Dream-11: ਡ੍ਰੀਮ-11 ਦੇ ਜਾਲ ’ਚ ਫਸ ਕੇ ਵਿੱਤੀ ਨੁਕਸਾਨ ਝੱਲਦੇ ਲੋਕ

Dream-11

‘ਆਈਪੀਐਲ’ ਕਮਾਈ ਦੇ ਲਿਹਾਜ ਨਾਲ ਅਜਿਹੀ ‘ਛੱਪੜਪਾੜ ਧਨ ਵਰਖ਼ਾ’ ਵਾਲੀ ਖੇਡ ਹੈ, ਜਿੱਥੇ ਚਾਰੇ ਪਾਸਿਓਂ ਪੈਸੇ ਵਰ੍ਹਦੇ ਹਨ ਵਰਕਿੰਗ ਕ੍ਰਿਕਟਰਾਂ ਤੋਂ ਲੈ ਕੇ ਸਾਬਕਾ ਕ੍ਰਿਕੇਟਰਾਂ, ਇਵੈਂਟਸ ਦੇ ਆਯੋਜਕਾਂ, ਬੀਸੀਸੀਆਈ, ਟੀ.ਵੀ. ਚੈਨਲਸ, ਸਟੇਡੀਅਮ ਪ੍ਰਬੰਧਕਾਂ ਅਤੇ ਕ੍ਰਿਕਟ ਨਾਲ ਜੁੜੇ ਸਟਾਫ਼ ਅਤੇ ਸਪੋਰਟਸ ਕੰਪਨੀਆਂ ਮਾਲੋਮਾਲ ਹੈ ਰਹੀਆਂ ਹਨ ਇਸ ਖੇਡ ’ਚ ਪੈਸਾ ਕਮਾਉਣ ਦਾ ਹੁਣ ਇੱਕ ਹੋਰ ਨਵਾਂ ਜ਼ਰੀਆ ਜੁੜ ਗਿਆ ਹੈ ਜਿਸ ਦਾ ਨਾਂਅ ਹੈ ‘ਡ੍ਰੀਮ-11 ਕੁਇਜ’ ਜੋ ਇਡੀਅਨ ਪ੍ਰੀਮੀਅਰ ਲੀਗ-2024 ਦੇ 17ਵੇਂ ਸੈਸ਼ਨ ’ਚ ਖੂਬ ਚਰਚਾ ’ਚ ਹੈ। ਨੌਜਵਾਨਾਂ ’ਚ ਆਈਪੀਐਲ ਵੇਖਣ ਦੀ ਦੀਵਾਨਗੀ ਤੋਂ ਕਿਤੇ ਜ਼ਿਆਦਾ ਇਸ ਕੁਇਜ਼ ਨੂੰ ਖੇਡਣ ’ਚ ਰੁਚੀ ਵਧੀ ਹੈ। (Dream-11)

ਇਸ ਨੂੰ ਮਾਡਰਨ ਜ਼ਮਾਨੇ ਦਾ ਜੂਆ ਵੀ ਕਹੀਏ, ਤਾਂ ਸ਼ਾਇਦ ਗਲਤ ਨਹੀਂ ਹੋਵੇਗਾ ਕੁਇਜ਼ ਖੇਡਣ ਦੀ ਨੌਜਵਾਨਾਂ ਨੂੰ ਅਜਿਹੀ ਆਦਤ ਲੱਗ ਗਈ ਹੈ। ਜਿਸ ’ਚ ਉਹ ਲਗਾਤਾਰ ਵਿੱਤੀ ਨੁਕਸਾਨ ਉਠਾ ਰਹੇ ਹਨ ਇਸ ਦੇ ਚੱਕਰ ’ਚ ਲੋਕ ਕਰਜ਼ਾਈ ਹੋ ਰਹੇ ਹਨ ਅਤੇ ਪੈਸਿਆਂ ਦੇ ਚੱਲਦਿਆਂ ਆਪਸੀ ਰਿਸ਼ਤੇ ਵੀ ਵਿਗੜ ਰਹੇ ਹਨ ਕੁਝ ਦਿਨ ਪਹਿਲਾਂ ਦੀ ਖਬਰ ਹੈ। ਜਿੱਥੇ ਗਾਜ਼ੀਪੁਰ ਜਿਲ੍ਹੇ ਦੇ ਦਰਜਨਾਂ ਸਕੂਲੀ ਬੱਚਿਆਂ ਨੇ ਡ੍ਰੀਮ-11 ਖੇਡਣ ਲਈ ਆਪਣੇ ਘਰਾਂ ’ਚੋਂ ਮੋਬਾਇਲ ਚੋਰੀ ਕੀਤੇ ਅਤੇ ਕਈਆਂ ਨੇ ਪੈਸੇ ਲੁਟਾ ਦਿੱਤੇ ਅਜਿਹਾ ਹੀ ਇੱਕ ਮਾਮਲਾ ਦੇਹਰਾਦੂਨ ਤੋਂ ਸਾਹਮਣੇ ਆਇਆ, ਜਿੱਥੇ ਡ੍ਰੀਮ-11 ਖੇਡਣ ਦੇ ਚੱਕਰ ’ਚ ਪਤੀ-ਪਤਨੀ ਵਿਚਕਾਰ ਜੰਮ ਕੇ ਕੁੱਟ-ਮਾਰ ਹੋ ਗਈ ਜੋ ਥਾਣੇ ਤੱਕ ਪਹੁੰਚ ਗਈ। ਅਜਿਹੇ ਮਾਮਲੇ ਦੇਸ਼ ਭਰ ’ਚ ਬਹੁਤ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ ਧੰਦੇ-ਮੁਨਾਫ਼ੇ ਦੀ ਗੱਲ ਕਰੀਏ। (Dream-11)

