ਇੰਡੀਆ ਬੁੱਕ ਆਫ਼ ਰਿਕਾਰਡ ‘ਚ ਨਾਂਅ ਦਰਜ | Pearlmeet Insan
ਪੇਰਿਆਡਿਕ ਟੇਬਲ ਨੂੰ ਸਿਰਫ਼ 38 ਸੈਕਿੰਡ ‘ਚ ਸੁਣਾ ਕੇ ਇੱਕ ਨਵਾਂ ਰਿਕਾਰਡ ਬਣਾਇਆ
ਸਰਸਾ (ਸੱਚ ਕਹੂੰ ਨਿਊਜ਼)। ਹੋਣਹਾਰ ਬਿਰਵਾਨ ਕੇ ਹੋਤ ਚਿਕਨੇ ਪਾਤ’ ਦੀ ਕਹਾਵਤ ਨੂੰ ਸਹੀ ਸਿੱਧ ਕਰਦਿਆਂ ਸਰਸਾ ਦੀ ਪਰਲਮੀਤ ਇੰਸਾਂ ਨੇ ਪੇਰਿਆਡਿਕ ਟੇਬਲ ਨੂੰ ਸਿਰਫ਼ 38 ਸੈਕਿੰਡ ‘ਚ ਸੁਣਾ ਕੇ ਇੱਕ ਨਵਾਂ ਰਿਕਾਰਡ India Book of Records ਬਣਾ ਦਿੱਤਾ। ਪਰਲਮੀਤ ਇੰਸਾਂ ਸੇਂਟ ਐਮਐਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਸਰਸਾ ਦੀ ਜਮਾਤ ਤੀਜੀ ਦੀ ਵਿਦਿਆਰਥਣ ਹੈ।
ਪਰਲਮੀਤ ਇੰਸਾਂ ਨੂੰ ਆਪਣੀ ਪੜ੍ਹਾਈ ਤੋਂ ਇਲਾਵਾ ਨਵੀਆਂ-ਨਵੀਆਂ ਚੀਜ਼ਾਂ ਕਰਨ ਤੇ ਸਿੱਖਣ ਦਾ ਵੀ ਜਨੂੰਨ ਰਹਿੰਦਾ ਹੈ। ਸ਼ਾਹ ਸਤਿਨਾਮ ਜੀ ਸਟੇਡੀਅਮ ਕ੍ਰਿਕਟ ਅਕੈਡਮੀ ਦੇ ਚੇਅਰਮੈਨ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਾਹਿਬਜ਼ਾਦੇ ਜਸਮੀਤ ਸਿੰਘ ਜੀ ਇੰਸਾਂ ਤੇ ਹੁਸਨਮੀਤ ਜੀ ਇੰਸਾਂ ਅਨੁਸਾਰ ਉਨ੍ਹਾਂ ਦੀ ਪੁੱਤਰੀ ਪਰਲਮੀਤ ਇੰਸਾਂ ਬਚਪਨ ਤੋਂ ਹੀ ਬੇਹੱਦ ਬੁੱਧੀਮਾਨ ਹੈ, ਉਨ੍ਹਾਂ ਦੇ ਅਨੁਸਾਰ ਜਦੋਂ ਉਨ੍ਹਾਂ ਦੀ ਪੁੱਤਰੀ ਦੇ ਸਕੂਲ ਸਟਾਫ਼ ਨੇ ਦੱਸਿਆ ਕਿ ਪਰਲਮੀਤ ਇੰਸਾਂ ਦੀ ਪੜ੍ਹਨ ਤੇ ਯਾਦ ਰੱਖਣ ਦੀ ਸਮਰੱਥਾ ਕਮਾਲ ਦੀ ਹੈ, ਕਿਉਂ ਨਾ ਪਰਲਮੀਤ ਇੰਸਾਂ ਦਾ ਪ੍ਰਦਰਸ਼ਨ ਇੰਡੀਆ ਬੁੱਕ ਆਫ਼ ਰਿਕਾਰਡ ਦੇ ਸਾਹਮਣੇ ਕਰਵਾਇਆ ਜਾਵੇ।
