ਤਿੰਨ ਹਫ਼ਤਿਆਂ ਬਾਅਦ ਪੈਟਰੋਲ-ਡੀਜ਼ਲ ਦੇ ਭਾਅ ਸਥਿਰ
ਨਵੀਂ ਦਿੱਲੀ। ਪੈਟਰੋਲ-ਡੀਜ਼ਲ (Petlrol-Diese) ਦੀਆਂ ਕੀਮਤਾਂ ‘ਚ ਤਿੰਨ ਹਫ਼ਤਿਆਂ ਤੋਂ ਜਾਰੀ ਤੇਜ਼ੀ ਦਾ ਕ੍ਰਮ ਐਤਵਾਰ ਨੂੰ ਰੁਕ ਗਿਆ। ਦੇਸ਼ ਦੀ ਸਭ ਤੋਂ ਵੱਡੀ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ, ਦਿੱਲੀ ‘ਚ ਅੱਜ ਪੈਟਰੋਲ ਦੀ ਕੀਮਤ 80.38 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਰਹੀ ਜੋ 27 ਅਕਤੂਬਰ 2018 ਤੋਂ ਬਾਅਦ ਦਾ ਉੱਚ ਪੱਧਰ ਹੈ।
ਡੀਜ਼ਲ ਦੀ ਕੀਮਤ ਵੀ 80.40 ਰੁਪਏ ਪ੍ਰਤੀ ਲੀਟਰ ਦੇ ਰਿਕਾਰਡ ਪੱਧਰ ‘ਤੇ ਸਥਿਰ ਰਹੀ। ਡੀਜ਼ਲ ਦੇ ਭਾਅ 7 ਜੂਨ ਤੋਂ ਲਗਾਤਾਰ 21 ਦਿਨ ਵਧਣ ਤੋਂ ਬਾਅਦ ਅੱਜ ਖਪਤਕਾਰਾਂ ਨੂੰ ਰਾਹਤ ਮਿਲੀ ਹੈ। ਪੈਟਰੋਲ ਦੇ ਭਾਅ ਵੀ ਇਨ੍ਹਾਂ 21 ਦਿਨਾਂ ‘ਚ 20 ਵਾਰ ਵਧਾਏ ਗਏ। ਤਿੰਨ ਹਫ਼ਤਿਆਂ ‘ਚ ਦਿੱਲੀ ‘ਚ ਪੈਟਰੋਲ 9.12 ਰੁਪਏ ਭਾਵ 12.80 ਫੀਸਦੀ ਤੇ ਡੀਜ਼ਲ 11.01 ਰੁਪਏ ਭਾਵ 15.87 ਫੀਸਦੀ ਮਹਿੰਗਾ ਹੋਇਆ ਹੈ। ਕੋਲਕਾਤਾ, 4 ਰੁਪਏ ਤੇ 83.59 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਰਹੀ। ਡੀਜ਼ਲ ਵੀ ਬਿਨਾ ਮੁੰਬਈ ਤੇ ਚੇੱਨਈ ‘ਚ ਪੈਟਰੋਲ ਦੀ ਕੀਮਤ ਕ੍ਰਮਵਾਰ 82.05 ਰੁਪਏ, 87.1ਕਿਸੇ ਬਦਲਾਅ ਦੇ ਕੋਲਕਾਤਾ ‘ਚ 75.52 ਰੁਪਏ, ਮੁੰਬਈ ‘ਚ 78.71 ਰੁਪਏ ਤੇ ਚੇੱਨਈ ‘ਚ 77.61 ਰੁਪਏ ਪ੍ਰਤੀ ਲੀਟਰ ਵਿਕਿਆ।
- ਦਿੱਲੀ ‘ਚ ਅੱਜ ਪੈਟਰੋਲ ਦੀ ਕੀਮਤ 80.38 ਰੁਪਏ ਪ੍ਰਤੀ ਲੀਟਰ
- 21 ਦਿਨਾਂ ਬਾਅਦ ਖਪਤਕਾਰਾਂ ਨੂੰ ਰਾਹਤ ਮਿਲੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