰਜਾਬ ਦੇ ਸੰਗਰੂਰ (Sangrur News) ’ਚ ਪੀਆਰਟੀਸੀ ਬੱਸ ਤੇ ਪਿਕਅਪ ਦੀ ਟੱਕਰ ਹੋ ਗਈ। ਹਾਦਸੇ ’ਚ ਚਾਰ ਜਣਿਆਂ ਦੀ ਮੌਤ ਤੇ ਦਰਜਨ ਤੋਂ ਵੱਧ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਜਖ਼ਮੀਆਂ ਵਿੱਚ ਤਿੰਨ ਮਹੀਨੇ ਦਾ ਬੱਚਾ ਵੀ ਸ਼ਾਮਲ ਹੈ। ਪਿਕਅਪ ਸਵਾਰ ਪਟਿਆਲਾ ਦੇ ਕਾਲੀ ਮਾਤਾ ਮੰਦਰ ’ਚ ਮੱਥਾ ਟੇਕਣ ਤੋਂ ਬਾਅਦ ਵਾਪਸ ਪਰਤ ਰਹੇ ਸਨ।
ਹਾਦਸਾ ਸੁਨਾਮ ’ਚ ਸੰਗਰੂਰ-ਪਟਿਆਲਾ ਰਾਸ਼ਟਰੀ ਰਾਜਮਾਰਗ ’ਤੇ ਪਿੰਡ ਕਲੌਦੀ ਬੱਸ ਅੱਡੇ ਦੇ ਨੇੜੇ ਹੋਇਆ। ਨੇੜੇ ਤੇੜੇ ਦੇ ਦੇ ਲੋਕਾਂ ਨੇ ਤੁਰੰਤ ਜਖ਼ਮੀਆਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ। ਇੱਥੇ ਡਾਕਟਰਾਂ ਨੇ ਚਾਰ ਜਣਿਆਂ ਨੂੰ ਗੰਭੀਰ ਹਾਲਤ ’ਚ ਦੇਖਦੇ ਹੋਏ ਰਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ।
ਧਾਰਮਿਕ ਸਥਾਨ ਤੋਂ ਆ ਰਹੇ ਸਨ ਵਾਪਸ | Sangrur News
ਜਖ਼ਮੀਆਂ ਨੇ ਦੱਸਿਆ ਕਿ ਉਹ ਪਟਿਆਲਾ ਦੇ ਸ੍ਰੀ ਕਾਲੀ ਦੇਵੀ ਮੰਦਰ ’ਚ ਨਤਮਸਤਕ ਹੋ ਕੇ ਵਾਪਸ ਪਰਤੇ ਰਹੇ ਸਨ। ਯਾਤਰੀਆਂ ਨੂੰ ਲੈਣ ਲਈ ਬੱਸ ਸਟੈਂਡ ’ਤੇ ਪੀਆਰਟੀਸੀ ਦੀ ਬੱਸ ਰੁਕੀ ਤਾਂ ਉਨ੍ਹਾਂ ਦੀ ਪਿਕਅਪ ਬੱਸ ਨਾਲ ਟਕਰਾ ਗਈ। ਇਸ ਤੋਂ ਬਾਅਦ ਸੜਕ ’ਤੇ ਹਫੜਾ-ਦਫੜੀ ਮੱਚ ਗਈ। ਲੋਕਾਂ ਨੇ ਉਨ੍ਹਾਂ ਨੂੰ ਪਿਕਅਪ ’ਚੋਂ ਬਾਹਰ ਕੱਢ ਕੇ ਐਂਬੂਲੈਂਸ ਦੀ ਮੱਦਦ ਨਾਲ ਨੇੜੇ ਦੇ ਹਸਪਤਾਲ ਪਹੁੰਚਾਇਆ।
ਐੱਸਡੀਐੱਮ ਜਖ਼ਮੀਆਂ ਦਾ ਹਾਲ ਪੁੱਛਣ ਪੁੱਜੇ
ਸੰਗਰੂਰ ਦੇ ਐੱਸਡੀਐੱਮ ਨਵਰੀਤ ਕੌਰ ਨੇ ਸਿਵਲ ਹਸਪਤਾਲ ਸੰਗਰੂਰ ਪਹੰੁਚ ਕੇ ਜਖ਼ਮੀਆਂ ਦਾ ਹਾਲ ਜਣਿਆ ਅਤੇ ਡਾਕਟਰੀ ਸਹੂਲਤਾਂ ਦਾ ਜਾਇਜਾ ਲਿਆ। ਸਾਰੇ ਮਿ੍ਰਤਕ ਪਿੰਡ ਬਧਨੀ ਕਲਾਂ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਸੰਘਣੀ ਧੁੰਦ ਕਾਰਨ ਹੋਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।