Earthquake: ਤਾਈਵਾਨ ’ਚ 6.3 ਤੀਬਰਤਾ ਦਾ ਭੂਚਾਲ, ਚੀਨ-ਜਾਪਾਨ ਤੇ ਫਿਲੀਪੀਨਜ਼ ’ਚ ਵੀ ਹਿੱਲੀ ਧਰਤੀ

ਤਾਂ ਕੋਰੋਨਾ ਕਾਲ ਸੰਨ 2020 ’ਚ 181 ਕਰੋੜ, 2021 ’ਚ 329 ਕਰੋੜ ਰੁਪਏ ਕਮਾਏ ਉੱਥੇ, 2022 ’ਚ 141.86 ਕਰੋੜ ਅਤੇ 2023 ’ਚ 188 ਕਰੋੜ ਰੁਪਏ ਕੰਪਨੀ ਨੇ ਇਸ ਚਮਤਕਾਰੀ ਕੁਇਜ਼ ਨਾਲ ਕਮਾਏ ਇਹ ਅਜਿਹੀ ਲਾਲਚੀ ਖੇਡ ਹੈ ਜਿਸ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਾਲ ’ਚ ਸਭ ਤੋਂ ਪਹਿਲਾਂ ਕੌਣ ਫਸੇਗਾ। ਮੈਚ ਦੌਰਾਨ ਇਹ ਡ੍ਰੀਮ-11 ਖੇਡ ਨੌਜਵਾਨਾਂ ਨੂੰ 39 ਰੁਪਏ ਤੋਂ ਲੈ ਕੇ 59 ਰੁਪਏ ’ਚ ਕਰੋੜਪਤੀ ਬਣਨ ਦਾ ਦਾਅਵਾ ਕਰਦਾ ਹੈ। ਲਾਲਚ ’ਚ ਆ ਕੇ ਨੌਜਵਾਨ ਮੈਚ ਦੇਖਣ ਦੀ ਬਜਾਇ ਖੇਡ ਦੇ ਨਿਯਮਾਂ ਅਨੁਸਾਰ ਆਨਲਾਈਨ ਨਿਰਧਾਰਿਤ ਧਨਰਾਸ਼ੀ ਦੇ ਕੇ ਡ੍ਰੀਮ ਇਲੈਵਨ ’ਚ ਆਪਣੀਆਂ ਟੀਮਾਂ ਬਣਾਉਂਦੇ ਹਨ। (Dream-11)

