ਸਾਡੇ ਨਾਲ ਸ਼ਾਮਲ

Follow us

11.4 C
Chandigarh
Monday, February 2, 2026
More
    Home Breaking News ਭਾਦਸੋਂ ’ਚ ਪੈ ...

    ਭਾਦਸੋਂ ’ਚ ਪੈ ਰਹੇ ਭਾਰੀ ਮੀਂਹ ਕਾਰਨ ਲੋਕ ਅਤੇ ਕਿਸਾਨ ਚਿੰਤਾ ’ਚ

    Rain News

    ਪਿੰਡਾਂ ਦੇ ਲੋਕਾਂ ’ਚ ਪਾਣੀ ਦਾ ਡਰ ਫਿਰ ਤੋਂ ਲੱਗਿਆ ਸਤਾਉਣ

    ਭਾਦਸੋ (ਸੁਸ਼ੀਲ ਕੁਮਾਰ)। ਭਾਦਸੋਂ ’ਚ ਨੇੜਲੇ ਪਿੰਡਾਂ ’ਚ ਸਵੇਰੇ ਤੋਂ ਹੀ ਭਾਰੀ ਮੀਂਹ ਪੈਣਾਂ ਲਗਾਤਾਰ ਜਾਰੀ ਹੈ। ਮੀਂਹ ਨੇ ਇੱਕ ਵਾਰ ਫਿਰ ਭਾਦਸੋਂ ਇਲਾਕੇ ਦੇ ਲੋਕਾਂ ਤੇ ਕਿਸਾਨਾ ਨੂੰ ਫਿਕਰਾਂ ’ਚ ਪਾ ਦਿਤਾ ਹੈ। ਕਿਉਂਕਿ ਪਿਛਲੇ ਦਿਨਾਂ ਭਾਦਸੋਂ ਨੇੜੇ ਲੰਘਦੇ ਚੋਏ ’ਚ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਹੜ੍ਹਾਂ ਦੇ ਰੂਪ ’ਚ ਕਹਿਰ ਢਾਹ ਚੁੱਕਿਆ ਹੈ। ਅੱਜ ਸਵੇਰੇ ਤੋਂ ਹੀ ਭਾਰੀ ਮੀਂਹ ਪੈਣ ਦੇ ਨਾਲ ਸ਼ਹਿਰ ਤੇ ਪਿੰਡਾਂ ਦੇ ਲੋਕਾਂ ’ਚ ਪਾਣੀ ਦਾ ਡਰ ਫਿਰ ਤੋਂ ਸਤਾਉਣ ਲੱਗਿਆ ਹੈ, ਕਿਉਂਕਿ ਪਹਿਲਾਂ ਹੀ ਮੀਂਹ ਹੜ੍ਹ ਕਾਰਨ ਲੋਕਾਂ ਦੇ ਘਰਾਂ ਤੇ ਕਿਸਾਨਾਂ ਦੀ ਫਸਲਾਂ ਦਾ ਵੱਡਾ ਨੁਕਸਾਨ ਹੋ ਚੁੱਕਿਆ ਹੈ, ਜੇਕਰ ਆਉਣ ਵਾਲੇ ਦਿਨਾਂ ’ਚ ਵੀ ਇਹ ਮੀਂਹ ਪੈਣਾਂ ਜਾਰੀ ਰਹਿੰਦਾ ਹੈ ਤਾਂ ਇਹ ਮੀਂਹ ਭਾਦਸੋਂ ਇਲਾਕੇ ਦੇ ਲੋਕਾਂ ਲਈ ਫਿਰ ਤੋਂ ਵੱਡੀ ਮੁਸੀਬਤ ਬਣ ਸਕਦਾ ਹੈ। (Rain News)

    ਇਹ ਵੀ ਪੜ੍ਹੋ : 25 ਲੱਖ ਪੰਜਾਬੀ ਝੱਲ ਰਹੇ ਹੜ੍ਹ ਦੀ ਮਾਰ, 38 ਮੌਤਾਂ

    LEAVE A REPLY

    Please enter your comment!
    Please enter your name here