ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਫਿਲਹਾਲ ਹਰਿਆਣਾ ’ਚ ਮਾਨਸੂਨ ਕਮਜੋਰ ਪੈ ਗਿਆ ਹੈ, ਮੌਸਮ ਵਿਭਾਗ ਮੁਤਾਬਕ ਹੁਣ 18 ਜੁਲਾਈ ਤੋਂ ਬਾਅਦ ਇਸ ਦੇ ਮੁੜ ਸਰਗਰਮ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਬੰਗਾਲ ਦੀ ਖਾੜੀ ’ਚ ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ ਮਾਨਸੂਨ ਕਮਜੋਰ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਹਰਿਆਣਾ ਵਿੱਚ ਇੱਕ ਜਾਂ ਦੋ ਥਾਵਾਂ ’ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਜ਼ਿਆਦਾਤਰ ਇਲਾਕਿਆਂ ’ਚ ਬੱਦਲ ਛਾਏ ਰਹਿਣਗੇ ਤੇ ਕੁਝ ਥਾਵਾਂ ’ਤੇ ਧੁੱਪ ਰਹੇਗੀ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸ਼ਨਿੱਚਰਵਾਰ ਨੂੰ ਵੀ ਸੂਬੇ ਦੇ ਕੁਝ ਇਲਾਕਿਆਂ ’ਚ ਹਲਕੀ ਬਾਰਿਸ਼ ਹੋਈ। ਮੌਸਮ ’ਚ ਹੁੰਮਸ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ’ਚ ਹਰਿਆਣਾ ’ਚ ਤਾਪਮਾਨ ਹੋਰ ਵਧੇਗਾ। (Haryana-Punjab Weather)
ਹਰਿਆਣਾ ਦੇ 9 ਸ਼ਹਿਰਾਂ ’ਚ ਆਮ ਨਾਲੋਂ ਘੱਟ ਬਾਰਿਸ਼ | Haryana-Punjab Weather
ਹਰਿਆਣਾ ਦੇ 9 ਸ਼ਹਿਰ ਅਜਿਹੇ ਹਨ ਜਿੱਥੇ ਇਸ ਮਹੀਨੇ ਆਮ ਨਾਲੋਂ ਘੱਟ ਬਾਰਿਸ਼ ਹੋਈ ਹੈ। ਯਮੁਨਾਨਗਰ ’ਚ ਆਮ ਨਾਲੋਂ 50 ਫੀਸਦੀ ਘੱਟ, ਪਾਣੀਪਤ ’ਚ 92 ਫੀਸਦੀ, ਰੋਹਤਕ ’ਚ 80, ਕਰਨਾਲ ’ਚ 83, ਅੰਬਾਲਾ ’ਚ 40, ਪੰਚਕੂਲਾ ’ਚ 60, ਅੰਬਾਲਾ ’ਚ 40, ਜੀਂਦ ’ਚ 35, ਕੈਥਲ ’ਚ 48 ਫੀਸਦੀ ਘੱਟ ਮੀਂਹ ਪਿਆ ਹੈ। (Haryana-Punjab Weather)
Read This : Top-10 Muslim Countries: 10 ਦੇਸ਼ ਜਿੱਥੇ 2050 ਤੱਕ ‘ਬੁਲਟ’ ਦੀ ਰਫਤਾਰ ਨਾਲ ਵਧੇਗੀ ਮੁਸਲਿਮ ਆਬਾਦੀ, ਇਸ ਸੂਚੀ ’ਚ ਕੀ…
ਪੰਜਾਬ ’ਚ ਤਾਪਮਾਨ ਵਿੱਚ ਵਾਧਾ | Haryana-Punjab Weather
ਜੇਕਰ ਇਸੇ ਗੱਲ ਦੀ ਗੱਲ ਕਰੀਏ ਤਾਂ ਪੰਜਾਬ ਦਾ ਤਾਪਮਾਨ ਵੀ ਵਧਿਆ ਹੈ। ਹੁੰਮਸ ਭਰੀ ਗਰਮੀ ਤੋਂ ਲੋਕ ਪਰੇਸ਼ਾਨੀ ’ਚ ਹਨ। ਸ਼ਨਿੱਚਰਵਾਰ ਨੂੰ ਪੰਜਾਬ ਦੇ ਤਾਪਮਾਨ ’ਚ 4 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਵੇਖਣ ਨੂੰ ਮਿਲਿਆ। ਪਠਾਨਕੋਟ ’ਚ ਸਭ ਤੋਂ ਜ਼ਿਆਦਾ ਤਾਪਮਾਨ 38.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਇਲਾਕਿਆਂ ’ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਪਰ ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। (Haryana-Punjab Weather)