ਇਹ ਖੇਡ ਘੱਟ ਉਮਰ ਦੇ ਬੱਚਿਆਂ ਦੇ ਦਿਮਾਗ ’ਚ ਘਰ ਕਰ ਗਈ ਹੈ

ਇਹ ਖੇਡ ਘੱਟ ਉਮਰ ਦੇ ਬੱਚਿਆਂ ਦੇ ਦਿਮਾਗ ’ਚ ਘਰ ਕਰ ਗਈ ਹੈ ਜਿਸ ਨਾਲ ਉਹ ਮਾਨਸਿਕ ਬਿਮਾਰ ਵੀ ਹੁੰਦੇ ਜਾ ਰਹੇ ਹਨ। ਖੇਡ ਦੇ ਚੱਕਰ ’ਚ ਦੇਸ਼ ਦੇ ਅਣਗਿਣਤ ਲੋਕ ਕੰਗਾਲ ਵੀ ਹੁੰਦੇ ਜਾ ਰਹੇ ਹਨ ਟੀਨਏਜਰਸ ਨੂੰ ਇਸ ਦੀ ਜ਼ਿਆਦਾ ਆਦਤ ਹੈ ਹੁਣ ਤਾਂ ਇਸ ਖੇਡ ’ਚ ਨੌਜਵਾਨਾਂ ਤੋਂ ਇਲਾਵਾ ਬੁੱਧੀਜੀਵੀ ਵਰਗ ਵੀ ਖੂਬ ਦਿਲਚਸਪੀ ਲੈ ਰਹੇ ਹਨ ਉਹ ਵੀ ਪੈਸੇ ਲਾ ਕੇ ਬਰਬਾਦ ਹੋ ਰਹੇ ਹਨ। ਲੋਕਾਂ ’ਤੇ ਕਰੋੜਪਤੀ ਬਣਨ ਦਾ ਲਾਲਚ ਅਜਿਹਾ ਸਵਾਰ ਹੈ ਕਿ ਇੱਕ ਨਹੀਂ, ਸਗੋਂ ਕਈ ਟੀਮਾਂ ਬਣਾ ਕੇ ਆਪਣੇ ਪੈਸੇ ਬੇਕਾਰ ਕਰ ਰਹੇ ਹਨ ਹਾਲਾਂਕਿ, ਘੱਟ ਹੀ ਲੋਕ ਜਾਣਦੇ ਹਨ। ਕਿ ‘ਮਾਈ ਟੀਮ-11’ ਅਤੇ ‘ਡ੍ਰੀਮ-11’ ਦੋਵੇਂ ਭਾਰਤੀ ਫੈਂਟੇਸੀ ਸਪੋਰਟਸ ਮਾਰਕਿਟ ਦੀਆਂ ਮੁੱਖ ਕੰਪਨੀਆਂ ਹਨ। ਦੋਵੇਂ ਪਲੇਟਫਾਰਮ ਉਪਯੋਗਕਰਤਾਵਾਂ ਨੂੰ ਪੁਰਸਕਾਰ ਦੇ ਰੂਪ ’ਚ ਅਸਲ ਨਗਦੀ ਦੀ ਪੇਸ਼ਕਸ਼ ਕਰਕੇ ਆਨਲਾਈਨ ਕ੍ਰਿਕਟ ਖੇਡਣ ਦਾ ਲਾਲਚ ਦਿੰਦੀਆਂ ਹਨ ਅਤੇ ਆਪਣੇ ਵੱਲ ਖਿੱਚ ਕੇ ਉਨ੍ਹਾਂ ਨੂੰ ਭਰਮਾਉਂਦੀਆਂ ਹਨ। (Dream-11)