17 ਫਰਵਰੀ ਨੂੰ ਹੋਇਆ ਸੀ ਪਰਲਮੀਤ ਇੰਸਾਂ ਦੇ ਹੁਨਰ ਦਾ ਪ੍ਰਦਰਸ਼ਨ
ਉਦੋਂ ਉਨ੍ਹਾਂ ਨੇ 17 ਫਰਵਰੀ ਨੂੰ ਦਿੱਲੀ ਸਥਿਤ ਇੰਡੀਆ ਬੁੱਕ ਆਫ਼ ਰਿਕਾਰਡਜ਼ ਸਾਹਮਣੇ ਪਰਲਮੀਤ ਇੰਸਾਂ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ। ਸੱਤ ਸਾਲ ਤੇ 11 ਮਹੀਨਿਆਂ ਦੀ ਪਰਲਮੀਤ ਇੰਸਾਂ ਨੇ ਸਿਰਫ਼ 38 ਸੈਂਕਿੰਡ ‘ਚ ਹੀ ਪੂਰੀ ਪੇਰਿਆਡਿਕ ਟੇਬਲ ਸੁਣਾ ਕੇ ਨਵਾਂ ਰਿਕਾਰਡ ਬਣਾ ਦਿੱਤਾ ਇੰਨੀ ਘੱਟ ਉਮਰ ਦੇ ਬੱਚੇ ਦਾ ਹੁਨਰ ਵੇਖ ਇੰਡੀਆ ਬੁੱਕ ਆਫ਼ ਰਿਕਾਰਡ ਦੇ ਮੈਂਬਰ ਵੀ ਪ੍ਰਭਾਵਿਤ ਹੋਏ ਉਨ੍ਹਾਂ ਦਾ ਕਹਿਣਾ ਸੀ ਕਿ ਪਰਲਮੀਤ ਇੰਸਾਂ ਦਾ ਇੰਨੇ ਔਖੇ ਸ਼ਬਦਾਂ ਨੂੰ ਯਾਦ ਕਰਨਾ, ਸਹਿਜਤਾ ਨਾਲ ਉਚਾਰਨ ਤੇ ਬੋਲਣ ਦੀ ਸਪੀਡ ਅਨੋਖੀ ਹੈ।
ਜ਼ਿਕਰਯੋਗ ਹੈ ਕਿ ਪੇਰਿਆਡਿਕ ਟੇਬਲ ‘ਚ ਕੁੱਲ 118 ਤੱਤ ਹਨ, ਜੋ ਕਿ ਕੈਮਿਸਟ੍ਰੀ ਦੇ ਕਾਫ਼ੀ ਔਖੇ ਸ਼ਬਦ ਹਨ, ਜਿਨ੍ਹਾਂ ਨੂੰ ਸੱਤ ਸਾਲ ਦੇ ਬੱਚੇ ਮੁਸ਼ਕਲ ਨਾਲ ਹੀ ਪੜ੍ਹ ਪਾਉਂਦੇ ਹਨ, ਇਨ੍ਹਾਂ ਨੂੰ ਯਾਦ ਰੱਖਣਾ ਛੋਟੇ ਬੱਚਿਆਂ ਲਈ ਟੇਢੀ ਖੀਰ ਤੋਂ ਘੱਟ ਨਹੀਂ। ਪਰਲਮੀਤ ਇੰਸਾਂ ਨੇ ਆਪਣਾ ਰਿਕਾਰਡ ਬਣਾਉਣ ਦੇ ਨਾਲ ਹੀ 9 ਸਾਲਾ ਦਿਵਯਮ ਦਾਦਾ ਸਾਹਿਬ ਭੋਰੇ, ਪੂਨੇ (ਮਹਾਂਰਾਸ਼ਟਰ) ਦਾ 16 ਸਤੰਬਰ 2019 ਦਾ 43 ਸੈਂਕਿੰਡ ਦਾ ਰਿਕਾਰਡ ਵੀ ਤੋੜ ਦਿੱਤਾ।
ਪਰਲਮੀਤ ਇੰਸਾਂ ਦਾ ਰਿਕਾਰਡ ਸਾਲ 2021 ਦੀ ਬੁੱਕ ‘ਚ ਪ੍ਰਕਾਸ਼ਿਤ ਹੋਵੇਗਾ
