ਦਿੱਲੀ ’ਚ ਡੀਜ਼ਲ 15 ਪੈਸੇ ਸਸਤਾ ਹੋ ਕੇ 88.92 ਰੁਪਏ ਪ੍ਰਤੀ ਲੀਟਰ
ਨਵੀਂ ਦਿੱਲੀ (ਏਜੰਸੀ)। ਕੌਮਾਂਤਰੀ ਬਜ਼ਾਰ ’ਚ ਸੋਮਵਾਰ ਨੂੰ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਦੇ ਬਾਵਜ਼ੂਦ ਘਰੇਲੂ ਪੱਧਰ ’ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਮੰਗਲਵਾਰ ਨੂੰ 15 ਪੈਸੇ ਪ੍ਰਤੀ ਲੀਟਰ ਸਸਤਾ ਕੀਤਾ ਗਿਆ। ਇਸ ਤੋਂ ਪਹਿਲਾਂ ਐਤਵਾਰ ਨੂੰ ਪੈਟਰੋਲ 35 ਦਿਨਾਂ ਬਾਅਦ 20 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਸੀ। ਇਸ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ ਵੀ 20 ਪੈਸੇ ਪ੍ਰਤੀ ਲੀਟਰ ਘੱਟ ਕੀਤੀਆਂ ਗਈਆਂ ਸਨ ਅੱਜ ਦਿੱਲੀ ’ਚ ਇੰਡੀਅਨ ਆਇਲ ਦੇ ਪੰਪ ’ਤੇ ਪੈਟਰੋਲ ਜਿੱਥੇ 101.49 ਰੁਪਏ ਪ੍ਰਤੀ ਲੀਟਰ ’ਤੇ ਅਤੇ ਡੀਜ਼ਲ 88.92 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਮੰਗਲਵਾਰ ਨੂੰ ਦਿੱਲੀ ’ਚ ਪੈਟਰੋਲ 15 ਪੈਸੇ ਸਸਤਾ ਹੋ ਕੇ 101.49 ਰੁਪਏ ਪ੍ਰਤੀ ਲੀਟਰ ’ਤੇ ਅਤੇ ਡੀਜ਼ਲ 15 ਪੈਸੇ ਸਸਤਾ ਹੋ ਕੇ 88.92 ਰੁਪਏ ਪ੍ਰਤੀ ਲੀਟਰ ’ਤੇ ਰਿਹਾ ਕੌਮਾਂਤਰੀ ਪੱਧਰ ’ਤੇ ਦੁਨੀਆ ਭਰ ’ਚ ਕੋਵਿਡ-19 ਦੇ ਮਾਮਲਿਆਂ ’ਚ ਫਿਰ ਤੋਂ ਵਾਧਾ ਹੋਣ ਦੇ ਬਾਵਜ਼ੂਦ ਕੱਲ੍ਹ ਕੱਚੇ ਤੇਲ ਦੀਆਂ ਕੀਮਤਾਂ ਫਿਰ ਵਧੀਆਂ। ਕੱਲ੍ਹ ਕਾਰੋਬਾਰ ਦੀ ਸਮਾਪਤੀ ਸਮੇਂ ਬ੍ਰੇਂਟ ਕਰੂਡ 3.39 ਡਾਲਰ ਪ੍ਰਤੀ ਬੈਰਲ ਚੜ੍ਹ ਕੇ 68.57 ਡਾਲਰ ਪ੍ਰਤੀ ਬੈਰਲ ’ਤੇ ਅਤੇ ਡਬਲਯੂਟੀਆਈ ਕਰੂਡ ਵੀ 3.28 ਡਾਲਰ ਪ੍ਰਤੀ ਬੈਰਲ ਵਧ ਕੇ 65.46 ਡਾਲਰ ’ਤੇ ਬੰਦ ਹੋਇਆ ਸੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਹੁੰਦੀ ਹੈ ਤੇ ਉਸਸੇ ਅਧਾਰ ’ਤੇ ਹਰ ਦਿਨ ਸਵੇਰੇ ਛੇ ਵਜੋ ਤੋਂ ਨਵੀਂਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