ਸਾਡੇ ਨਾਲ ਸ਼ਾਮਲ

Follow us

12.3 C
Chandigarh
Tuesday, January 20, 2026
More
    Home Breaking News ਜਨਤਾ ਨੇ ਤੀਜੀ ...

    ਜਨਤਾ ਨੇ ਤੀਜੀ ਵਾਰ ਐਨਡੀਏ ‘ਤੇ ਪ੍ਰਗਟਾਇਆ ਭਰੋਸਾ : ਮੋਦੀ

    Election Update
    ਜਨਤਾ ਨੇ ਤੀਜੀ ਵਾਰ ਐਨਡੀਏ 'ਤੇ ਪ੍ਰਗਟਾਇਆ ਭਰੋਸਾ : ਮੋਦੀ

    ਨਵੀਂ ਦਿੱਲੀ। ਲੋਕ ਸਭਾ ਚੋਣਾਂ 2024 ’ਚ ਐਨਡੀਏ ਦੀ ਸ਼ਾਨਦਾਰ ਪ੍ਰਦਰਸ਼ਨ ਤੋਂ ਪੀਐਮ ਮੋਦੀ ਖੁਸ਼ ਨਜ਼ਰ ਆਏ। ਐਨਡੀਏ ਦੀ ਤੀਜੀ ਵਾਰ ਸਰਕਾਰ ਬਣਨ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਭਾਜਪਾ ਹੈੱਡਕੁਆਰਟਰ ਪਹੁੰਚੇ। ਉਨ੍ਹਾਂ ਨੇ ਭਾਰਤ ਮਾਤਾ ਦੀ ਜੈ ਨਾਲ ਭਾਸ਼ਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਆਖਿਆ ਕਿ, ਮੈਂ ਇਸ ਆਸ਼ੀਰਵਾਦ ਲਈ ਦੇਸ਼ ਦੇ ਸਾਰੇ ਲੋਕਾਂ ਦਾ ਰਿਣੀ ਹਾਂ। ਅੱਜ ਦਾ ਦਿਨ ਬਹੁਤ ਸ਼ੁਭ ਹੈ। ਇਸ ਸ਼ੁੱਭ ਦਿਨ ‘ਤੇ ਐਨਡੀਏ ਦੀ ਲਗਾਤਾਰ ਤੀਜੀ ਵਾਰ ਸਰਕਾਰ ਬਣਨਾ ਤੈਅ ਹੈ। Election Update

    ਉਨ੍ਹਾਂ ਕਿਹਾ- ਦੇਸ਼ ਵਾਸੀਆਂ ਨੇ ਐਨਡੀਏ ਅਤੇ ਭਾਜਪਾ ‘ਤੇ ਪੂਰਾ ਭਰੋਸਾ ਜਤਾਇਆ ਹੈ। ਅੱਜ ਦੀ ਜਿੱਤ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਜਿੱਤ ਹੈ। ਇਹ ਵਿਕਸਤ ਭਾਰਤ ਦੇ ਵਾਅਦੇ ਦੀ ਜਿੱਤ ਹੈ। ਇਹ ਸਭ ਕਾ ਸਾਥ, ਸਬਕਾ ਵਿਕਾਸ ਮੰਤਰ ਦੀ ਜਿੱਤ ਹੈ। ਇਹ 140 ਕਰੋੜ ਭਾਰਤੀਆਂ ਦੀ ਜਿੱਤ ਹੈ। ਅੱਜ ਮੈਂ ਦੇਸ਼ ਦੇ ਚੋਣ ਕਮਿਸ਼ਨ ਨੂੰ ਵੀ ਵਧਾਈ ਦੇਵਾਂਗਾ। ਚੋਣ ਕਮਿਸ਼ਨ ਨੇ ਦੁਨੀਆ ਦੀ ਸਭ ਤੋਂ ਵੱਡੀ ਚੋਣ ਇੰਨੀ ਕੁਸ਼ਲਤਾ ਨਾਲ ਕਰਵਾਈ। Election Update

    ਪੀ.ਐੱਮ ਮੋਦੀ ਨੇ ਐਕਸ ’ਤੇ ਕੀਤਾ ਟਵਿਟ

    ਭਾਜਪਾ ਦਫਤਰ ਪਹੁੰਚਣ ਤੋਂ ਪਹਿਲਾਂ ਪੀ.ਐੱਮ ਮੋਦੀ ਐਕਸ ’ਤੇ ਲਿਖਿਆ- ਜਨਤਾ ਨੇ ਲਗਾਤਾਰ ਤੀਜੀ ਵਾਰ ਐਨਡੀਏ ਵਿੱਚ ਭਰੋਸਾ ਜਤਾਇਆ ਹੈ। ਭਾਰਤ ਦੇ ਇਤਿਹਾਸ ਵਿੱਚ ਇਹ ਇੱਕ ਇਤਿਹਾਸਕ ਪ੍ਰਾਪਤੀ ਹੈ। ਉਨ੍ਹਾਂ ਲਿਖਿਆ- ਮੈਂ ਇਸ ਪਿਆਰ ਲਈ ਜਨਤਾ ਨੂੰ ਸਲਾਮ ਕਰਦਾ ਹਾਂ ਅਤੇ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਪਿਛਲੇ ਦਹਾਕਿਆਂ ਵਿੱਚ ਕੀਤੇ ਚੰਗੇ ਕੰਮਾਂ ਨੂੰ ਜਾਰੀ ਰੱਖਾਂਗੇ। ਮੈਂ ਸਾਡੇ ਸਾਰੇ ਵਰਕਰਾਂ ਨੂੰ ਉਨ੍ਹਾਂ ਦੀ ਮਿਹਨਤ ਲਈ ਸਲਾਮ ਕਰਦਾ ਹਾਂ। ਸ਼ਬਦ ਕਦੇ ਵੀ ਉਨ੍ਹਾਂ ਦੇ ਅਸਾਧਾਰਣ ਯਤਨਾਂ ਦੇ ਨਾਲ ਇਨਸਾਫ਼ ਨਹੀਂ ਕਰ ਸਕਣਗੇ। Election Update

    LEAVE A REPLY

    Please enter your comment!
    Please enter your name here