ਵੱਡੇ ਤੋਂ ਵੱਡਾ ਖਿਡਾਰੀ-ਅਦਾਕਾਰ ਕਰ ਰਿਹਾ ਹੈ ਡ੍ਰੀਮ-11 ਦੀ ਮਸ਼ਹੂਰੀ

ਜੇਕਰ ਕਾਇਦੇ ਨਾਲ ਦੇਖੀਏ ਤਾਂ ਸਿਰਫ਼ ਠੱਗੀ ਤੋਂ ਸਿਵਾਏ ਹੋਰ ਕੁਝ ਨਹੀਂ ਹੈ। ਇਨ੍ਹਾਂ ਕੁਇਜ਼ ਵਿੱਚ ਕੁਇਜ਼ ਦਾ ਪ੍ਰਚਾਰ ਇਸ ਸਮੇਂ ਆਈਪੀਐਲ ਤੋਂ ਕਿਤੇ ਜ਼ਿਆਦਾ ਹੈ ਨਿਊਜ਼ ਚੈਨਲ ਹੋਵੇ ਜਾਂ ਮਨੋਰੰਜਨ ਦੇ ਚੈਨਲ ਸਾਰਿਆਂ ’ਤੇ ਡ੍ਰੀਮ ਇਲੈਵਨ ਦਾ ਪ੍ਰਚਾਰ ਦਿਖਾਈ ਦਿੰਦਾ ਹੈ ਵੱਡੇ ਤੋਂ ਵੱਡਾ ਖਿਡਾਰੀ-ਅਦਾਕਾਰ ਡ੍ਰੀਮ-11 ਦੀ ਮਸ਼ਹੂਰੀ ਕਰ ਰਿਹਾ ਹੈ। ਇਸ ਲਈ ਨੌਜਵਾਨਾਂ ਨੂੰ ਕਰੋੜਪਤੀ ਬਣਨ ਦਾ ਕੀੜਾ ਹੋਰ ਤੇਜ਼ੀ ਨਾਲ ਕੱਟਣ ਲੱਗਾ ਹੈ ਹਾਲਾਂਕਿ, ਇਸ਼ਤਿਹਾਰ ਦੇ ਆਖ਼ਰ ’ਚ ਬਕਾਇਦਾ ਦੱਸਿਆ ਵੀ ਜਾਂਦਾ ਹੈ। ਕਿ ‘ਖੇਡ ’ਚ ਵਿੱਤੀ ਜੋਖ਼ਿਮ ਹਨ, ਇਸ ਦੀ ਆਦਤ ਲੱਗ ਸਕਦੀ ਹੈ’ ਬਾਵਜ਼ੂਦ ਇਸ ਦੇ ਇਹ ਆਫ਼ਤ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ ਮਜ਼ੇ ਦੀ ਗੱਲ ਤਾਂ ਇਹ ਵੀ ਹੈ ਕਿ ਡ੍ਰੀਮ-11 ਨੂੰ ਖੁੱਲੇ੍ਹਆਮ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਅਤੇ ਵਿੱਤੀ ਜੋਖ਼ਿਮ ਵੀ ਦੱਸਦੇ ਹਨ। (Dream-11)

ਭਾਵਿਤ ਸੇਠ ਅਤੇ ਹਰਸ਼ ਜੈਨ ਹਨ ਕੁਇਜ਼ ‘ਡ੍ਰੀਮ-11’ ਦੇ ਸੰਸਥਾਪਕ

ਪ੍ਰਤੱਖ ਰੂਪ ਨਾਲ ਦੇਖੀਏ ਤਾਂ ਇਸ ਵਿਚ ਸਿੱਧਾ-ਸਿੱਧਾ ਪੈਸਿਆਂ ਦੀ ਬਰਬਾਦੀ ਤੋਂ ਸਿਵਾਏ ਕੁਝ ਹੋਰ ਨਹੀਂ? ਅਜਿਹੀਆਂ ਖੇਡਾਂ ’ਤੇ ਤੁਰੰਤ ਪਾਬੰਦੀ ਲਾਉਣੀ ਚਾਹੀਦੀ ਹੈ ਕੁਇਜ਼ ‘ਡ੍ਰੀਮ-11’ ਦੇ ਸੰਸਥਾਪਕ ਭਾਵਿਤ ਸੇਠ ਅਤੇ ਹਰਸ਼ ਜੈਨ ਹਨ ਅੰਦਾਜ਼ੇ ਮੁਤਾਬਿਕ ਆਈਪੀਐਲ ਦੇ ਹਾਲੇ ਤੱਕ ਦੇ ਸੈਸ਼ਨਾਂ ’ਚ ਕੰਪਨੀ ਇਸ ਕੁਇਜ਼ ਜ਼ਰੀਏ 6284 ਕਰੋੜ ਦੀ ਵੱਡੀ ਕਮਾਈ ਕਰ ਚੁੱਕੀ ਹੈ ਅੰਦਾਜ਼ਾ ਹੈ ਕਿ ਮੌਜੂਦਾ ਆਈਪੀਐਲ-2024 ਕਮਾਈ ’ਚ ਪਹਿਲਾਂ ਦੇ ਸਾਰੇ ਰਿਕਾਰਡ ਤੋੜ ਦੇਵੇਗਾ। ਕੁਇਜ਼ ਦੀ ਭਰੋਸੇਯੋਗਤਾ ਬਣੀ ਰਹੇ ਇਸ ਲਈ ਜੇਤੂਆਂ ਦੇ ਨਾਂਅ ਸਾਬਕਾ ਕ੍ਰਿਕਟਰ ਸੌਰਵ ਗਾਂਗੂਲੀ ਤੋਂ ਲੈ ਕੇ ਕਈ ਨਾਮੀ ਖਿਡਾਰੀ ਐਲਾਨ ਕਰਦੇ ਹਨ, ਇਸ ਨਾਲ ਨੌਜਵਾਨਾਂ ’ਚ ਹੋਰ ਉਤਸੁਕਤਾ ਵਧਦੀ ਹੈ ਸੋਚਦੇ ਹਨ ਉਹ ਜਿੱਤ ਸਕਦੇ ਹਨ। (Dream-11)

