ਜ਼ੁਰਮ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ : ਅੰਮ੍ਰਿਤਵੀਰ ਸਿੰਘ

Amloh-News
ਅਮਲੋਹ : ਨਵ-ਨਿਯੁਕਤ ਥਾਣਾ ਮੁਖੀ ਅੰਮ੍ਰਿਤਵੀਰ ਸਿੰਘ ਚਹਿਲ। ਤਸਵੀਰ: ਅਨਿਲ ਲੁਟਾਵਾ

(ਅਨਿਲ ਲੁਟਾਵਾ) ਅਮਲੋਹ। ਥਾਣਾ ਅਮਲੋਹ ਦੇ ਮੁਖੀ ਰਣਦੀਪ ਕੁਮਾਰ ਸ਼ਰਮਾ ਦਾ ਤਬਾਦਲਾ ਹੋਣ ਕਾਰਣ ਉਨ੍ਹਾਂ ਦੀ ਥਾਂ ਅੰਮ੍ਰਿਤਵੀਰ ਸਿੰਘ ਨੇ ਚਾਰਜ ਸੰਭਾਲ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਅੰਮ੍ਰਿਤਵੀਰ ਸਿੰਘ ਚਹਿਲ ਨੇ ਕਿਹਾ ਕਿ ਇਲਾਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖੀ ਜਾਵੇਗੀ ‘ਤੇ ਨਸ਼ਾ ਵੇਚਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। Amloh News

ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਚਾਈਨਾ ਡੋਰ ਵੇਚਦਾ ਹੈ ਉਸ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਚਾਈਨਾ ਡੋਰ ਮਨੁੱਖ ਅਤੇ ਜਾਨਵਰਾਂ ਲਈ ਘਾਤਕ ਹੈ ਉੱਥੇ ਹੀ ਮਾਪੇ ਵੀ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਨਾਲ ਪਤੰਗ ਉਡਾਉਣ ਤੋਂ ਜ਼ਰੂਰ ਰੋਕਣ। ਉਹਨਾਂ ਅੱਗੇ ਕਿਹਾ ਕਿ ਨਸ਼ਿਆਂ ਦਾ ਜੜ੍ਹੋਂ ਖ਼ਾਤਮਾ ਕਰਨ ਲਈ ਪੁਲਿਸ ਨੂੰ ਲੋਕਾਂ ਦੇ ਸਹਿਯੋਗ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਅਤੇ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਤਹਿਤ ਅਮਲੋਹ ਨੂੰ ਇਕ ਗੱਡੀ ਮਿਲੀ ਹੈ ਜਿਸ ਨਾਲ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਣ ਵਾਲਿਆਂ ਦੀਆਂ ਜਾਨਾਂ ਵੀ ਬਚਣਗੀਆਂ ਉੱਥੇ ਹੀ ਥਾਣੇ ਵਿੱਚ ਕੰਮ ਕਾਰ ਲਈ ਆਉਣ ਵਾਲਿਆਂ ਦਾ ਕੰਮ ਪਹਿਲ ਦੇ ਆਧਾਰ ਉੱਤੇ ਕੀਤਾ ਜਾਵੇਗਾ। (Amloh News)

ਅਮਲੋਹ: ਪੱਤਰਕਾਰ ਭਾਈਚਾਰਾ ਨਵ-ਨਿਯੁਕਤ ਥਾਣਾ ਮੁਖੀ ਨੂੰ ਬੁੱਕਾ ਭੇਂਟ ਕਰਦੇ ਹੋਏ। ਤਸਵੀਰ: ਅਨਿਲ ਲੁਟਾਵਾ

ਇਹ ਵੀ ਪੜ੍ਹੋ: ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ’ਚ ਲਾਏ ਜਾ ਰਹੇ ਹਨ ਵਿਸ਼ੇਸ਼ ਕੈਂਪ, ਇਹ ਮਿਲਣਗੀਆਂ ਸਹੂਲਤਾਂ ਹੱਥੋ-ਹੱਥ

ਇਸ ਮੌਕੇ ਪੱਤਰਕਾਰ ਭਾਈਚਾਰੇ ਵਲੋਂ ਰਜਨੀਸ ਡੱਲਾ ਦੀ ਅਗਵਾਈ ਹੇਠ ਨਵ-ਨਿਯੁਕਤ ਥਾਣਾ ਮੁਖੀ ਨੂੰ ਬੁੱਕਾ ਭੇਟ ਕੀਤਾ ਅਤੇ ਪੂਰਨ ਸਹਿਯੋਗ ਦਾ ਭਰੋਸਾ ਦਿਤਾ। ਇਸ ਮੌਕੇ ਥਾਣਾ ਮੁੱਖ ਮੁਨਸ਼ੀ ਇਕਬਾਲ,ਪੱਤਰਕਾਰ ਸਵਰਨਜੀਤ ਸਿੰਘ ਸੇਠੀ, ਗੁਰਚਰਨ ਸਿੰਘ ਜੰਜੂਆਂ, ਕੇਵਲ ਸਿੰਘ, ਜਗਦੀਪ ਸਿੰਘ ਮਾਨਗੜ੍ਹ, ਜੋਗਿੰਦਰਪਾਲ ਫੈਜੂਲਾਪੁਰੀਆ, ਅਨਿਲ ਲੁਟਾਵਾ, ਬ੍ਰਿਜ ਭੂਸ਼ਨ ਗਰਗ, ਜਗਦੇਵ ਸਿੰਘ, ਜਗਮੀਤ ਸਿੰਘ, ਹਿਤੇਸ਼ ਸਰਮਾ, ਰਿਸੂ ਗੋਇਲ, ਸ਼ਾਸਤਰੀ ਗੁਰੂ ਦੱਤ ਸ਼ਰਮਾ ਅਤੇ ਮਾਸਟਰ ਧਰਮ ਸਿੰਘ ਰਾਈਏਵਾਲ ਆਦਿ ਮੌਜੂਦ ਸਨ।