ਬੀਤੇ ਤਿੰਨ ਦਿਨਾਂ ’ਚ ਲੱਗੇ ਕੈਂਪਾ ’ਚ 550 ਦੇ ਕਰੀਬ ਲੋਕਾਂ ਦੇ ਬਣਾਏ ਆਯੁਸ਼ਮਾਨ ਕਾਰਡ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਜ਼ਿਲ੍ਹੇ ’ਚ ਪਿਛਲੇ ਤਿੰਨ ਦਿਨਾਂ ਤੋਂ ਵੱਖ-ਵੱਖ ਥਾਈ ਘੁੰਮ-ਘੁੰਮ ਕੇ ਲੋਕਾਂ ਨੂੰ ਜਾਗਰੂਕ ਕਰਕੇ ਆਯੁਸ਼ਮਾਨ ਕਾਰਡ ਬਣਾ ਰਹੀ ਜਾਗਰੂਕਤਾ ਵੈਨ ਆਮ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਜ਼ਿਲ੍ਹੇ ਦੇ ਲੋਕ ਪੰਜਾਬ ਸਰਕਾਰ ਵੱਲੋਂ ਦਿੱਤੀ ਇਸ ਯੋਜਨਾ ਦਾ ਖੂਬ ਲਾਹਾ ਖੱਟ ਰਹੇ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜ਼ਿਲ੍ਹੇ ਵਿੱਚ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਜਨ ਜਾਗਰੂਕਤਾ ਅਤੇ ਵੱਧ ਤੋਂ ਵੱਧ ਯੋਗ ਲਾਭਪਾਤਰੀ ਪਰਿਵਾਰਾਂ ਦੇ ਪੰਜ ਲੱਖ ਰੁਪਏ ਤੱਕ ਦੇ ਮੁਫਤ ਇਲਾਜ ਸਬੰਧੀ ਕਾਰਡ ਬਣਾਉਣ ਲਈ ਭੇਜੀ ਗਈ ਜਾਗਰੂਕਤਾ ਵੈਨ ਦੇ ਆਉਣ ਅਤੇ ਇਸ ਦੇ ਠਹਿਰਾਵ ਥਾਵਾਂ ਤੇ ਲਗਾਏ ਕੈਂਪਾ ਵਿੱਚ ਬੀਤੇ ਤਿੰਨ ਦਿਨਾਂ ਵਿੱਚ 550 ਦੇ ਕਰੀਬ ਯੋਗ ਲਾਭਪਾਤਰੀਆ ਦੇ ਸਿਹਤ ਬੀਮਾ ਯੋਜਨਾ ਦੇ ਸਮਾਰਟ ਕਾਰਡ ਬਣਾਏ ਗਏ।
ਯੋਗ ਲਾਭਪਾਤਰੀ ਇਨ੍ਹਾਂ ਕੈਂਪਾ ਦਾ ਵੱਧ ਤੋਂ ਵੱਧ ਲਾਭ ਉਠਾਉਣ : ਸਿਵਲ ਸਰਜਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਕਿ ਲੋਕਾਂ ਵੱਲੋਂ ਇਸ ਜਾਗਰੂਕਤਾ ਵੈਨ ਦਾ ਭਰਪੂਰ ਲਾਹਾ ਲਿਆ ਜਾ ਰਿਹਾ ਹੈ ਅਤੇ ਸੁੂਚੀ ਅਨਸੁਾਰ ਜਿਥੇ ਵੈਨ ਦਾ ਠਹਿਰਾਵ ਹੁੰਦਾ ਹੈ, ਉਥੇ ਲੱਗੇ ਕੈਪਾਂ ਵਿੱਚ ਲੋਕਾਂ ਵੱਲੋਂ ਆਪਣੇ ਸਮਾਰਟ ਕਾਰਡ (Smart Card) ਬਣਾਏ ਜਾ ਰਹੇ ਹਨ ਅਤੇ ਅੱਜ ਵੀ ਗੁਰੂਦੁਆਰਾ ਅੰਗੀਠਾ ਸਾਹਿਬ, ਬਾਬਾ ਦੀਪ ਸਿੰਘ ਨਗਰ ਵਿੱਚ ਲੱਗੇ ਕੈਂਪ ਵਿੱਚ 150 ਤੋਂ ਵੱਧ ਲਾਭਪਾਤਰੀਆਂ ਦੇ ਕਾਰਡ ਬਣਾਏ ਗਏ। (Smart Card)