ਤਾਂ ਅਸੀਂ ਕਿਉਂ ਨਹੀਂ? ਖੇਡ ਨੂੰ ਖੇਡਣ ਅਤੇ ਕਰੋੜਪਤੀ ਬਣਨ ਦੀ ਹੋੜ ਨੇ ਨੌਜਵਾਨਾਂ ਨੂੰ ਮਾਨਸਿਕ ਬਿਮਾਰ ਤੱਕ ਬਣਾ ਦਿੱਤਾ ਹੈ। ਕੁੱਲ ਮਿਲਾ ਕੇ ਇਹ ਖੇਡ ਵੀ ਇੱਕ ਤਰ੍ਹਾਂ ਲੋਕਾਂ ਨੂੰ ਮੂਰਖ ਬਣਾ ਕੇ ਸੌਖੇ ਤਰੀਕੇ ਨਾਲ ਪੈਸਾ ਕਮਾਉਣ ਵਾਲਾ ਧੰਦਾ ਹੀ ਹੈ ਇਸ ਤਰ੍ਹਾਂ ਦੇ ਕਈ ਹੋਰ ਵੀ ਐਪਸ ਗੂਗਲ ਦੇ ‘ਪਲੇਅ ਸਟੋਰ’ ’ਚ ਹਨ ਜੋ ਸਿਰਫ਼ ਪੈਸੇ ਕਮਾਉਣ ਲਈ ਹੀ ਲਾਂਚ ਹੁੰਦੇ ਹਨ ਫਰਕ ਬੱਸ ਐਨਾ ਹੈ। ਕਿ ਕੋਈ ਇਨ੍ਹਾਂ ਦਾ ਅਸਲੀ ਰਾਜ਼ ਜਾਣ ਜਾਂਦਾ ਹੈ ਅਤੇ ਕੋਈ ਨਾ ਸਮਝ ਕੇ ਇਨ੍ਹਾਂ ਦੇ ਚੱਕਰ ’ਚ ਬਰਬਾਦ ਹੋ ਜਾਂਦਾ ਹੈ ਹਾਲਾਂਕਿ, ਸਮਾਜ ਦਾ ਇੱਕ ਵਰਗ ‘ਡ੍ਰੀਮ-11 ਕੁਇਜ਼’ ਨੂੰ ਆਧੁਨਿਕ ਜੂਆ ਹੀ ਮੰਨ ਕੇ ਚੱਲ ਰਿਹਾ ਹੈ। (Dream-11)

ਟੀ.ਵੀ. ’ਤੇ ਹਰ ਤੀਜਾ ਇਸ਼ਤਿਹਾਰ ਡ੍ਰੀਮ-11 ਦਾ ਦਿਖਾਈ ਦਿੰਦਾ ਹੈ

ਕਿਉਂਕਿ ਇਸ ਦਾ ਉਦੈ ਬਹੁਤ ਸੋਚ-ਸਮਝ ਕੇ ਕੀਤਾ ਗਿਐ। ਇਸ ਦੀ ਆੜ ’ਚ ਕੰਪਨੀਆਂ, ਟੀ.ਵੀ. ਚੈਨਲਸ ਅਤੇ ਹੋਰ ਲੋਕ ਰਾਤੋ-ਰਾਤ ਕਰੋੜਾਂ-ਅਰਬਾਂ ਦੀ ਲੁੱਟ ਮਚਾ ਰਹੇ ਹਨ ਕੁਇਜ਼ ਦਾ ਪ੍ਰਚਾਰ ਇਸ ਕਦਰ ਹੈ ਕਿ ਟੀ.ਵੀ. ’ਤੇ ਹਰ ਤੀਜਾ ਇਸ਼ਤਿਹਾਰ ਡ੍ਰੀਮ-11 ਦਾ ਦਿਖਾਈ ਦਿੰਦਾ ਹੈ ਚਾਹ ਕੇ ਵੀ ਨੌਜਵਾਨ ਦੂਰੀ ਨਹੀਂ ਬਣਾ ਪਾ ਰਹੇ ਇਹ ਅਜਿਹਾ ਐਪ ਹੈ। ਜਿਸ ਨੂੰ ਖੇਡਣ ਵਾਲੇ ਨੂੰ ਮੈਚ ਤੋਂ ਪਹਿਲਾਂ ਆਪਣੀ ਟੀਮ ਬਣਾਉਣੀ ਹੁੰਦੀ ਹੈ ਮੈਦਾਨ ’ਚ ਆਈਪੀਐਲ ਮੈਚ ਖੇਡਣ ਵਾਲੀਆਂ ਦੋਵਾਂ ਟੀਮਾਂ ਦੇ ਖਿਡਾਰੀਆਂ ’ਚੋਂ ਆਪਣੇ ਪਸੰਦ ਦੇ ਖਿਡਾਰੀ ਚੁਣਨੇ ਹੁੰਦੇ ਹਨ ਅਤੇ ਫਿਰ ਪੁਆਇੰਟਸ ਦੇ ਆਧਾਰ ’ਤੇ ਉਨ੍ਹਾਂ ਨੂੰ ਪੈਸੇ ਦਿੱਤੇ ਜਾਂਦੇ ਹਨ। ਉਂਜ, ਦੇਖਿਆ ਜਾਵੇ ਤਾਂ ਡ੍ਰੀਮ-11 ਐਪ ਦੀ ਸ਼ੁਰੂਆਤ ਸਾਲ 2016 ’ਚ ਹੋਈ ਸੀ, ਪਰ ਰੁਝਾਨ ਹੁਣ ਜਾ ਕੇ ਵਧਿਆ ਹੈ। (Dream-11)

