Petrol-Diesel Price: ਅਪਡੇਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਵੇਖੋ ਅੱਜ ਦੇ ਤਾਜ਼ਾ ਰੇਟ

Petrol-Diesel Price
Petrol-Diesel Price: ਅਪਡੇਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਵੇਖੋ ਅੱਜ ਦੇ ਤਾਜ਼ਾ ਰੇਟ

Petrol-Diesel Price: ਨਵੀਂ ਦਿੱਲੀ (ਏਜੰਸੀ)। ਉੱਤਰ ਪ੍ਰਦੇਸ਼ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਬਦਲਾਅ ਹੋ ਰਿਹਾ ਹੈ। ਹਾਲ ਹੀ ਦੇ ਦਿਨਾਂ ’ਚ, ਕਈ ਜ਼ਿਲ੍ਹਿਆਂ ’ਚ ਕੀਮਤਾਂ ’ਚ ਵਾਧਾ ਹੋਇਆ ਹੈ, ਜਦੋਂ ਕਿ ਕੁਝ ਥਾਵਾਂ ’ਤੇ ਥੋੜ੍ਹੀ ਜਿਹੀ ਗਿਰਾਵਟ ਦਰਜ ਕੀਤੀ ਗਈ ਹੈ। ਰਾਜਧਾਨੀ ਲਖਨਊ ਸਮੇਤ ਕਈ ਵੱਡੇ ਸ਼ਹਿਰਾਂ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ, ਜਿਸ ਕਾਰਨ ਮਹਿੰਗਾਈ ਆਮ ਲੋਕਾਂ ’ਤੇ ਅਸਰ ਪਾ ਸਕਦੀ ਹੈ। ਹਾਲਾਂਕਿ, ਕੁਝ ਜ਼ਿਲ੍ਹਿਆਂ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਰਾਹਤ ਮਿਲੀ ਹੈ। Petrol-Diesel Price

ਇਹ ਖਬਰ ਵੀ ਪੜ੍ਹੋ : Vidhan Sabha Punjab: ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਦਾ ਮੁੱਦਾ ਵਿਧਾਨ ਸਭਾ ’ਚ ਗੂੰਜਿਆ

ਪੈਟਰੋਲ ਦੀਆਂ ਕੀਮਤਾਂ ’ਚ ਕਿੱਥੇ ਕਿੰਨਾ ਹੋਇਆ ਵਾਧਾ?

ਸੂਬੇ ’ਚ ਪੈਟਰੋਲ ਦੀਆਂ ਕੀਮਤਾਂ 94 ਤੋਂ 96 ਪ੍ਰਤੀ ਲੀਟਰ ਦੇ ਦਾਇਰੇ ’ਚ ਹਨ। ਐਤਵਾਰ ਨੂੰ ਸੂਬੇ ’ਚ ਪੈਟਰੋਲ ਦੀ ਕੀਮਤ 94.46 ਪ੍ਰਤੀ ਲੀਟਰ ਸੀ, ਜੋ ਹੁਣ ਵਧ ਕੇ 94.75 ਪ੍ਰਤੀ ਲੀਟਰ ਹੋ ਗਈ ਹੈ। ਭਾਵ 2 ਦਿਨਾਂ ’ਚ 29 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਹੈ। ਲਖਨਊ ’ਚ ਪੈਟਰੋਲ ਦੀਆਂ ਕੀਮਤਾਂ 15 ਪੈਸੇ ਵਧ ਕੇ 94.84 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ, ਜਦੋਂ ਕਿ ਮਹੋਬਾ ’ਚ ਇਹ 50 ਪੈਸੇ ਵਧ ਕੇ 95.75 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ। ਗਾਜ਼ੀਆਬਾਦ ’ਚ, ਪੈਟਰੋਲ ਦੀ ਕੀਮਤ 90 ਪੈਸੇ ਵਧ ਕੇ 95.40 ਰੁਪਏ ਪ੍ਰਤੀ ਲੀਟਰ ਹੋ ਗਈ, ਜਦੋਂ ਕਿ ਨੋਇਡਾ ’ਚ, ਇਹ 27 ਪੈਸੇ ਘਟਣ ਨਾਲ ਪੈਟਰੋਲ 94.71 ਰੁਪਏ ਪ੍ਰਤੀ ਲੀਟਰ ਰਹਿ ਗਿਆ। ਬਾਂਦਾ ’ਚ ਵੀ 49 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿੱਥੇ ਪੈਟਰੋਲ 96.17 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਮੁੱਖ ਸ਼ਹਿਰਾਂ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ (ਪ੍ਰਤੀ ਲੀਟਰ) | Petrol-Diesel Price

ਸ਼ਹਿਰ     ਪੈਟਰੋਲ ਰੇਟ   ਡੀਜ਼ਲ ਰੇਟ

  • ਲਖਨਊ   94.84   87.98
  • ਗਾਜ਼ੀਆਬਾਦ  95.40   88.60
  • ਪ੍ਰਯਾਗਰਾਜ   95.80   88.99
  • ਵਾਰਾਣਸੀ  95.62   88.78
  • ਮਥੁਰਾ  94.60   87.67
  • ਝਾਂਸੀ  94.98  87.98
  • ਗੋਰਖਪੁਰ   94.94   88.09
  • ਮਹੋਬਾ   95.75   88.88

ਕਈ ਸ਼ਹਿਰਾਂ ’ਚ ਪੈਟਰੋਲ ਦੀਆਂ ਕੀਮਤਾਂ ’ਚ ਗਿਰਾਵਟ

ਕੁਝ ਸ਼ਹਿਰਾਂ ’ਚ ਪੈਟਰੋਲ ਦੀਆਂ ਕੀਮਤਾਂ ਵਧੀਆਂ ਹਨ, ਪਰ ਨੋਇਡਾ, ਅਲੀਗੜ੍ਹ, ਅਮੇਠੀ ਤੇ ਗਾਜ਼ੀਪੁਰ ਸਮੇਤ ਕਈ ਜ਼ਿਲ੍ਹਿਆਂ ’ਚ ਕੀਮਤਾਂ ਡਿੱਗੀਆਂ ਹਨ। ਇਟਾਵਾ ’ਚ 29 ਪੈਸੇ, ਫਤਿਹਪੁਰ ’ਚ 66 ਪੈਸੇ, ਗੌਤਮ ਬੁੱਧ ਨਗਰ ’ਚ 27 ਪੈਸੇ, ਕਾਨਪੁਰ ਨਗਰ ’ਚ 30 ਪੈਸੇ ਤੇ ਰਾਏਬਰੇਲੀ ’ਚ 34 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ ਹੈ।

LEAVE A REPLY

Please enter your comment!
Please enter your name here