ਪੈਟਰੋਲ-ਡੀਜ਼ਲ ਦੇ ਐਕਸਾਈਜ਼ ਡਿਊਟੀ ਤੇ ਟੈਕਸ ਨਾਲ ਮੁਫ਼ਤ ਟੀਕਾ, ਰਾਸ਼ਨ ਦੇ ਰਹੀ ਹੈ ਕੇਂਦਰ ਸਰਕਾਰ : ਪੁਰੀ

ਪੈਟਰੋਲ-ਡੀਜ਼ਲ ਦੇ ਐਕਸਾਈਜ਼ ਡਿਊਟੀ ਤੇ ਟੈਕਸ ਨਾਲ ਮੁਫ਼ਤ ਟੀਕਾ, ਰਾਸ਼ਨ ਦੇ ਰਹੀ ਹੈ ਕੇਂਦਰ ਸਰਕਾਰ 

ਨਵੀਂ ਦਿੱਲੀ (ਏਜੰਸੀ)। ਪੈਟਰੋਲ-ਡੀਜ਼ਲ ਦੀਆਂ ਉੱਚੀਆਂ ਕੀਮਤਾਂ ਬਾਰੇ ਪੁੱਛੇ ਗਏ ਸਵਾਲਾਂ ਦੇ ਉੱਤਰ ’ਚ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਕਿਹਾ ਕਿ ਇਨ੍ਹਾਂ ’ਤੇ ਲਾਏ ਗਏ ਕੇਂਦਰੀ ਉਤਪਾਦ ਐਕਸਾਈਜ਼ ਡਿਊਟੀ ਤੇ ਟੈਕਸ ਦੇ ਪੈਸਿਆਂ ਨਾਲ ਸਰਕਾਰ ਨਾਗਰਿਕਾਂ ਨੂੰ ਮੁਫ਼ਤ ’ਚ ਕੋਵਿਡ-19 ਦਾ ਟੀਕਾ ਤੇ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇ ਰਹੀ ਹੈ।

ਲੋਕ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਇੱਕ ਸਵਾਲ ਦੇ ਜਵਾਬ ’ਚ ਪੁਰੀ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਸ਼ਵ ਬਜ਼ਾਰ ਦੇ ਹਿਸਾਬ ਨਾਲ ਤੈਅ ਹੁੰਦੇ ਹਨ ਕੇਂਦਰ ਸਰਕਾਰ ਇਨ੍ਹਾਂ ’ਤੇ 32 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਵਸੂਲਦੀ ਹੈ ਇਸ ਤੋਂ ਪ੍ਰਾਪਤ ਪੈਸੇ ਨਾਲ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ’ਚ 80 ਕਰੋੜ ਵਿਅਕਤੀਆਂ ਨੂੰ ਮੁਫ਼ਤ ਖਾਣਾ (ਰਾਸ਼ਨ) ਤੇ 80 ਕਰੋੜ ਨਾਗਰਿਕਾਂ ਨੂੰ ਮੁਫਤ ਟੀਕਾ ਦਿੱਤਾ ਜਾ ਰਿਹਾ ਹੈ ਮੁਖ ਫ਼ਸਲਾਂ ਦੇ ਘੱਟੋ-ਘੱਟ ਸਮਰੱਥਨ ਮੁੱਲ ’ਚ 2014 ਤੋਂ ਹੁਣ ਤੱਕ 30 ਤੋਂ 70 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਕਿਸਾਨ ਲਾਹੇਵੰਦ ਹੋਏ ਹਨ।

ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਨਾਲ 10 ਕਰੋੜ ਕਿਸਾਨ ਪਰਿਵਾਰ ਲਾਹੇਵੰਦ ਹੋਏ ਹਨ ਤੇ ਉਨ੍ਹਾਂ ਹੁਣ ਤੱਕ 1.35 ਲੱਖ ਕਰੋੜ ਰੁਪਏ ਦੀ ਸਹਾਹਿਤਾ ਦਿੱਤੀ ਜਾ ਚੁੱਕੀ ਹੈ ਉੱਜਵਲ ਯੋਜਨਾ ਲਈ ਪੈਸਾ ਕੰਮ ਆ ਰਿਹਾ ਹੈ ਉਨ੍ਹਾਂ ਕਿਹਾ ਕਿ ਸਾਂਝੇ ਪ੍ਰਗਤੀਸ਼ੀਲ ਗਠਜੋੜ ਸਰਕਾਰ ਨੇ 26 ਜੂਨ 2010 ਨੂੰ ਪੈਟਰੋਲ ਦੀਆਂ ਕੀਮਤਾਂ ਦਾ ਵਿਨਿਯਮਨ ਕੀਤਾ ਸੀ ਜਦੋਂਕਿ ਡੀਜ਼ਲ ਦੀਆਂ ਕੀਮਤਾਂ ਦਾ ਵਿਨਿਯਮਨ 19 ਅਕਤੂਬਰ 2014 ਨੂੰ ਕੀਤਾ ਗਿਆ ਸੀ ਉਸ ਤੋਂ ਬਾਅਦ ਪੈਟਰੋਲੀਅਮ ਉਤਪਾਦਾਂ ਦੀ ਕੀਮਤ ਵਿਸ਼ਵ ਬਜ਼ਾਰ ’ਚ ਕੀਮਤਾਂ ਦੇ ਅਧਾਰ ’ਤੇ ਤੈਅ ਹੁੰਦੀਆਂ ਹਨ।

ਅੱਜ ਦੀ ਤਾਰੀਕ ’ਚ 85 ਫੀਸਦੀ ਪੈਟਰੋਲੀਅਮ ਦਾ ਆਯਾਤ ਕੀਤਾ ਜਾਂਦਾ ਹੈ ਵਿਸ਼ਵ ਬਜ਼ਾਰ ’ਚ ਕੀਮਤਾਂ ਉਤਪਾਦਕ ਤੇ ਨਿਰਯਾਤਕ ਦੇਸ਼ ਤੈਅ ਕਰਦੇ ਹਨ ਪੁਰੀ ਨੇ ਦੱਸਿਆ ਕਿ ਤੇਲ ਸਪਲਾਈ ਕੰਪਨੀ 40 ਰੁਪਏ ਦੇ ਪੈਟਰੋਲੀਅਮ ਉਤਪਾਦ ’ਤੇ ਸਿਰਫ਼ ਚਾਰ ਰੁਪਏ ਕਮਾਉਂਦੀ ਹੈ ਉਸਦੇ ਉਪਰ ਕੇਂਦਰ ਸਰਕਾਰ 32 ਰੁਪਏ (ਪੈਟਰੋਲ ’ਤੇ 32.90 ਰੁਪਏ ਤੇ ਡੀਜ਼ਲ ’ਤੇ 31.80 ਰੁਪਏ) ਦਾ ਉਤਪਾਦ ਐਕਸਾਈਜ਼ ਡਿਊਟੀ ਲਾਉਂਦੀ ਹੈ ਇਸ ਤੋਂ ਇਲਾਵਾ ਸੂਬਾ ਸਰਕਾਰਾਂ 39 ਫੀਸਦੀ ਤੱਕ ਵੈਟ ਲਾਉਂਦੀਆਂ ਹਨ ਪੈਟਰੋਲੀਅਮ ਉਤਪਾਦਾਂ ਨੂੰ ਵਸਤੂ ਤੇ ਸੇਵਾ ਟੈਕਸ (ਜੀਐਸਟੀ) ’ਚ ਸ਼ਾਮਲ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਇਹ ਜੀਐਸਟੀ ਪ੍ਰੀਸ਼ਦ ਨੇ ਤੈਅ ਕਰਨਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