ਪੈਟਰੋਲ ਤੇ ਡੀਜ਼ਲ ਫਿਰ ਹੋਇਆ 15-15 ਪੈਸੇ ਸਸਤਾ

Petrol, 24 Paise, Diesel, 22 Paise, Cheaper

ਪੈਟਰੋਲ ਤੇ ਡੀਜ਼ਲ ਫਿਰ ਹੋਇਆ 15-15 ਪੈਸੇ ਸਸਤਾ

ਨਵੀਂ ਦਿੱਲੀ (ਸੱਚ ਕਹੂੰ)। ਕੌਮਾਂਤਰੀ ਬਜ਼ਾਰ ’ਚ ਤੇਲ ਦੀਆਂ ਕੀਮਤਾਂ ’ਚ ਨਰਮੀ ਦੇ ਮੱਦੇਨਜ਼ਰ ਐਤਵਾਰ ਨੂੰ ਦਿੱਲੀ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਤਿੰਨ ਦਿਨਾਂ ਬਾਅਦ ਫਿਰ ਤੋਂ 15-15 ਪੈਸੇ ਪ੍ਰਤੀ ਲੀਟਰ ਦੀ ਕਮੀ ਕੀਤੀ ਗਈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਨ੍ਹਾਂ ਦੋਵਾਂ ਦੀਆਂ ਕੀਮਤਾਂ ’ਚ ਸੱਤ ਦਿਨਾਂ ਬਾਅਦ 15-15 ਪੈਸੇ ਪ੍ਰਤੀ ਲੀਟਰ ਦੀ ਕਮੀ ਕੀਤੀ ਗਈ ਸੀ ਦਿੱਲੀ ’ਚ ਅੱਜ ਇੰਡੀਅਨ ਆਇਲ ਦੇ ਪੰਪ ’ਤੇ ਪੈਟਰੋਲ ਜਿੱਥੇ 101.19 ਰੁਪਏ ਪ੍ਰਤੀ ਲੀਟਰ ’ਤੇ ਅਤੇ ਡੀਜ਼ਲ 88.62 ਰੁਪਏ ਪ੍ਰਤੀ ਲੀਟਰ ’ਤੇ ਰਿਹਾ।

ਤੇਲ ਸਪਲਾਈ ਕੰਪਨੀ ਇੰਡੀਅਨ ਆਇਲਾ ਕਾਰਪੋਰੇਸ਼ਨ ਅਨੁਸਾਰ, ਦਿੱਲੀ ’ਚ ਪੈਟਰੋਲ 101.19 ਰੁਪਏ ਪ੍ਰਤੀ ਲੀਟਰ ’ਤੇ ਅਤੇ ਡੀਜ਼ਲ 88.62 ਰੁਪਏ ਪ੍ਰਤੀ ਲੀਟਰ ’ਤੇ ਰਿਹਾ ਅਮਰੀਕਾ ’ਚ ਬੇਰੁਜ਼ਗਾਰੀ ਵਧਣ ਤੇ ਅਨੁਮਾਨ ਦੇ ਅਨੁਸਾਰ ਅਰਥਵਿਵਸਥਾ ਦੇ ਪਟੜੀ ’ਤੇ ਨਾ ਪਰਤਣ ਕਾਰਨ ਬਣੇ ਦਬਾਅ ਕਾਰਨ ਸ਼ੁੱਕਰਵਾਰ ਨੂੰ ਕੌਮਾਂਤਰੀ ਬਜ਼ਾਰ ’ਚ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਦਰਜ ਕੀਤੀ ਗਈ ਸੀ ਹਫ਼ਤਾਵਾਰੀ ਕੌਮਾਂਤਰੀ ਬਜ਼ਾਰ ’ਚ ਬ੍ਰੇਟ ਕਰੂਡ 0.40 ਡਾਲਰ ਪ੍ਰਤੀ ਬੈਰਲ ਉੱਤਰ ਕੇ 73.61 ਡਾਲਰ ਪ੍ਰਤੀ ਬੈਰਲ ’ਤੇ ਅਤੇ ਡਬਲਯੂਟੀਆਈ ਕਰੂਡ 0.70 ਡਾਲਰ ਪ੍ਰਤੀ ਬੈਰਲ ਡਿੱਗ ਕੇ 69.29 ਡਾਲਰ ਪ੍ਰਤੀ ਬੈਰਲ ’ਤੇ ਰਿਹਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਸਮੀਖਿਆ ਹੁੰਦੀ ਹੈ ਤੇ ਉਸ ਦੇ ਅਧਾਰ ’ਤੇ ਹਰ ਦਿਨ ਸਵੇਰੇ ਛੇ ਵਜੇ ਤੋਂ ਨਵੀਂਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