ਦੋ ਮਹੀਨੇ ਬਾਅਦ ਹੋਇਆ ਰੇਟਾਂ ’ਚ ਵਾਧਾ
ਨਵੀਂ ਦਿੱਲੀ, ਏਜੰਸੀ। ਦੋ ਮਹੀਨੇ ਤੋਂ ਜਿਆਦਾ ਸਮੇਂ ’ਚ ਅੱਜ ਪਹਿਲੀ ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਇਜਾਫਾ ਕੀਤਾ ਗਿਆ। ਦੇਸ਼ ਦੀ ਸਭ ਤੋਂ ਵੱਡੀ ਤੇਲ ਵਿਪਣ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਅੰਜ ਪੈਟਰੋਲ 15 ਪੈਸੇ ਮਹਿੰਗਾ ਹੋ ਕੇ 90.55 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ।
ਡੀਜ਼ਲ ਦੀ ਕੀਮਤ 18 ਪੈਸੇ ਵਧੀ ਤੇ ਇਹ 80.91 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸ ਸਾਲ 27 ਫਰਵਰੀ ਤੋਂ ਬਾਅਦ ਪਹਿਲੀ ਵਾਰ ਪੈਟਰੋਲ-ਡੀਜ਼ਲ ਦੇ ਰੇਟ ਵਧਾਏ ਹਨ। ਇਸ ਦਰਮਿਆਨ 24 ਮਾਰਚ, 25 ਮਾਰਚ, 30 ਅਤੇ 15 ਅਪਰੈਲ ਨੂੰ ਇਸਦੇ ਰੇਟ ਘਟਾਏ ਗਏ ਸਨ ਜਦੋਂ ਬਾਕੀ ਦਿਨ ਕੀਮਤਾਂ ਸਥਿਰ ਰਹੀਆਂ ਸਨ। ਮੁੰਬਈ ਤੇ ਚੇਨੱਈ ’ਚ ਪੈਟਰੋਲ 12-12 ਪੈਸੇ ਮਹਿੰਗਾ ਹੋ ਕੇ 96.95 ਰੁਪਏ ਤੇ 92.55 ਰੁਪਏ ਪ੍ਰਤੀ ਲੀਟਰ ਦੇ ਭਾਅ ਵਿਕਿਆ।
ਕੋਲਕਾਤਾ ’ਚ ਇਸਦੀ ਕੀਮਤ 14 ਪੈਸੇ ਵਧ ਕੇ 90.76 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਈ। ਡੀਜ਼ਲ ਮੁੰਬਈ ’ਚ 17 ਪੈਸੇ, ਚੇਨੱਈ ’ਚ 15 ਪੈਸੇ ਤੇ ਕੋਲਕਾਤਾ ’ਚ 17 ਪੈਸੇ ਮਹਿੰਗਾ ਹੋਇਆ। ਮੁੰਬਈ ’ਚ ਇਸਦੀ ਕੀਮਤ 87.98 ਰੁਪਏ, ਚੇਨੱਈ ’ਚ 85.90 ਰੁਪਏ ਤੇ 83.78 ਰੁਪਏ ਪ੍ਰਤੀ ਲੀਟਰ ਰਹੀ। ਪੈਟਰੋਲ-ਡੀਜ਼ਲ ਦੇ ਰੇਟ ਰੋਜਾਨਾ ਸਮੀਖਿਆ ਹੁੰਦੀ ਹੈ ਤੇ ਇਸਦੇ ਆਧਾਰ ’ਤੇ ਹਰ ਦਿਨ ਸਵੇਰੇ 6 ਵਜੇ ਤੋਂ ਨਵੀਂਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ। ਦੇਸ਼ ਦੇ ਚਾਰ ਮਹਾਂਨਗਰਾਂ ’ਚ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਇਸ ਤਰ੍ਹਾਂ ਹਨ
ਸ਼ਹਿਰ ਦਾ ਨਾਂਅ ਪੈਟਰੋਲ ਰੁਪਏ/ਲੀਟਰ ਡੀਜ਼ਲ ਰੁਪਏ/ਲੀਟਰ
ਦਿੱਲੀ 90.55 80.91
ਮੁੰਬਈ 96.95 87.98
ਚੇਨੱਈ 92.55 85.90
ਕੋਲਕਾਤਾ 90.76 83.78
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।