Canada Federal Election 2025: ਕੈਨੇਡਾ ਦੀਆਂ ਸੰਘੀ ਚੋਣਾਂ ’ਚ ਲਿਬਰਲ ਪਾਰਟੀ ਨੇ ਇੱਕ ਵਾਰ ਫਿਰ ਜਿੱਤ ਹਾਸਲ ਕਰ ਲਈ ਹੈ ਚੋਣ ਨਤੀਜਿਆਂ ’ਚ ਵੱਡੀ ਗੱਲ ਹੈ ਕਿ ਡੋਨਾਲਡ ਟਰੰਪ ਦੀਆਂ ਨੀਤੀਆਂ ਦਾ ਕਰਾਰਾ ਵਿਰੋਧ ਕਰਨ ਵਾਲੇ ਅਤੇ ਭਾਰਤ-ਕੈਨੇਡਾ ਦੇ ਸਬੰਧਾਂ ਦੇ ਹਮਾਇਤੀ ਮਾਰਕ ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ ਪਿਛਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ’ਚ ਭਾਰਤ-ਕੈਨੇਡਾ ਸਬੰਧ ਬਹੁਤ ਹੀ ਹੇਠਲੇ ਪੱਧਰ ’ਤੇ ਆ ਗਏ ਸਨ ਉਸ ਸਮੇਂ ਦੋਵਾਂ ਮੁਲਕਾਂ ਨੇ ਇੱਕ-ਦੂਜੇ ਖਿਲਾਫ਼ ਸਖਤ ਫੈਸਲੇ ਲੈਣ ਤੋਂ ਗੁਰੇਜ ਨਾ ਕੀਤਾ ਵੱਡੀ ਗੱਲ ਇਹ ਹੈ ਕਿ ਕਾਰਨੀ ਨੇ ਚੋਣ ਨਤੀਜਿਆਂ ਦੇ ਨੇੜੇ ਆ ਕੇ ਹੀ ਇਹ ਬਿਆਨ ਦਿੱਤਾ ਸੀ ਕਿ ਉਹ ਭਾਰਤ-ਕੈਨੇਡਾ ਰਿਸ਼ਤਿਆਂ ਨੂੰ ਮਹੱਤਵਪੂਰਨ ਮੰਨਦੇ ਹਨ ਉਨ੍ਹਾਂ ਇਹ ਵੀ ਕਿਹਾ ਸੀ ਕਿ ਜਿਸ ਤਰ੍ਹਾਂ ਵਿਸ਼ਵ ਅਰਥਵਿਵਸਥਾ ਹਿੱਲੀ ਹੋਈ ਹੈ।
ਇਹ ਖਬਰ ਵੀ ਪੜ੍ਹੋ : Punjab News: ਪੰਜਾਬ ਸਰਕਾਰ ਸ਼ੁਰੂ ਕਰੇਗੀ ਨਸ਼ਾ ਮੁਕਤੀ ਯਾਤਰਾ, ਮਈ ਜੂਨ ਵਿੱਚ ਹਰ ਪਿੰਡ ਤੇ ਸ਼ਹਿਰ ’ਚ ਜਾਏਗੀ ਯਾਤਰਾ
ਉਸ ਮਾਹੌਲ ਵਿੱਚ ਭਾਰਤ-ਕੈਨੇਡਾ ਬਹੁਤ ਵੱਡੀ ਭੂਮਿਕਾ ਨਿਭਾਅ ਸਕਦੇ ਹਨ ਕਾਰਨੀ ਇੱਕ ਸਪੱਸ਼ਟਤਾਵਾਦੀ, ਮਜ਼ਬੂਤ ਤੇ ਸੰਤੁਲਿਤ ਸੋਚ ਦੇ ਧਾਰਨੀ ਤੇ ਦ੍ਰਿੜ੍ਹ ਇਰਾਦੇ ਵਾਲੇ ਆਗੂ ਦੇ ਤੌਰ ’ਤੇ ੳੁੱਭਰੇ ਹਨ ਆਰਥਿਕ ਮਾਮਲਿਆਂ ਦੇ ਮਾਹਿਰ ਹੋਣ ਕਾਰਨ ਉਹ ਟਰੇਡ ਵਾਰ ’ਚ ਕੈਨੇਡਾ ਦੇ ਹਿੱਤਾਂ ਤੇ ਸਥਿਤੀ ਨੂੰ ਸੰਭਾਲਣ ’ਚ ਕਾਇਮ ਰਹੇ ਹਨ ਉਮੀਦ ਕਰਨੀ ਚਾਹੀਦੀ ਹੈ ਕਿ ਮਾਰਕ ਕਾਰਨੀ ਕੈਨੇਡਾ ਦੀ ਬਿਹਤਰੀ ਲਈ ਕੰਮ ਕਰਨ ਦੇ ਨਾਲ- ਨਾਲ ਭਾਰਤ ਨਾਲ ਚੰਗੇ ਸੰਬੰਧ ਬਣਾਉਣ ਤੇ ਅੱਗੇ ਵਧਾਉਣ ਲਈ ਵਧੀਆ ਮੁਲਕ ਦੀ ਸੁਚੱਜੀ ਅਗਵਾਈ ਕਰਨਗੇ ਬੇਭਰੋਸਗੀ ਦਾ ਮਾਹੌਲ ਖਤਮ ਹੋਣ ਨਾਲ ਹੀ ਦੋਵੇਂ ਦੇਸ਼ਾਂ ਵਿਸ਼ਵ ਅਰਥਵਿਵਸਥਾ, ਜਲਵਾਯੂ ਤਬਦੀਲੀ ਸਮੇਤ ਹੋਰ ਚੁਣੌਤੀਆਂ ਨਾਲ ਨਜਿੱਠਣ ਲਈ ਸਹਿਯੋਗ ਦੇਣਗੇ। Canada Federal Election 2025