ਨਕਦੀ, ਚਾਂਦੀ ਦੇ ਗਹਿਣੇ ਤੇ ਏਟੀਐਮ ਕਾਰਡ ਲੈ ਕੇ ਰਫੂ ਚੱਕਰ ਹੋਏ ਵਿਅਕਤੀ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ | Robbery
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਥਾਨਕ ਮਨਦੀਪ ਨਗਰ ਲਾਗੇ ਇੱਕ ਪਤੀ-ਪਤਨੀ ਨੂੰ ਮੋਟਰਸਾਇਕਲ ਸਵਾਰਾਂ ਨੇ ਨਿਸ਼ਾਨਾ ਬਣਾ ਕੇ ਉਨ੍ਹਾਂ ਪਾਸੋਂ ਦਾਤ ਦੇ ਜ਼ੋਰ ’ਤੇ ਪਰਸ ਖੋਹ ਲਿਆ। ਪਰਸ, ਜਿਸ ’ਚ ਨਕਦੀ ਤੋਂ ਇਲਾਵਾ ਚਾਂਦੀ ਦੀਆਂ ਚੈਨਾ ਤੇ ਹੋਰ ਜਰੂਰੀ ਕਾਗਜ ਮੌਜੂਦ ਸਨ, ਲੈ ਕੇ ਮੋਟਰਸਾਇਕਲ ਸਵਾਰ ਰਫੂ ਚੱਕਰ ਹੋ ਗਏ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਸਤਨਾਮ ਕੌਰ ਵਾਸੀ ਮੁਹੱਲਾ ਰਣਜੋਧ ਪਾਰਕ ਹੈਬੋਵਾਲ ਕਲਾਂ ਨੇ ਦੱਸਿਆ ਕਿ ਉਹ ਤੇ ਉਸ ਦਾ ਪਤੀ ਮਨਜੀਤ ਸਿੰਘ ਨਾਲ ਐਕਟਿਵਾ ਸਕੂਟਰ ’ਤੇ ਸਵਾਰ ਹੋ ਕੇ ਡੇਅਰੀ ਕੰਪਲੈਕਸ ਵੱਲ ਜਾ ਰਹੇ ਸਨ। ਜਿਉਂ ਹੀ ਉਹ ਮਨਦੀਪ ਨਗਰ ਲਾਗੇ ਪਹੁੰਚੇ ਤਾਂ ਇੱਕ ਮੋਟਰਸਾਇਕਲ ’ਤੇ ਸਵਾਰ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਦਾਤ-ਦਿਖਾ ਕੇ ਉਸ ਦੇ ਕੋਲੋਂ ਉਸ ਦਾ ਲੇਡੀਜ ਪਰਸ ਖੋਹ ਲਿਆ ਤੇ ਮੌਕੇ ਤੋਂ ਰਫ਼ੁ ਚੱਕਰ ਹੋ ਗਿਆ। Robbery
Read This : Robbery: ਲੁੱਟਾਂ-ਖੋਹਾਂ ਕਰਨ ਵਾਲੇ ਚੜੇ ਪੁਲਿਸ ਅੜਿੱਕੇ
ਸਤਨਾਮ ਕੌਰ ਨੇ ਦੱਸਿਆ ਕਿ ਪਰਸ, ਜਿਸ ਨੂੰ ਮੋਟਰਸਾਇਕਲ ਸਵਾਰ ਖੋਹ ਕੇ ਲੈ ਗਿਆ, ’ਚ 92 ਸੌ ਰੁਪਏ ਦੀ ਨਕਦੀ, ਚਾਂਦੀਆਂ ਦੀਆਂ ਚੇਨਾਂ ਤੇ ਏਟੀਐੱਮ ਕਾਰਡ ਮੌਜ਼ੂਦ ਸੀ। ਮਾਮਲੇ ਦੇ ਤਫ਼ਤੀਸੀ ਅਫ਼ਸਰ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਸਤਨਾਮ ਕੌਰ ਦੀ ਸ਼ਿਕਾਇਤ ’ਤੇ ਥਾਣਾ ਪੀਏਯੂ ਦੀ ਪੁਲਿਸ ਵੱਲੋਂ ਮੁਕੱਦਮਾ ਦਰਜ਼ ਕਰਨ ਤੋਂ ਬਾਅਦ ਮੁਲਜ਼ਮ ਦੀ ਸ਼ਨਾਖ਼ਤ ਕਰ ਲਈ ਗਈ ਹੈ। ਜਿਸ ਦੀ ਪਹਿਚਾਣ ਰਾਜਵੀਰ ਸਿੰਘ ਵਾਸੀ ਬੈਂਕ ਕਲੋਨੀ ਹੈਬੋਵਾਲ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਭਾਲ ਜਾਰੀ ਹੈ, ਜਲਦ ਹੀ ਰਾਜਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। (Robbery)