ਦਿੱਲੀ ‘ਚ ਪੈਟਰੋਲ 14 ਪੈਸੇ ਘਟਿਆ
ਨਵੀਂ ਦਿੱਲੀ, ਏਜੰਸੀ। ਅੰਤਰਰਾਸ਼ਟਰੀ ਬਜਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਕਾਰਨ ਭਾਰਤੀ ਬਜ਼ਾਰ ‘ਚ ਪੈਟਰੋਲ ਅਤੇ ਇਸ ਦੀਆਂ ਕੀਮਤਾਂ ‘ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਮੰਗਲਵਾਰ ਨੂੰ ਦੋਵਾਂ ਈਂਧਣਾਂ ਦੀਆਂ ਕੀਮਤਾਂ ‘ਚ ਲਗਾਤਾਰ 6ਵੇਂ ਦਿਨ ਕਮੀ ਦਰਜ ਕੀਤੀ ਗਈ। ਰਾਜਧਾਨੀ ਦਿੱਲੀ ‘ਚ ਪੈਟਰੋਲ ਦੀ ਕੀਮਤ 14 ਪੈਸੇ ਅਤੇ ਘਟ ਕੇ ਇੱਕ ਅਗਸਤ ਤੋਂ ਬਾਅਦ ਸਭ ਤੋਂ ਘੱਟ 76.38 ਰੁਪਏ ਪ੍ਰਤੀ ਲੀਟਰ ਰਹਿ ਗਈ। ਜਦੋਂ ਕਿ ਇੱਕ ਅਗਸਤ ਨੂੰ ਇਸ ਦੀ ਕੀਮਤ 76.31 ਰੁਪਏ ਪ੍ਰਤੀ ਲੀਟਰ ਸੀ। (Petrol Diesel Prices)
ਇਸ ਦੌਰਾਨ 4 ਅਕਤੂਬਰ ਨੂੰ ਦਿੱਲੀ ‘ਚ ਪੈਟਰੋਲ ਦੀ ਕੀਮਤ 84 ਰੁਪਏ ਪ੍ਰਤੀ ਲੀਟਰ ਦੇ ਰਿਕਾਰਡ ‘ਤੇ ਪਹੁੰਚ ਗਈ ਸੀ। ਇਸੇ ਤਰ੍ਹਾਂ ਡੀਜ਼ਲ 12 ਪੈਸੇ ਘਟ ਕੇ 71.27 ਰੁਪਏ ਪ੍ਰਤੀ ਲੀਟਰ ਰਹਿ ਗਿਆ। ਵਪਾਰ ਨਗਰੀ ਮੁੰਬਈ ‘ਚ ਪੈਟਰੋਲ 4 ਅਕਤੂਬਰ ਦੇ ਰਿਕਾਰਡ ਭਾਅ 91.34 ਰੁਪÂ ਦੇ ਮੁਕਾਬਲੇ ਲਗਭਗ ਦਸ ਰੁਪਏ ਡਿੱਗ ਕੇ ਮੰਗਲਵਾਰ ਨੂੰ 81.90 ਰੁਪਏ ਪ੍ਰਤੀ ਲੀਟਰ ਰਹਿ ਗਿਆ। ਇੱਥੇ ਡੀਜ਼ਲ 74.66 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ ‘ਚ ਦੋਵਾਂ ਈਂਧਣਾਂ ਦੀਆਂ ਕੀਮਤਾਂ ਲੜੀਵਾਰ 78.33 ਅਤੇ 73.13 ਰੁਪਏ ਪ੍ਰਤੀ ਲੀਟਰ ਰਹਿ ਗਈਆਂ। ਚੇਨੱਈ ‘ਚ ਲੜੀਵਾਰ 79.31 ਅਤੇ 75.31 ਰੁਪਏ ਪ੍ਰਤੀ ਲੀਟਰ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