ਇੰਡੀਆ ਬੁੱਕ ਆਫ਼ ਰਿਕਾਰਡ ਦੇ ਅਨੁਸਾਰ ਪਰਲਮੀਤ ਇੰਸਾਂ ਦਾ ਪੇਰੀਆਡਿਕ ਟੇਬਲ ਰਿਕਾਰਡ ਸਾਲ 2021 ਦੀ ਬੁੱਕ ‘ਚ ਪ੍ਰਕਾਸ਼ਿਤ ਹੋਵੇਗਾ, ਜੋ ਕਿ ਜਨਵਰੀ 2021 ਨੂੰ ਬਜ਼ਾਰ ‘ਚ ਆਵੇਗੀ ਪਰਲਮੀਤ ਇੰਸਾਂ ਵੱਲੋਂ 38 ਸੈਂਕਿੰਡ ‘ਚ ਪੇਰੀਆਡਿਕ ਟੇਬਲ ਸੁਣਾ ਕੇ ਰਿਕਾਰਡ ਸਥਾਪਿਤ ਕਰਨ ‘ਤੇ ਇੰਡੀਆ ਬੁੱਕ ਆਫ਼ ਰਿਕਾਰਡ ਵੱਲੋਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਤੇ ਇੱਕ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਪਰਲਮੀਤ ਇੰਸਾਂ ਨੇ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਜੀ ਨੂੰ ਦਿੱਤਾ
ਪਰਲਮੀਤ ਇੰਸਾਂ ਦੀ ਇਸ ਸਫ਼ਲਤਾ ਨਾਲ ਨਾ ਸਿਰਫ਼ ਸਕੂਲ ਤੇ ਮਾਤਾ-ਪਿਤਾ ਖੁਸ਼ ਹਨ ਸਗੋਂ ਪੂਰਾ ਸਰਸਾ ਆਪਣੇ ਜ਼ਿਲ੍ਹੇ ਦੀ ਇਸ ਪ੍ਰਾਪਤੀ ‘ਤੇ ਬਾਗੋ-ਬਾਗ ਹੈ। ਜ਼ਿਕਰਯੋਗ ਹੈ ਕਿ ਪਰਲਮੀਤ ਇੰਸਾਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪੋਤਰੀ ਹੈ ਪਰਲਮੀਤ ਇੰਸਾਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਜੀ ਨੂੰ ਦਿੱਤਾ ਹੈ।
- ਜ਼ਿਕਰਯੋਗ ਹੈ ਕਿ ਪੇਰਿਆਡਿਕ ਟੇਬਲ ‘ਚ ਕੁੱਲ 118 ਤੱਤ ਹਨ।
- ਜੋ ਕਿ ਕੈਮਿਸਟ੍ਰੀ ਦੇ ਕਾਫ਼ੀ ਔਖੇ ਸ਼ਬਦ ਹਨ।
- ਜਿਨ੍ਹਾਂ ਨੂੰ ਸੱਤ ਸਾਲ ਦੇ ਬੱਚੇ ਮੁਸ਼ਕਲ ਨਾਲ ਹੀ ਪੜ੍ਹਦੇ ਹਨ।
- ਇਨ੍ਹਾਂ ਨੂੰ ਯਾਦ ਰੱਖਣਾ ਛੋਟੇ ਬੱਚਿਆਂ ਲਈ ਟੇਢੀ ਖੀਰ ਤੋਂ ਘੱਟ ਨਹੀਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।