(Hardev Singh Ladi) ਹਲਫਨਾਮੇ ‘ਚ ਜਾਣਕਾਰੀ ਛੁਪਾਉਣ ਦਾ ਦੋਸ਼
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ। ਇਸ ਦੌਰਾਨ ਸਿਆਸੀ ਆਗੂਆਂ ’ਤੇ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਕਾਂਗਰਸ ਲਈ ਇਸ ਵਾਰ ਰਾਹ ਆਸਾਨ ਨਹੀਂ ਲੱਗ ਰਹੀ ਕਿਉਂਕਿ ਉਸ ਦੇ ਮੁੱਖ ਮੰਤਰੀ ਸਮੇਤ ਕਈ ਆਗੂਆਂ ਕਿਸ ਨੇ ਕਿਸੇ ਵਿਵਾਦ ’ਚ ਫਸੇ ਹੋਂਏ ਹਨ। ਇਸ ਦੇ ਨਾਲ ਹੀ ਕਾਂਗਰਸ ਲਈ ਹੋਰ ਮੁਸ਼ਕਲ ਖੜੀ ਹੋ ਗਈ ਹੈ।
ਜਲੰਧਰ ਦੀ ਸ਼ਾਹਕੋਟ ਸੀਟ ਤੋਂ ਕਾਂਗਰਸੀ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਹਰਦੇਵ ਸਿੰਘ ਲਾਡੀ (Hardev Singh Ladi) ਦੇ ਖਿਲਾਫ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਉਨ੍ਹਾਂ ਖਿਲਾਫ ਇਹ ਪਟੀਸ਼ਨ 2017 ਦੀਆਂ ਚੋਣਾਂ ‘ਚ ਖੜ੍ਹੀ ਪਰਮਜੋਤ ਕੌਰ ਨੇ ਦਾਇਰ ਕੀਤੀ ਹੈ। ਮਹਿਲਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਭਾਰਤੀ ਚੋਣ ਕਮਿਸ਼ਨ ਸਮੇਤ ਮੁੱਖ ਚੋਣ ਅਧਿਕਾਰੀ ਨੂੰ 1951 ਐਕਟ ਦੀ ਧਾਰਾ 125ਏ ਤਹਿਤ ਹਰਦੇਵ ਸਿੰਘ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਾਣ। ਇਸ ਤੋਂ ਇਲਾਵਾ ਹਲਫ਼ਨਾਮੇ ਵਿੱਚ ਤੱਥ ਛੁਪਾਉਣ ਲਈ ਉਨ੍ਹਾਂ ਦੀ ਚੋਣ ਲੜਨ ਨੂੰ ਰੱਦ ਕੀਤਾ ਜਾਵੇ।
ਹਰਦੇਵ ਸਿੰਘ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਾਹਕੋਟ ਹਲਕੇ ਤੋਂ ਸਨ ਕਾਂਗਰਸ ਦੇ ਉਮੀਦਵਾਰ
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਹਰਦੇਵ ਸਿੰਘ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਾਹਕੋਟ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸਨ। ਉਸ ਨੇ ਫਾਰਮ 26 ਵਿੱਚ ਹਲਫ਼ਨਾਮਾ ਅਤੇ ਨਾਮਜ਼ਦਗੀ ਪੱਤਰ ਭਰਿਆ ਸੀ। ਸ਼ਾਹਕੋਟ ਸੀਟ ਅਜੀਤ ਸਿੰਘ ਕੌਹਾੜ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ। ਇਸ ’ਤੇ ਪਰਮਜੋਤ ਕੌਰ ਵੀ ਜਮਹੂਰੀ ਸਮਾਜ ਪਾਰਟੀ ਦੀ ਟਿਕਟ ’ਤੇ ਖੜ੍ਹੀ ਹੈ। ਹਰਦੇਵ ਸਿੰਘ ਵੱਲੋਂ ਪੇਸ਼ ਕੀਤੇ ਕਾਗਜ਼ਾਂ ਵਿੱਚ ਕਈ ਕਮੀਆਂ ਸਨ ਅਤੇ ਉਸ ਨੇ ਆਪਣੇ ਖ਼ਿਲਾਫ਼ ਦਰਜ ਐਫਆਈਆਰ ਦੇ ਵੇਰਵੇ ਵੀ ਛੁਪਾ ਲਏ ਸਨ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਹਰਦੇਵ ਸਿੰਘ ਖ਼ਿਲਾਫ਼ ਕਈ ਅਧਿਕਾਰੀਆਂ ਵਿੱਚ ਸ਼ਿਕਾਇਤਾਂ ਪੈਂਡਿੰਗ ਹਨ ਪਰ ਉਸ ਦੇ ਪ੍ਰਭਾਵ ਕਾਰਨ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ। ਪਟੀਸ਼ਨਕਰਤਾ ਦੇ ਵਕੀਲ ਹਰਿੰਦਰਪਾਲ ਸਿੰਘ ਈਸ਼ਰ ਨੇ ਕਿਹਾ ਹੈ ਕਿ ਪਟੀਸ਼ਨ ‘ਤੇ ਜਲਦ ਸੁਣਵਾਈ ਹੋਣ ਦੀ ਸੰਭਾਵਨਾ ਹੈ। ਇਹ ਪਟੀਸ਼ਨ ਮੁੱਖ ਚੋਣ ਅਧਿਕਾਰੀ ਅਤੇ ਵਿਧਾਇਕ ਹਰਦੇਵ ਸਿੰਘ ਸਮੇਤ ਭਾਰਤੀ ਚੋਣ ਕਮਿਸ਼ਨ ਨੂੰ ਮਾਮਲੇ ਵਿੱਚ ਧਿਰ ਬਣਾ ਕੇ ਦਾਇਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਹਰਦੇਵ ਸਿੰਘ ਖ਼ਿਲਾਫ਼ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ ਜੋ ਵਿਚਾਰ ਅਧੀਨ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