ਇਹ ਕੁਇਜ਼ ਇੱਕ ਆਨਲਾਈਨ ਫੈਂਟੇਸੀ ਗੇਮਿੰਗ ਯੂਨੀਕਾਰਨ ਕੰਪਨੀ ਹੈ ਜਿਸ ਦਾ ਦਫ਼ਤਰ ਮੁੰਬਈ ’ਚ ਹੈ ਜੋ ਨਾ ਸਿਰਫ਼ ਕ੍ਰਿਕਟ ’ਚ, ਸਗੋਂ ਫੁੱਟਬਾਲ, ਕਬੱਡੀ, ਬਾਸਕਟਬਾਲ ਵਰਗੀਆਂ ਖੇਡਾਂ ’ਚ ਵੀ ਸਰਗਰਮ ਹੈ। ਇਸ ਨੂੰ ਖੇਡਣ ਲਈ ਪੈਸਾ ਲਾਉਣਾ ਹੁੰਦਾ ਹੈ। ਉਸ ਤੋਂ ਬਾਅਦ ਜੇਕਰ ਤੁਹਾਡੇ ਚੁਣੇ ਖਿਡਾਰੀ ਲਾਈਵ ਮੈਚ ਦੌਰਾਨ ਚੰਗਾ ਖੇਡਦੇ ਹਨ, ਤਾਂ ਤੁਹਾਨੂੰ ਪੁਆਇੰਸ ਮਿਲਣਗੇ ਦਾਅਵਾ ਕੀਤਾ ਜਾਂਦਾ ਹੈ। ਕਿ ਮੈਚ ਸਮਾਪਤੀ ਤੋਂ ਬਾਅਦ ਜਿਸ ਟੀਮ ਦੇ ਸਰਵਉੱਚ ਪੁਆਇੰਟ ਹੁੰਦੇ ਹਨ ਉਸ ਨੂੰ ਇਨਾਮ ਦਿੱਤਾ ਜਾਂਦਾ ਹੈ ਪਰ, ਕੰਪਨੀ ਇਸ ਨੂੰ ਸੱਟੇ ਅਤੇ ਜੂਏ ਦੀ ਸ਼੍ਰੇਣੀ ’ਚ ਨਹੀਂ ਰੱਖਦੀ। ਪਰ ਰੂਪ ਉਹੀ ਹੈ ਅਜਿਹਾ ਜੇਕਰ ਨਾ ਹੁੰਦਾ ਤਾਂ ਆਂਧਰਾ ਪ੍ਰਦੇਸ਼, ਅਸਾਮ, ਸਿੱਕਿਮ, ਨਾਗਾਲੈਂਡ, ਤੇਲੰਗਾਨਾ, ਤਮਿਲਨਾਡੂ ਅਤੇ ਓਡੀਸ਼ਾ ਵਰਗੇ ਸੂਬਿਆਂ ’ਚ ਇਹ ਕੁਇਜ਼ ਵਰਜਿਤ ਕਿਉਂ ਹੁੰਦੀ? (Dream-11)