ਸਾਡੇ ਨਾਲ ਸ਼ਾਮਲ

Follow us

15.5 C
Chandigarh
Monday, February 23, 2026
More
    Home Breaking News ਪੈਟਰੋਲ ਡੀਜ਼ਲ ਪ...

    ਪੈਟਰੋਲ ਡੀਜ਼ਲ ਪੰਜ-ਪੰਜ ਪੈਸੇ ਸਸਤੇ

    ਪੈਟਰੋਲ ਡੀਜ਼ਲ ਪੰਜ-ਪੰਜ ਪੈਸੇ ਸਸਤੇ
    ਦਿੱਲੀ ‘ਚ 71.96 ਰੁਪਏ ਪ੍ਰਤੀ ਲੀਟਰ ‘ਤੇ ਆਇਆ ਪੈਟਰੋਲ

    ਨਵੀਂ ਦਿੱਲੀ, ਏਜੰਸੀ। ਲਗਾਤਾਰ ਤਿੰਨ ਦਿਨ ਸਥਿਰ ਰਹਿਣ ਤੋਂ ਬਾਅਦ ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਵੀਰਵਾਰ ਨੂੰ ਪੰਜ ਪੰਜ ਪੈਸੇ ਦੀ ਗਿਰਾਵਟ ਰਹੀ। ਦੇਸ਼ ਦੀ ਸਭ ਤੋਂ ਵੱਡੀ ਤੇਲ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੈਟਰੋਲ ਅੱਜ ਪੰਜ ਪੈਸੇ ਸਸਤਾ ਹੋ ਕੇ 71.96 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ। ਡੀਜ਼ਲ ਦੀ ਕੀਮਤ ਵੀ ਪੰਜ ਪੈਸੇ ਘਟ ਕੇ 64.65 ਰੁਪਏ ਪ੍ਰਤੀ ਲੀਟਰ ਰਹਿ ਗਈ। ਕੋਲਕਾਤਾ ਅਤੇ ਮੁੰਬਈ ‘ਚ ਵੀ ਪੈਟਰੋਲ ਪੰਜ ਪੰਜ ਪੈਸੇ ਸਸਤਾ ਹੋ ਕੇ ਲੜੀਵਾਰ 74.60 ਰੁਪਏ ਅਤੇ 77.62 ਰੁਪਏ ਪ੍ਰਤੀ ਲੀਟਰ ਰਹਿ ਗਿਆ। ਚੇਨੱਈ ‘ਚ ਇਸ ਦੀ ਕੀਮਤ ਛੇ ਰੁਪਏ ਦੀ ਗਿਰਾਵਟ ਨਾਲ 74.75 ਰੁਪਏ ਪ੍ਰਤੀ ਲੀਟਰ ਰਹੀ। ਤਿੰਨੇ ਮਹਾਂਨਗਰਾਂ ‘ਚ ਡੀਜ਼ਲ ਦੇ ਰੇਟ ਪੰਜ ਪੰਜ ਪੈਸੇ ਘਟੇ। ਇੱਕ ਲੀਟਰ ਡੀਜ਼ਲ ਕੋਲਕਾਤਾ ‘ਚ 66.97 ਰੁਪਏ, ਮੁੰਬਈ ‘ਚ 67.75 ਰੁਪਏ ਅਤੇ ਚੇਨੱਈ ‘ਚ 68.27 ਰੁਪਏ ਵਿਕਿਆ। Petrol Diesel

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here