
Pension Punjab: ਮੌਜ਼ੂਦਾ ਸਰਕਾਰ ਨੇ ਫੜਿਆ ਘਪਲਾ, 4 ਸਾਲਾਂ ਤੋਂ ਚੱਲ ਰਹੀ ਐ ਕਾਰਵਾਈ, ਰਿਕਵਰੀ ਹੁਣ ਹੋਈ
- ਮੌਤ ਤੋਂ ਬਾਅਦ ਬੱਚੇ ਲੈ ਰਹੇ ਸਨ ਪੈਨਸ਼ਨ ਤੇ ਵਿਆਹ ਕਰਵਾਉਣ ਤੋਂ ਬਾਅਦ ਵਿਧਵਾਵਾਂ ਨੇ ਵੀ ਲਈ ਪੈਨਸ਼ਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਵਿੱਚ ਵੱਡਾ ਪੈਨਸ਼ਨ ਘਪਲੇ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਘਪਲੇ ਵਿੱਚ ਸ਼ਾਮਲ ਲੋਕਾਂ ਤੋਂ ਰਿਕਵਰੀ ਵੀ ਕੀਤੀ ਜਾ ਰਹੀ ਹੈ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਲਗਭਗ 200 ਕਰੋੜ ਰੁਪਏ ਤੱਕ ਦੀ ਰਿਕਵਰੀ ਕਰ ਲਈ ਗਈ ਹੈ ਅਤੇ 5 ਲੱਖ 24 ਹਜ਼ਾਰ 453 ਪੈਨਸ਼ਨਰਾਂ ਦੀ ਪੈਨਸ਼ਨ ਵੀ ਕੱਟ ਦਿੱਤੀ ਗਈ।
ਕੱਟੀਆਂ ਗਈਆਂ ਇਨ੍ਹਾਂ ਪੈਨਸ਼ਨਾਂ ਦੇ ਖਾਤੇ ਵਿੱਚ ਗਈ ਕਰੋੜਾਂ ਰੁਪਏ ਦੀ ਰਕਮ ਨੂੰ ਵੀ ਲਗਾਤਾਰ ਸਰਕਾਰ ਵੱਲੋਂ ਰਿਕਵਰ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਇਹ ਰਿਕਵਰੀ 250 ਕਰੋੜ ਤੱਕ ਵੀ ਪੁੱਜ ਸਕਦੀ ਹੈ। ਸਮਾਜਿਕ ਸੁਰੱਖਿਆ ਅਤੇ ਬਾਲ ਭਲਾਈ ਵਿਭਾਗ ਦੇ ਮੰਤਰੀ ਬਲਜੀਤ ਕੌਰ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਜਿਨ੍ਹਾਂ ਨੇ ਵੀ ਗਲਤ ਤਰੀਕੇ ਨਾਲ ਪੰਜਾਬ ਸਰਕਾਰ ਤੋਂ ਪੈਨਸ਼ਨ ਲਈ ਹੈ, ਉਹਨਾਂ ਤੋਂ ਰਿਕਵਰੀ ਲਈ ਕਾਰਵਾਈ ਜਾਰੀ ਰਹੇਗੀ, ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਕਾਰਵਾਈ ਨਹੀਂ ਕੀਤੀ ਜਾ ਰਹੀ। Pension Punjab
Read Also : ਲੰਮੇ ਸਮੇਂ ਦੇ ਵਾਤਾਵਰਨ ਦ੍ਰਿਸ਼ਟੀਕੋਣ ਨੂੰ ਅਪਣਾਉਣ ਦੀ ਲੋੜ
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਰਕਾਰ ਵੱਲੋਂ ਬਜ਼ੁਰਗਾਂ ਅਤੇ ਵਿਧਵਾਵਾਂ ਦੇ ਨਾਲ-ਨਾਲ ਕਈ ਤਰ੍ਹਾਂ ਦੇ ਹੋਰਾਂ ਪਾਤਰੀਆਂ ਨੂੰ 1500 ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। ਇਹ ਪੈਨਸ਼ਨ ਲਗਾਤਾਰ ਕਈ ਸਾਲਾਂ ਤੋਂ ਬੈਂਕ ਖਾਤਿਆਂ ਵਿੱਚ ਜਾਣ ਦੇ ਬਾਵਜੂਦ ਇਹ ਚੈੱਕ ਨਹੀਂ ਕੀਤਾ ਜਾ ਰਿਹਾ ਸੀ ਕਿ ਜਿਹੜੀ ਪੈਨਸ਼ਨਾਂ ਹੈ ਉਹ ਅਸਲ ਵਿੱਚ ਹੁਣ ਵੀ ਪੈਨਸ਼ਨ ਲੈਣ ਦਾ ਹੱਕਦਾਰ ਹੈ ਜਾਂ ਫਿਰ ਉਹ ਜਿੰਦਾ ਹੈ ਵੀ ਜਾਂ ਨਹੀਂ ?
