
ਵਿਦਿਆਰਥੀਆਂ ਦੀ ਸਹੂਲਤ ਲਈ ਪਿੰਡ ਕੋਟ ਕਰੋੜ ਕਲਾਂ ਦੇ ਲੋਕਾਂ ਨੇ ਸਕੂਲ ਨੂੰ ਬੱਸ ਭੇਂਟ ਕੀਤੀ
Punjab School News: (ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਪਿੰਡ ਕੋਟ ਕਰੋੜ ਕਲਾਂ ਦੇ ਸਕੂਲ ਲਈ ਲੋਕਾਂ ਵੱਲੋਂ ਵੱਡਾ ਉਪਰਾਲਾ ਕਰਦਿਆਂ ਬੱਚਿਆਂ ਦੇ ਸਕੂਲ ਆਉਣ ਜਾਣ ਲਈ ਬੱਸ ਦੀ ਸਹੂਲਤ ਪ੍ਰਦਾਨ ਕੀਤੀ ਹੈ। ਪਿੰਡ ਕੋਟ ਕਰੋੜ ਕਲਾਂ ਦੇ ਸਰਕਾਰੀ ਸਕੂਲ ’ਚ ਪਿੰਡ ਕੋਟ ਕਰੋੜ ਕਲਾਂ, ਕੋਟਲਾ, ਕੋਟ ਕਰੋੜ ਖੁਰਦ ਅਤੇ ਫਿੱਡੇ ਦੇ ਬੱਚੇ ਪੜ੍ਹਦੇ ਹਨ। ਪਿੰਡ ਕੋਟ ਕਰੋੜ ਕਲਾਂ ਵਾਸੀਆਂ ਵੱਲੋਂ ਉਗਰਾਹੀ ਕਰਕੇ ਇਕੱਠੀ ਹੋਈ ਰਕਮ ਨਾਲ ਇਕ ਬੱਸ ਖਰੀਦੀ ਗਈ, ਜੋ ਬੱਚਿਆਂ ਦੇ ਸਕੂਲ ਆਉਣ-ਜਾਣ ਲਈ ਵਰਤੀ ਜਾਵੇਗੀ।
ਵਿੱਦਿਅਕ ਕਾਰਜਾਂ ਲਈ ਲੋਕਾਂ ਦਾ ਇੱਕਜੁੱਟ ਹੋਣਾ ਸ਼ੁੱਭਸ਼ਗਨ : ਵਿਧਾਇਕ ਦਹੀਆ
ਉਕਤ ਬੱਸ ਪਿੰਡ ਵਾਸੀਆਂ ਵੱਲੋਂ ਸਰਕਾਰੀ ਹਾਈ ਸਕੂਲ ਨੂੰ ਭੇਂਟ ਕਰ ਦਿੱਤੀ ਗਈ। ਉਕਤ ਬੱਸ ਵਿਦਿਆਰਥੀਆਂ ਨੂੰ ਸਮਰਪਿਤ ਕਰਨ ਲਈ ਬੀਤੇ ਕੱਲ੍ਹ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਦੀ ਆਰੰਭਤਾ ਕਰਦਿਆਂ ਲੋਕ ਭਲਾਈ ਆਰਮੀ ਗਰੁੱਪ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਬੱਸ ਰਾਹੀਂ ਬੱਚਿਆਂ ਨੂੰ ਸਕੂਲ ਲਿਆਉਣ ਅਤੇ ਘਰ ਛੱਡਣ ਦੀ ਮੁਫਤ ਸੇਵਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Yudh Nashe Virudh: ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੋਟਰੀ ਕਲੱਬ ਦੇ ਸਹਿਯੋਗ ਨਾਲ ਵਿਸ਼ਾਲ ਮੈਰਾਥਨ ਕਰਵਾਈ
