Lok Sabha Election 2024: ਪੰਜਾਬ ਦੇ ਇਸ ਪਿੰਡ ਦੇ ਲੋਕਾਂ ਨਹੀਂ ਮਨਾਇਆ ਚੋਣਾਂ ਦਾ ਤਿਉਹਾਰ, ਨਹੀਂ ਭੁਗਤੀ ਇੱਕ ਵੀ ਵੋਟ

Lok Sabha Election 2024

ਸਵੇਰ ਤੋਂ ਇੱਕ ਵੀ ਸਖ਼ਸ ਨੇ ਨਹੀਂ ਕੀਤੀ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ | Lok Sabha Election 2024

ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਵਿੱਚ ਆਖਰੀ ਗੇੜ ਦੌਰਾਨ ਚੋਣਾਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਰ ਪਿੰਡ ਭੂੰਦੜੀ ਦੇ ਵਾਸੀਆਂ ਵੱਲੋਂ ਇਸ ਤਿਉਹਾਰ ’ਚ ਹਿੱਸਾ ਲੈਣ ਤੋਂ ਪਾਸਾ ਵੱਟ ਰੱਖਿਆ ਹੈ। ਜਿਸ ਦੇ ਤਹਿਤ ਸਵੇਰ ਤੋਂ ਲੈ ਕੇ ਹੁਣ ਤੱਕ ਪਿੰਡ ਵਿੱਚ ਇੱਕ ਵੀ ਵੋਟ ਨਹੀਂ ਪਈ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭੂੰਦੜੀ ਦੇ ਵਾਸੀਆਂ ਵੱਲੋਂ ਚੋਣਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰ ਦਿੱਤਾ ਗਿਆ ਹੈ। ਸਵੇਰ ਤੋਂ ਲੈ ਕੇ ਖ਼ਬਰ ਲਿਖੇ ਜਾਣ ਤੱਕ ਪਿੰਡ ਦੇ ਇੱਕ ਵੀ ਵੋਟਰ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕੀਤੀ। (Lok Sabha Election 2024)

ਜਦਕਿ ਪਿੰਡ ’ਚ ਲੱਗੇ ਪੋਲਿੰਗ ਬੂਥਾਂ ’ਤੇ ਚੋਣ ਅਮਲਾ ਮੌਜੂਦ ਹੈ ਜੋ ਕਿਸੇ ਵੀ ਵੋਟਰ ਦੇ ਵੋਟ ਪਾਉਣ ਲਈ ਨਾ ਆਉਣ ਕਾਰਨ ਵਿਹਲਾ ਬੈਠਾ ਦਿਖਾਈ ਦਿੱਤਾ। ਚੋਣਾਂ ਦਾ ਬਾਈਕਾਟ ਕਰਨ ਦਾ ਕਾਰਨ ਗੈਸ ਫੈਕਟਰੀ ਹੈ ਜੋ ਪਿੰਡ ਵਾਸੀਆਂ ਦੇ ਵਿਰੋਧ ਦੇ ਬਾਵਜੂਦ ਵੀ ਪਿੰਡ ਲਾਗੇ ਲਗਾਈ ਜਾ ਰਹੀ ਹੈ। ਜਦਕਿ ਪਿੰਡ ਵਾਸੀ ਇਸ ਗੈਸ ਫੈਕਟਰੀ ਦਾ ਪਿਛਲੇ ਤਕਰੀਬਨ ਢਾਈ ਮਹੀਨਿਆਂ ਤੋਂ ਵਿਰੋਧ ਕਰ ਰਹੇ ਹਨ। ਪਿੰਡ ਵਾਸੀਆਂ ਮੁਤਾਬਕ ਸਰਬ ਸੰਮਤੀ ਨਾਲ ਪਿੰਡ ਵਾਸੀਆਂ ਵੱਲੋਂ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ।

ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਿੰਡ ਲਾਗੇ ਸਥਾਪਿਤ ਕੀਤੀ ਜਾ ਰਹੀ ਗੈਸ ਫੈਕਟਰੀ ਨੂੰ ਹਟਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਸਣੇ ਸਬੰਧਿਤ ਵਿਭਾਗ ਨੂੰ ਵੀ ਮੰਗ ਪੱਤਰ ਦਿੱਤੇ ਪਰ ਕਿਸੇ ਨੇ ਵੀ ਉਨ੍ਹਾਂ ਦੀ ਮੰਗ ’ਤੇ ਗੌਰ ਨਹੀਂ ਕੀਤੀ। ਜਿਸ ਕਰਕੇ ਪਿੰਡ ਵਾਸੀਆਂ ਨੇ ਸਾਂਝੇ ਫੈਸਲੇ ਤਹਿਤ ਚੋਣਾਂ ਦਾ ਬਾਈਕਾਟ ਕੀਤਾ ਹੈ। ਪਿੰਡ ਵਾਸੀਆਂ ਮੁਤਾਬਕ ਲਾਗਲੇ ਹੋਰ ਪਿੰਡਾਂ ਦੇ ਲੋਕਾਂ ਵੱਲੋਂ ਵੀ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਹੈ।

ਕਿਸੇ ਨੇ ਨਹੀਂ ਮੰਨੀ | Lok Sabha Election 2024

ਆਸ਼ਾ ਵਰਕਰ ਗੁਰਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਚੋਣ ਅਮਲੇ ਦੇ ਸਹਾਇਕ ਵਜੋਂ ਉਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਪਰ ਇੱਕ ਵੀ ਵੋਟ ਅੱਜ ਇੱਥੇ ਆਪਣੀ ਵੋਟ ਪਾਉਣ ਨਹੀਂ ਆਇਆ। ਉਨ੍ਹਾਂ ਇੱਕ- ਦੋ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਵੀ ਕੀਤਾ ਪਰ ਕਿਸੇ ਨੇ ਉਨ੍ਹਾਂ ਦੀ ਨਹੀ ਮੰਨੀ।

ਜੀਰੋ ਫੀਸਦੀ ਪੋਲੰਗ | Lok Sabha Election 2024

ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ੲੈਅੇੈਸਆਈ ਨਰਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਦਾ ਕੋਈ ਵੀ ਵੋਟਰ ਆਪਣੀ ਵੋਟ ਪਾਉਣ ਨਹੀਂ ਪਹੁੰਚਿਆ। ਹੁਣ ਤੱਕ ਜੀਰੋ ਫੀਸਦ ਪੋਲਿੰਗ ਹੈ। ਉਨ੍ਹਾਂ ਦੱਸਿਆ ਕਿ ਕਿਸੇ ਪਾਰਟੀ ਦਾ ਕੋਈ ਏਜੰਟ ਵੀ ਪੋਲਿੰਗ ਬੂਥ ’ਤੇ ਨਹੀਂ ਪਹੁੰਚਿਆ।

Also Read : Lok Sabha Elections : ਵੋਟਿੰਗ ’ਚ ਸਰਦੂਲਗੜ੍ਹ ਤੇ ਹਲਕਾ ਲੰਬੀ 50 ਫੀਸਦੀ ਤੋਂ ਪਾਰ