Pension Punjab
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੌਜ਼ੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਭਰ ਦੇ ਹਰ ਜਿਲ੍ਹੇ ਵਿੱਚ ਪੈਨਸ਼ਨਰਾਂ ਦੀ ਚੈਕਿੰਗ ਕਰਵਾਉਣ ਦੇ ਨਾਲ ਨਾਲ ਬਜ਼ੁਰਗ ਪੈਨਸ਼ਨਾਂ ਨੂੰ ਖੁਦ ਮਿਲਣ ਲਈ ਵੀ ਆਦੇਸ਼ ਜਾਰੀ ਕਰ ਦਿੱਤੇ ਜਿਸ ਤੋਂ ਬਾਅਦ ਸਮਾਜਿਕ ਸੁਰੱਖਿਆ ਅਤੇ ਬਾਲ ਤੇ ਇਸਤਰੀ ਭਲਾਈ ਵਿਭਾਗ ਨੂੰ ਇਹ ਜਾਣਕਾਰੀ ਮਿਲੀ ਕਿ ਪੰਜਾਬ ਵਿੱਚ ਵੰਡੀ ਜਾ ਰਹੀ ਪੈਨਸ਼ਨ ਵਿੱਚ ਹੀ ਵੱਡਾ ਘਪਲਾ ਹੋ ਗਿਆ ਹੈ ਕਿਉਂਕਿ ਲੱਖਾ ਦੀ ਗਿਣਤੀ ਵਿੱਚ ਪੈਨਸ਼ਨ ਲੈ ਰਹੇ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਵੀ ਵਿਧਵਾਵਾਂ ਵੱਲੋਂ ਦੂਜਾ ਵਿਆਹ ਕਰਨ ਦੇ ਬਾਵਜ਼ੂਦ ਸਰਕਾਰ ਵੱਲੋਂ ਮਿਲ ਰਹੀ ਪੈਨਸ਼ਨ ਨੂੰ ਬੰਦ ਨਹੀਂ ਕਰਵਾਇਆ ਗਿਆ,
ਜਿਸ ਕਰਕੇ ਪੈਨਸ਼ਨ ਦਾ ਲਾਭ ਪ੍ਰਾਪਤ ਕਰਨ ਦੇ ਹੱਕਦਾਰ ਨਾ ਹੋਣ ਦੇ ਬਾਵਜੂਦ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਲਗਾਤਾਰ ਪੈਨਸ਼ਨ ਜਾ ਰਹੀ ਸੀ। ਜਿਹੜੇ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਸੀ ਤਾਂ ਉਨ੍ਹਾਂ ਪਰਿਵਾਰਿਕ ਮੈਂਬਰਾਂ ਵੱਲੋਂ ਪੈਨਸ਼ਨ ਨੂੰ ਕਢਵਾਉਂਦੇ ਹੋਏ ਖਰਚ ਕਰ ਲਿਆ ਗਿਆ ਤਾਂ ਦੂਜੇ ਪਾਸੇ ਵਿਧਵਾਵਾਂ ਵੱਲੋਂ ਹੱਕਦਾਰ ਨਾ ਹੋਣ ਦੇ ਬਾਵਜੂਦ ਪੈਨਸ਼ਨ ਦੇ ਪੈਸੇ ਖਾਤਿਆਂ ਵਿੱਚੋਂ ਕਢਵਾਏ ਗਏ।
ਇਹ ਜਾਣਕਾਰੀ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਹਰ ਜ਼ਿਲ੍ਹੇ ਵਿੱਚ ਮ੍ਰਿਤਕ ਬਜ਼ੁਰਗਾਂ ਅਤੇ ਵਿਆਹ ਕਰਵਾ ਚੁੱਕੀਆਂ ਵਿਧਵਾਵਾਂ ਦੀ ਪੈਨਸ਼ਨ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹੁਣ ਤੱਕ 5 ਲੱਖ 24 ਹਜ਼ਾਰ 453 ਪੈਨਸ਼ਨਰਾਂ ਦੀ ਪੈਨਸ਼ਨ ਕੱਟ ਦਿੱਤੀ ਗਈ ਹੈ ਅਤੇ 218 ਕਰੋੜ ਰੁਪਏ ਦੇ ਲਗਭਗ ਰਿਕਵਰੀ ਵੀ ਕਰ ਲਈ ਗਈ ਹੈ।