ਅੱਜ ਤਰਨਤਾਰਨ, ਅੰਮ੍ਰਿਤਸਰ, ਫਰੀਦਕੋਟ, ਫਿਰੋਜ਼ਪੁਰ ਤੇ ਮੋਗਾ ’ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ ’ਚ 1 ਤੋਂ 13 ਜੁਲਾਈ ਤੱਕ ਆਮ ਨਾਲੋਂ 13 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਜਿਸ ਦਾ ਮੁੱਖ ਕਾਰਨ ਹਿਮਾਚਲ ਤੇ ਰਾਜਸਥਾਨ ਦਰਮਿਆਨ ਹਵਾ ਦੇ ਦਬਾਅ ਦਾ ਸਹੀ ਨਾ ਹੋਣਾ ਮੰਨਿਆ ਜਾ ਰਿਹਾ ਹੈ। ਜਿਸ ਕਾਰਨ ਹਰਿਆਣਾ ਤੇ ਪੰਜਾਬ ’ਚ ਘੱਟ ਮੀਂਹ ਪਿਆ ਹੈ।
ਗੁਜਰਾਤ ਦੇ 74 ਤਾਲੁਕਾਂ ’ਚ ਮੀਂਹ, ਗਣਦੇਵੀ ’ਚ 156 ਮਿਲੀਮੀਟਰ ਮੀਂਹ ਪਿਆ | Haryana-Punjab Weather
ਸ਼ਨਿੱਚਰਵਾਰ ਨੂੰ ਗੁਜਰਾਤ ਦੇ 74 ਤਾਲੁਕਾਂ ’ਚ ਮੀਂਹ ਪਿਆ। ਇਸ ਦੌਰਾਨ ਸਭ ਤੋਂ ਵੱਧ 156 ਮਿਲੀਮੀਟਰ ਮੀਂਹ ਨਵਸਾਰੀ ਜ਼ਿਲ੍ਹੇ ਦੇ ਗਣਦੇਵੀ ਵਿੱਚ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸਵੇਰੇ 6 ਵਜੇ ਤੋਂ ਸ਼ਾਮ 8 ਵਜੇ ਤੱਕ ਅੱਠ ਤਾਲੁਕਾਂ ’ਚ 100 ਤੋਂ 156 ਮਿਲੀਮੀਟਰ, 14 ਤਾਲੁਕਾਂ ’ਚ 25 ਤੋਂ 89 ਮਿਲੀਮੀਟਰ, ਜਦੋਂ ਕਿ 52 ਤਾਲੁਕਾਂ ’ਚ 1 ਤੋਂ 24 ਮਿਲੀਮੀਟਰ ਤੱਕ ਮੀਂਹ ਪਿਆ। ਸੂਬੇ ’ਚ ਸਭ ਤੋਂ ਵੱਧ ਬਾਰਸ਼ ਨਵਸਾਰੀ ਦੇ ਗਣਦੇਵੀ ’ਚ 156 ਮਿਲੀਮੀਟਰ। (Haryana-Punjab Weather)
ਵਲਸਾਡ ’ਚ 148 ਮਿਲੀਮੀਟਰ, ਨਵਸਾਰੀ ਦੇ ਖੇਰਗਾਮ ’ਚ 130 ਮਿਲੀਮੀਟਰ ਤੇ ਵਲਸਾਡ ਦੇ ਕਪਰਾਡਾ ’ਚ 114 ਮਿਲੀਮੀਟਰ ਦਰਜ ਕੀਤੀ ਗਈ। ਉਮਰਗਾਂਵ ’ਚ 111 ਮਿਲੀਮੀਟਰ, ਚਿਖਲੀ, ਨਵਸਾਰੀ ’ਚ 107 ਮਿਲੀਮੀਟਰ, ਵਨਸਾਡਾ ’ਚ 101 ਮਿਲੀਮੀਟਰ ਤੇ ਪਾਰਦੀ ’ਚ 100 ਮਿਲੀਮੀਟਰ ਬਾਰਿਸ਼ ਹੋਈ। ਪਿੰਡਾਂ ਤੇ ਸ਼ਹਿਰਾਂ ਦੇ ਨੀਵੇਂ ਇਲਾਕਿਆਂ ’ਚ ਪਾਣੀ ਭਰ ਜਾਣ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਤੇ ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ। (Haryana-Punjab Weather)