ਬਜ਼ੁਰਗਾਂ ਦੀ ਬੱਲੇ-ਬੱਲੇ, ਵਧ ਸਕਦੀ ਹੈ ਪੈਨਸ਼ਨ, ਜਾਣੋ…

Haryana Old Age Pension

Haryana Old Age Pension : ਖਿਜਰਾਬਾਦ (ਸੱਚ ਕਹੂੰ ਨਿਊਜ਼/ਰਾਜਿੰਦਰ ਕੁਮਾਰ)। ਹਰਿਆਣਾ ’ਚ ਸਰਕਾਰ ਵੱਲੋਂ ਕਾਫੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਇਹ ਕੜੀ ’ਚ ਹਰਿਆਣਾ ਸਰਕਾਰ ਦੀਆਂ ਯੋਜਨਾਵਾਂ ਤੇ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਸੀਐੱਮ ਸੈਨੀ ਸਾਹਿਬ ਨੇ ਕਿਹਾ ਕਿ 2014 ’ਚ ਬਜ਼ੁਰਗਾਂ ਨੂੰ 1000 ਰੁਪਏ ਬੁਢਾਪਾ ਪੈਨਸ਼ਨ ਦੇ ਰੂਪ ’ਚ ਮਿਲਦੇ ਸਨ, ਤੇ ਹੁਣ 2024 ’ਚ ਬਜ਼ੁਰਗਾਂ ਨੂੰ 3000 ਰੁਪਏ ਬੁਢਾਪਾ ਪੈਨਸ਼ਨ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ 9 ਸਾਲ ਤੋਂ ਉਨ੍ਹਾਂ ਦੀ ਸਰਕਾਰ ਨੇ ਬੁਢਾਪਾ ਪੈਨਸ਼ਨ ’ਚ 2000 ਰੁਪਏ ਦਾ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਬਜ਼ੁਰਗਾਂ ਨੂੰ ਪੈਨਸ਼ਨ ਲਈ ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਂਦੇ, ਉਨ੍ਹਾਂ ਦੀ ਸਰਕਾਰ ਨੇ ਅਜਿਹੀ ਯੋਜਨਾ ਲਾਗੂ ਕੀਤੀ ਹੈ, ਜਿਸ ਨਾਲ 60 ਸਾਲ ਪੂਰੇ ਹੁੰਦੇ ਹੀ ਬੁਢਾਪਾ ਪੈਨਸ਼ਨ ਆਪਣੇ ਆਪ ਆਉਣੀ ਸ਼ੁਰੂ ਹੋ ਜਾਂਦੀ ਹੈ।

ਇਹ ਵੀ ਪੜ੍ਹੋ : Welcome Team India: ‘ਵਿਸ਼ਵ ਚੈਂਪੀਅਨ’ ਤੁਹਾਡਾ ਸੁਆਗਤ ਹੈ, ਬਾਰਬਾਡੋਸ ਫਤਿਹ ਕਰਕੇ ਦਿੱਲੀ ਪਹੁੰਚੀ ਰੋਹਿਤ ਦੀ ਫੌਜ

ਸੂਬੇ ਦੇ 2,32,000 ਲੋਕਾਂ ਦੀ ਇਸ ਯੋਜਨਾ ਤਹਿਤ ਪੈਨਸ਼ਨ ਬਣ ਕੇ ਉਨ੍ਹਾਂ ਦੇ ਘਰ ਤੱਕ ਪਹੁੰਚ ਜਾਂਦੀ ਹੈ, ਦੱਸ ਦੇਈਏ ਕਿ ਸੂਬੇ ’ਚ 19 ਲੱਖ 65,000 ਬਜ਼ੁਰਗਾਂ ਨੂੰ ਬਜ਼ੁਰਗ ਸਨਮਾਨ ਭੱਤਾ ਮਿਲ ਰਿਹਾ ਹੈ। ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸਰਕਾਰ ਨੇ ਦਿਆਲੂ ਯੋਜਨਾ ਤਹਿਤ 8037 ਪਰਿਵਾਰਾਂ ਨੂੰ ਆਰਥਿਕ ਮੱਦਦ ਦੇ ਕੇ ਸਹਿਯੋਗ ਦਿੱਤਾ ਹੈ, ਹਰਿਆਣਾ ’ਚ ਬੱਸ ’ਚ 1000 ਕਿਲੋਮੀਟਰ ਦੀ ਮੁਫਤ ਯਾਤਰਾ ਕਰਨ ਦਾ ਲਾਭ ਵੀ ਦਿੱਤਾ ਗਿਆ ਹੈ। ਜਿਸ ਵਿੱਚ 25 ਲੱਖ ਪਰਿਵਾਰਾਂ ਦੇ 84 ਲੱਖ ਲੋਕ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸੂਬੇ ’ਚ ਆਯੁਸ਼ਮਾਨ ਕਾਰਡ ਨਾਲ ਚਿਰਾਯੂ ਯੋਜਨਾ ਲਾਗੂ ਕੀਤੀ ਗਈ ਹੈ, ਜਿਸ ਨਾਲ ਸੂਬੇ ਦੇ 1 ਕਰੋੜ 19 ਲੱਖ ਲੋਕਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ਼ ਦਾ ਲਾਭ ਮਿਲ ਰਿਹਾ ਹੈ। Haryana Old Age Pension

ਹਰਿਆਣਾ ’ਚ ਬਜ਼ੁਰਗਾਂ ਨੂੰ ਬਣੀ ਮੌਜ਼, 3 ਹਜ਼ਾਰ ਤੋਂ ਜ਼ਿਆਦਾ ਹੋ ਸਕਦੀ ਹੈ ਪੈਨਸ਼ਨ | Haryana Old Age Pension

ਹਰਿਆਣਾ ’ਚ ਬਜ਼ੁਰਗ ਪੈਨਸ਼ਨਰ ਦੀ ਮੌਜ਼ ਹੋ ਗਈ ਹੈ, ਦਰਅਸਲ ਮੁਲਾਜ਼ਮਾਂ ਨਾਲ ਜੁੜੇ ਮੁੱਦਿਆਂ ਸਬੰਧੀ ਇੱਕ ਮੀਟਿੰਗ ਕੀਤੀ ਜਾ ਸਕਦੀ ਹੈ। ਇਸ ਮੀਟਿੰਗ ’ਚ ਮੁਲਾਜ਼ਮਾਂ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਰਕਾਰ ਮੀਟਿੰਗ ਦੌਰਾਨ ਬੁਢਾਪਾ ਪੈਨਸ਼ਨ ਵਧਾਉਣ ਦਾ ਫੈਸਲਾ ਲੈ ਸਕਦੀ ਹੈ, ਦਰਅਸਲ ਬੁਢਾਪਾ ਪੈਨਸ਼ਨ ਫਿਲਹਾਲ 3000 ਰੁਪਏ ਹੈ, ਜਿਸ ਨੂੰ ਸਰਕਾਰ ਵਧਾ ਵੀ ਸਕਦੀ ਹੈ। Haryana Old Age Pension

LEAVE A REPLY

Please enter your comment!
Please enter your name here