Tamilnadu ‘ਚ ਨਿਗਮ ਚੋਣਾਂ ਨੂੰ ਮਨਜ਼ੂਰੀ
9 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ‘ਚ ਹੋਣਗੀਆਂ ਚੋਣਾਂ
ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ Tamilnadu ਦੇ ਨਵੇਂ 9 ਜਿਲਿਆਂ ਨੂੰ ਛੱਡ ਕੇ ਹੋਰ ਜ਼ਿਲ੍ਹਿਆਂ ‘ਚ ਸਥਾਨਕ ਨਿਗਮ ਚੋਣਾਂ ਨੂੰ ਸ਼ੁੱਕਰਵਾਰ ਨੂੰ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਜੱਜ ਐਸਏ ਬੋਬਡੇ, ਜਸਟਿਸ ਬੀਆਰ ਗਵਈ ਅਤੇ ਜਸਟਿਸ ਸੂਰਿਆਕਾਂਤ ਦੀ ਬੈਚ ਨੇ ਆਪਣੇ ਆਦੇਸ਼ ‘ਚ ਕਿਹਾ ਕਿ ਜਿਹਨਾਂ ਪੁਰਾਣੇ ਜਿਲ੍ਹਿਆਂ ਨੂੰ ਨਵੇਂ 9 ਜ਼ਿਲ੍ਹੇ ਬਣਾਏ ਗਏ ਹਨ ਉਹਨਾਂ ਨੂੰ ਛੱਡ ਕੇ ਬਾਕੀ ਹੋਰ ਜਿਲ੍ਹਿਆਂ ‘ਚ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਨਿਗਮ ਚੋਣਾਂ ਕਰਵਾਈਆਂ ਜਾਣਗੀਆਂ। ਸਥਾਨਕ ਨਿਗਮ ਚੋਣਾਂ ਲਈ 27 ਅਤੇ 30 ਦਸੰਬਰ ਦੀ ਤਾਰੀਖ ਤੈਅ ਕੀਤੀ ਗਈ ਹੈ। ਅਦਾਲਤ ਨੇ ਕਿਹਾ ਕਿ ਨਵੇਂ 9 ਜ਼ਿਲ੍ਹਿਆਂ ‘ਚ ਪਰਿਸੀਮਨ ਦਾ ਕੰਮ ਅਤੇ ਹੋਰ ਜ਼ਰੂਰੀ ਪ੍ਰਕਿਰਿਆ ਪੂਰੀ ਕੀਤੇ ਜਾਣ ਦੇ ਚਾਰ ਮਹੀਨੇ ਦੇ ਅੰਦਰ ਚੋਣਾਂ ਕਰਵਾਈਆਂ ਜਾਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।