ਉਨ੍ਹਾਂ ਕਿਹਾ ਕਿ ਯੋਗ ਲਾਭਪਾਤਰੀ ਕਾਰਡ ਬਣਾਉਣ ਲਈ ਸਬੂਤ ਵਜੋਂ ਅਧਾਰ ਕਾਰਡ ਅਤੇ ਰਾਸ਼ਨ ਕਾਰਡ ਜਾਂ ਜੇ ਫਾਰਮ ਜਾਂ ਲੇਬਰ ਕਾਰਡ ਆਦਿ ਵਿਚੋਂ ਇੱਕ ਲਿਆਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਰਜਿਸ਼ਟਰਡ ਪਰਿਵਾਰਾਂ ਜਿਨ੍ਹਾਂ ਵਿੱਚ ਰਾਸ਼ਨ ਕਾਰਡ ਧਾਰਕ, ਰਜਿਸ਼ਟਰਡ ਲੈਬਰ, ਛੋਟੇ ਵਪਾਰੀ ਵਰਗ, ਪੀਲੇ ਕਾਰਡ ਧਾਰਕ ਪੱਤਰਕਾਰ ਅਤੇ ਜੇ ਫਾਰਮ ਧਾਰਕ ਕਿਸਾਨ ਆਦਿ ਸ਼ਾਮਲ ਹਨ, ਦੇ ਕਾਰਡ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਸ਼ਹਿਰੀ ਖੇਤਰ ਦੇ ਗੱਲੀ, ਮੁਹਲਿਆਂ ਅਤੇ ਪਿੰਡਾਂ ਵਿੱਚ ਕੈਂਪ ਲਗਾ ਕੇ ਕਾਰਡ ਬਣਾਏ ਜਾ ਰਹੇ ਹਨ। (Smart Card)
ਇਹ ਵੀ ਪੜ੍ਹੋ : ਦੇਵੀਗੜ੍ਹ ਵਿਖੇ ਅਤਿ ਆਧੁਨਿਕ ਨਵੇਂ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ
ਸਿਵਲ ਸਰਜਨ ਨੇ ਦੱਸਿਆ ਕਿ ਇਹ ਵੈਨ 1 ਅਗਸਤ ਨੂੰ ਰਾਮ ਨਗਰ, ਜੁਝਾਰ ਨਗਰ, ਸੁੰਦਰ ਨਗਰ, ਜਗਤਾਰ ਨਗਰ, 2 ਅਗਸਤ ਨੂੰ ਪੁਰਾਣਾ ਤੇ ਨਵਾਂ ਬਿਸ਼ਨ ਨਗਰ, 3 ਅਗਸਤ ਨੂੰ ਬਾਜਵਾ ਕਲੋਨੀ ਤੇਂ ਵਿਰਕ ਕਲੋਨੀ, 4 ਅਗਸਤ ਨੂੰ ਤੱਫਜਲਪੁਰਾ, 5 ਅਗਸਤ ਨੂੰ ਭਾਰਤ ਨਗਰ, ਰਸੂਲਪੂਰ ਸੈਦਾ, 6 ਅਗਸਤ ਨੂੰ ਵਿਕਾਸ ਨਗਰ,7 ਅ੍ਗਸਤ ਨੂੰ ਅਬਚਲ ਨਗਰ, ਦਾਰੂ ਕੁਟਿਆ, ਗਿਆਨ ਕਲੋਨੀ, ਅਮਰਦਰਸ਼ਨ ਕਲੋਨੀ, 8 ਅਗਸਤ ਨੂੰ ਰਣਜੀਤ ਨਗਰ, ਮੁਸਲਿਮ ਬਸਤੀ, ਰੋੜੀ ਕੁੱਟ,ਤੇਜ ਬਾਗ ਕਲੋਨੀ ਅਤੇ 9 ਅਗਸਤ ਨੂੰ ਤਿ੍ਰਪੜੀ, ਮਾਜਰੀ ਸੁਲਰ, ਸੰਜੇ ਕਲੋਨੀ ਆਦਿ ਵਿਖੇ ਰੁੱਕ ਕੇ ਲੋਕਾਂ ਨੂੰ ਯੋਜਨਾ ਬਾਰੇ ਜਾਣਕਾਰੀ ਦੇਵੇਗੀ ਅਤੇ ਯੋਗ ਲਾਭਪਾਤਰੀਆਂ ਦੇ ਪੰਜ ਲੱਖ ਦੇ ਮੁਫਤ ਇਲਾਜ ਸਬੰਧੀ ਸਮਾਰਟ ਕਾਰਡ ਵੀ ਬਣਾਏ ਜਾਣਗੇ।