ਝੋਨੇ ਦੀ ਬਿਜਾਈ ਵਿੱਚ ਤੇਜ਼ੀ | Rain
(ਸਤੀਸ਼ ਜੈਨ) ਰਾਮਾਂ ਮੰਡੀ। ਵੀਰਵਾਰ ਸਵੇਰੇ ਪਏ ਭਾਰੀ ਮੀਂਹ ਨੇ ਜਿੱਥੇ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕਹਿਰ ਦੀ ਗਰਮੀ ਤੋਂ ਰਾਹਤ ਦਿਵਾਈ, ਉੱਥੇ ਹੀ ਦਿਨ ਭਰ ਚੱਲੀਆਂ ਠੰਢੀਆਂ ਹਵਾਵਾਂ ਨੇ ਮੌਸਮ ਨੂੰ ਹੋਰ ਵੀ ਸੁਹਾਵਣਾ ਬਣਾ ਦਿੱਤਾ। ਮੀਂਹ ਤੋਂ ਬਾਅਦ ਕਿਸਾਨਾਂ ਦੇ ਚਿਹਰਿਆਂ ’ਤੇ ਵੀ ਰੌਣਕ ਵੇਖਣ ਨੂੰ ਮਿਲੀ, ਕਿਉਂਕਿ ਮੀਂਹ ਨਾਲ ਜਿੱਥੇ ਉਨ੍ਹਾਂ ਦੇ ਹਜ਼ਾਰਾਂ ਰੁਪਏ ਦੇ ਡੀਜ਼ਲ ਦੇ ਖਰਚੇ ਦੀ ਬੱਚਤ ਹੋ ਗਈ, ਉੱਥੇ ਹੀ ਝੋਨੇ ਦੀ ਬਿਜਾਈ ਵਿੱਚ ਵੀ ਤੇਜ਼ੀ ਆ ਗਈ ਹੈ ਕਿਉਂਕਿ ਪਹਿਲਾਂ ਕਹਿਰ ਦੀ ਗਰਮੀ ਕਾਰਨ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਵਿਚ ਭਾਰੀ ਦਿੱਕਤ ਪੇਸ਼ ਆ ਰਹੀ ਸੀ। Rain
ਇਹ ਵੀ ਪੜ੍ਹੋ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ ਵੱਡੀ ਨਦੀ ਦਾ ਦੌਰਾ
Rain ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਨੇ ਕਿਹਾ ਕਿ ਇਸ ਮੀਂਹ ਨਾਲ ਕਿਸਾਨਾਂ ਦਾ ਖੁਸ਼ ਹੋਣਾ ਸੁਭਾਵਿਕ ਹੈ ਕਿਉਂਕਿ ਇਸ ਨਾਲ ਝੋਨੇ ਸਮੇਤ ਸਾਰੀਆਂ ਫ਼ਸਲਾਂ ਨੂੰ ਲਾਭ ਹੋਵੇਗਾ ਅਤੇ ਜ਼ਮੀਂਦੋਜ ਪਾਣੀ ਨਾਲ ਸਿੰਚਾਈ ਕਰਨ ਲਈ ਚੱਲ ਰਹੀਆਂ ਮੋਟਰਾਂ ਵੀ ਬੰਦ ਹੋ ਜਾਣਗੀਆਂ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਖਪਤ ’ਚ ਭਾਰੀ ਕਮੀ ਆਵੇਗੀ, ਦੂਜੇ ਪਾਸੇ ਸ਼ਹਿਰ ’ਚ ਬੇਸ਼ੱਕ ਘੱਟ ਮੀਂਹ ਪਿਆ ਪਰ ਮੀਂਹ ਪੈਣ ਕਾਰਨ ਪਿੰਡਾਂ ਦੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲੇ, ਜਿਸ ਕਾਰਨ ਸਾਰਾ ਦਿਨ ਬਾਜ਼ਾਰ ਸੁੰਨਸਾਨ ਰਹੇ।