Boycott Elections: ਪਿੰਡ ਨੇਹੀਆਂਵਾਲਾ ਦੀ ਚਿੜੀਆ ਬਸਤੀ ਦੇ ਲੋਕਾਂ ਵੱਲੋਂ ਵੋਟਾਂ ਦਾ ਬਾਈਕਾਟ ਜਾਰੀ

Boycott Elections
Boycott Elections: ਪਿੰਡ ਨੇਹੀਂਆਵਾਲਾ ਦੀ ਚਿੜੀਆ ਬਸਤੀ ਦੇ ਲੋਕਾਂ ਵੱਲੋਂ ਵੋਟਾਂ ਦਾ ਬਾਈਕਾਟ ਜਾਰੀ

Boycott Elections: ਗੋਨੇਆਨਾ ਮੰਡੀ (ਜਗਤਾਰ ਜੱਗਾ)। ਅੱਜ ਪੰਜਾਬ ’ਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਤੀ ਦੀਆਂ ਪੈ ਰਹੀਆਂ ਵੋਟਾਂ ਦੀ ਦੇ ਮੱਦੇਨਜਰ ਬਲਾਹਡ ਵਿੰਜੂ ਜੋਨ ਦੇ ਪਿੰਡ ਨੇਹੀਆਂਵਾਲਾ ਦੀ ਚਿੜੀਆ ਬਸਤੀ ਦੇ ਲੋਕਾਂ ਵੱਲੋਂ ਅੱਜ ਦੇ ਦਿਨ ਤੱਕ ਵੀ ਵੋਟਾਂ ਦਾ ਬਾਈਕਾਟ ਜਾਰੀ ਹੈ। ਇਸ ਮੌਕੇ ਇਕੱਠੇ ਹੋਏ ਲੋਕਾਂ ਵੱਲੋਂ ਨਾਅਰੇਬਾਜ਼ੀ ਕਰਦਿਆਂ ਮੌਕੇ ਦੀ ਸਰਕਾਰ ਅਤੇ ਸਾਰੀਆਂ ਪਾਰਟੀਆਂ ਨੂੰ ਰੱਜ ਕੇ ਕੋਸਿਆ ਗਿਆ।

ਇੱਥੇ ਮੌਜ਼ੂਦ ਲੋਕਾਂ ਦਾ ਕਹਿਣਾ ਹੈ ਕਿ ਵਾਰਡ ਨੰਬਰ ਇੱਕ ਵਿੱਚ ਨਾ ਹੀ ਪੀਣ ਯੋਗ ਪਾਣੀ ਤੇ ਨਾ ਹੀ ਕੋਈ ਸੀਵਰੇਜ ਦੀ ਵਿਵਸਥਾ ਨਾ ਸਕੂਲ ਨਾ ਹਸਪਤਾਲ ਅਤੇ ਹੋਰ ਮੁਢਲੀਆਂ ਸਹੂਲਤਾਂ ਤੋਂ ਬਿਲਕੁਲ ਜਿਹੜੀ ਬਸਤੀ ਵਾਂਝੀ ਹੈ। ਇਸ ਬਸਤੀ ਵਿੱਚ 200 ਘਰ ਅਤੇ 600 ਵੋਟ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਵੋਟਾਂ ਤੱਕ ਵੀ ਸਾਡਾ ਬਾਈਕਾਟ ਜਾਰੀ ਰਹੇਗਾ।

Read Also : ਲਾਵਾਂ ਤੋਂ ਪਹਿਲਾਂ ਵੋਟ ਜ਼ਰੂਰੀ, ਪੋਲਿੰਗ ਬੂਥ ਤੋਂ ਹੋ ਕੇ ਚੜ੍ਹੀ ਜੰਙ

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪ੍ਰਸ਼ਾਸਨ ਨੇ ਸਰਕਾਰੀ ਨੁਮਾਇੰਦਿਆਂ ਨਾਲ ਇੱਥੋਂ ਦੇ ਮੋਹਤਵਰਾਂ ਦੀ ਇੱਕ ਮੀਟਿੰਗ ਕਰਵਾਈ ਸੀ ਮੀਟਿੰਗ ਦੌਰਾਨ ਸੀਵਰੇਜ ਦੀ ਪਾਈਪਲਾਈਨ ਪਾਉਣ ਦਾ ਵਾਅਦਾ ਕੀਤਾ ਗਿਆ ਸੀ ਪਰੰਤੂ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੰਮ ਸ਼ੁਰੂ ਨਹੀਂ ਹੋਵੇਗਾ ਉਦੋਂ ਤੱਕ ਅਸੀਂ ਬਾਈਕਾਟ ਜਾਰੀ ਰੱਖਾਂਗੇ।