ਪਰਜਾ ਹੀ ਹਰਾਵੇਗੀ ਮਹਾਰਾਜੇ ਦੀ ਰਾਣੀ ਨੂੰ: ਸੁਰਜੀਤ ਰੱਖੜਾ

People, Queen, Maharaja, SurjitRakhra

ਕਾਂਗਰਸ ਦੇ ਝੂਠੇ ਵਾਅਦਿਆਂ ਕਾਰਨ ਜਨਤਾ ਦਾ ਗੁੱਸਾ ਪਹੁੰਚਿਆ ਸਿਖ਼ਰਾਂ ‘ਤੇ

ਪਟਿਆਲਾ,ਖੁਸ਼ਵੀਰ ਸਿੰਘ ਤੂਰ

ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਸ਼ਾਹੀ ਸ਼ਹਿਰ ਦੀ ਪਰਜਾ ਹੀ ਮਹਾਰਾਜਾ ਕੈ. ਅਮਰਿੰਦਰ ਸਿੰਘ ਦੀ ਮਹਾਰਾਣੀ ਪਰਨੀਤ ਕੌਰ ਨੂੰ ਹਰਾਵੇਗੀ, ਕਿਉਂਕਿ ਕਾਂਗਰਸ ਦੇ ਝੂਠੇ ਵਾਅਦਿਆਂ ਕਾਰਨ ਜਨਤਾ ਦਾ ਗੁੱਸਾ ਸਿਖ਼ਰਾਂ ‘ਤੇ ਪਹੁੰਚ ਗਿਆ ਹੈ।  ਉਹ ਅੱਜ ਹਲਕਾ ਪਟਿਆਲਾ ਵਿਖੇ ਰੱਖੀਆਂ ਮੀਟਿੰਗਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਆਖਿਆ ਕਿ ਕਾਂਗਰਸ ਨੇ ਅੱਜ ਤੱਕ ਕਿਸੇ ਵੀ ਵਰਗ ਲਈ ਕੁੱਝ ਨਹੀਂ ਕੀਤਾ। ਸਿਰਫ ਝੂਠ ਬੋਲਕੇ ਆਪਣੀ ਸਰਕਾਰ ਤਾਂ ਬਣਾ ਲਈ ਪਰ ਜਦੋਂ ਵਾਅਦੇ ਪੂਰੇ ਕਰਨ ਦੀ ਵਾਰੀ ਆਈ ਤਾਂ ਟਾਲ-ਮਟੋਲ ਦੀ ਨੀਤੀ ਅਪਣਾਈ। ਉਨ੍ਹਾਂ ਕਿਹਾ ਕਿ ਪਰਨੀਤ ਕੌਰ ਨੇ ਆਪਣੇ ਪੰਦਰਾਂ ਸਾਲਾਂ ਦੇ ਕਾਰਜਕਾਲ ਵਿੱਚ ਪਟਿਆਲੇ ਲਈ ਇੱਕ ਵੀ ਪ੍ਰੋਜੈਕਟ ਨਹੀਂ ਲਿਆਂਦਾ, ਜਿਸ ਨਾਲ ਕਿ ਇੱਥੋਂ ਦੇ ਲੋਕਾਂ ਅਤੇ ਨੌਜਵਾਨਾਂ ਦਾ ਭਲਾ ਹੁੰਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਸਿਰਫ਼ ਕੇਂਦਰ ਵਿੱਚ ਬੈਠ ਕੇ ਆਪਣੇ ਲਈ ਹੀ ਸਭ ਕੁਝ ਕੀਤਾ ਹੈ, ਜਿਸ ਕਾਰਨ ਪਟਿਆਲਾ ਦੇ ਲੋਕ ਮੁੜ ਮਹਾਰਾਣੀ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ।

 ਰੱਖੜਾ ਨੇ ਚੋਟ ਕਰਦਿਆਂ ਕਿਹਾ ਕਿ ਜਿਸ ਸ਼ਹਿਰ ਦਾ ਸੀਐਮ ਹੋਵੇ ਅਤੇ ਉਸ ਸ਼ਹਿਰ ਦਾ ਵਿਕਾਸ ਨਾ ਹੋਵੇ, ਇਸ ਤੋਂ ਵੱਡੀ ਸ਼ਰਮ ਦੀ ਕੀ ਗੱਲ ਹੋ ਸਕਦੀ ਹੈ।  ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਕਾਂਗਰਸ ਦੇ ਖੁਦ ਦੇ ਵਰਕਰ ਉਸਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਲੋਕਾਂ ਦਾ ਪਿਆਰ ਅਤੇ ਸਹਿਯੋਗ ਅਕਾਲੀ ਭਾਜਪਾ ਨੂੰ ਹਰ ਪਿੰਡ ਅਤੇ ਸ਼ਹਿਰ ਵਿਚ ਮਿਲ ਰਿਹਾ ਹੈ। ਇਸ ਕਾਰਨ ਕਾਂਗਰਸ ਦੇ ਜਿੱਤਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਮੌਕੇ ਚਰਨਜੀਤ ਸਿੰਘ ਰੱਖੜਾ ਅਤੇ ਸੁਰਜੀਤ ਸਿੰਘ ਰੱਖੜਾ ਦੇ ਨਾਲ ਇਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਚੋਣ ਮੈਦਾਨ ਵਿੱਚ ਕੁੱਦੇ ਹੋਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here