ਜਦੋਂਕਿ ਸਕੂਲ ਇੰਚਾਰਜ ਰੇਖਾ ਰਾਣੀ ਨੇ ਸਮਾਗਮ ਵਿੱਚ ਪੁੱਜੇ ਮਹਿਮਾਨਾਂ ਲਈ ਸਵਾਗਤੀ ਸ਼ਬਦ ਕਹਿੰਦਿਆਂ ਸਕੂਲ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ ਅਤੇ ਪਿੰਡ ਵਾਸੀਆਂ ਦਾ ਬੱਸ ਦੇਣ ਦੇ ਉਪਰਾਲੇ ਲਈ ਧੰਨਵਾਦ ਕੀਤਾ। ਇਸ ਸਮੇਂ ਸੰਬੋਧਨ ਕਰਦਿਆਂ ਵਿਧਾਇਕ ਰਜਨੀਸ਼ ਦਹੀਆ ਨੇ ਕਿਹਾ ਕਿ ਪਿੰਡ ਕੋਟ ਕਰੋੜ ਕਲਾਂ ਵੱਲੋਂ ਬੱਚਿਆਂ ਦੀ ਪੜ੍ਹਾਈ ਲਈ ਕੀਤਾ ਗਿਆ ਇਹ ਕਾਰਜ਼ ਨਿਵੇਕਲਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਬੱਚਿਆਂ ਨੂੰ ਵੱਡੇ ਪੱਧਰ ’ਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਪ੍ਰੰਤੂ ਲੋਕਾਂ ਵੱਲੋਂ ਅਜਿਹੇ ਕਾਰਜ ਕਰਨ ਲਈ ਇੱਕਜੁੱਟ ਹੋਣਾਂ ਸ਼ੁੱਭਸ਼ਗਨ ਹੈ। ਇਸ ਮੌਕੇ ਉਨ੍ਹਾਂ ਬੱਸ ਨੂੰ ਹਰੀ ਝੰਡੀ ਵਿਖਾ ਕੇ ਬੱਚਿਆਂ ਦੀ ਸੇਵਾ ਲਈ ਰਵਾਨਾ ਕੀਤਾ।
ਸਮਾਗਮ ਸਮੇਂ ਜਸਵਿੰਦਰ ਸਿੰਘ ਖੋਸਾ ਸਰਪੰਚ ਕੋਟ ਕਰੋੜ ਕਲਾਂ, ਗੁਰਜੀਤ ਸਿੰਘ ਖੋਸਾ ਕੋਟ ਕਰੋੜ, ਬਲਕਾਰ ਸਿੰਘ ਨੰਬਰਦਾਰ, ਆਤਮਾ ਸਿੰਘ ਚੇਅਰਮੈਨ ਸਕੂਲ ਪ੍ਰਬੰਧਕ ਕਮੇਟੀ, ਨਵਤੇਜ ਸਿੰਘ ਪੰਚ, ਗੁਰਨਾਮ ਸਿੰਘ ਪੰਚ, ਗੁਰਪ੍ਰੀਤ ਸਿੰਘ ਖੋਸਾ, ਫਤਹਿ ਸਿੰਘ ਕੋਟ ਕਰੋੜ ਕਿਸਾਨ ਆਗੂ, ਪ੍ਰਦੀਪ ਸਿੰਘ ਸਰਪੰਚ ਫਿੱਡੇ, ਲਖਵਿੰਦਰ ਸਿੰਘ, ਸੁਖਪ੍ਰੀਤ ਕੌਰ ਮੈਂਬਰ, ਰਾਮ ਸਿੰਘ ਪ੍ਰਧਾਨ, ਨਵਤੇਜ ਸਿੰਘ ਬਿੱਟ ਪੰਚ, ਅਧਿਆਪਕ ਰਵੀਇੰਦਰ ਸਿੰਘ, ਅੰਗਦ ਕੁਮਾਰ, ਪਰਮਿੰਦਰ ਕੌਰ, ਮੈਡਮ ਮੋਨਿਕਾ, ਗੁਰਨੈਬ ਸਿੰਘ, ਰਮਨਦੀਪ ਸਿੰਘ, ਗਗਨਦੀਪ ਸਿੰਘ, ਗੁਰਸੇਵਕ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਲਖਵਿੰਦਰ ਸਿੰਘ ਪੰਚ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। Punjab School News