ਮਨ ਦੀ ਸ਼ਾਂਤੀ
ਸੇਠ ਅਮੀਰ ਚੰਦ ਕੋਲ ਬਹੁਤ ਧਨ-ਦੌਲਤ ਸੀ ਉਸ ਨੂੰ ਹਰ ਤਰ੍ਹਾਂ ਦਾ ਅਰਾਮ ਸੀ, ਪਰ ਉਸ ਦੇ ਮਨ ਨੂੰ ਸ਼ਾਂਤੀ ਨਹੀਂ ਸੀ ਹਰ ਪਲ ਉਸ ਨੂੰ ਕੋਈ ਨਾ ਕੋਈ ਚਿੰਤਾ ਪਰੇਸ਼ਾਨ ਕਰੀ ਰੱਖਦੀ ਇੱਕ ਦਿਨ ਉਹ ਕਿਤੇ ਜਾ ਰਿਹਾ ਸੀ ਤਾਂ ਰਸਤੇ ’ਚ ਉਸ ਦੀ ਨਜ਼ਰ ਇੱਕ ਆਸ਼ਰਮ ’ਤੇ ਪਈ ਉੱਥੇ ਉਸ ਨੂੰ ਕਿਸੇ ਸਾਧੂ ਦੇ ਪ੍ਰਵਚਨਾਂ ਦੀ ਅਵਾਜ਼ ਸੁਣਾਈ ਦਿੱਤੀ ਉਸ ਅਵਾਜ਼ ਤੋਂ ਪ੍ਰਭਾਵਿਤ ਹੋ ਕੇ ਅਮੀਰ ਚੰਦ ਆਸ਼ਰਮ ਦੇ ਅੰਦਰ ਗਿਆ ਤੇ ਬੈਠ ਗਿਆ ਪ੍ਰਵਚਨ ਸਮਾਪਤ ਹੋਣ ’ਤੇ ਸਾਰੇ ਆਪੋ-ਆਪਣੇ ਘਰਾਂ ਨੂੰ ਚਲੇ ਗਏ
ਪਰ ਉਹ ਉੱਥੇ ਬੈਠਾ ਰਿਹਾ ਉਸ ਨੂੰ ਦੇਖ ਕੇ ਸਾਧੂ ਬੋਲੇ, ‘‘ਦੱਸੋ, ਤੁਹਾਡੇ ਮਨ ’ਚ ਕੀ ਜਗਿਆਸਾ ਹੈ, ਜੋ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ?’’ਇਸ ’ਤੇ ਅਮੀਰਚੰਦ ਬੋਲਿਆ, ‘‘ਬਾਬਾ ਜੀ, ਮੇਰੇ ਮਨ ਨੂੰ ਸ਼ਾਂਤੀ ਨਹੀਂ ਹੈ’’ ਇਹ ਸੁਣ ਕੇ ਸਾਧੂ ਬੋਲਿਆ, ‘‘ਘਬਰਾਓ ਨਹੀਂ ਤੁਹਾਡੇ ਮਨ ਦੀ ਸਾਰੀ ਅਸ਼ਾਂਤੀ ਦੂਰ ਹੋ ਜਾਏਗੀ ਤੁਸੀਂ ਅੱਖਾਂ ਬੰਦ ਕਰਕੇ ਧਿਆਨ ਦੀ ਮੁਦਰਾ ’ਚ ਬੈਠੋ’’
ਸਾਧੂ ਦੀ ਗੱਲ ਸੁਣ ਕੇ ਜਿਉਂ ਹੀ ਅਮੀਰ ਚੰਦ ਧਿਆਨ ਦੀ ਮੁਦਰਾ ’ਚ ਬੈਠਾ ਤਿਉਂ ਹੀ ਉਸ ਦੇ ਮਨ ’ਚ ਇੱਧਰ-ਉੱਧਰ ਦੀਆਂ ਗੱਲਾਂ ਘੁੰਮਣ ਲੱਗੀਆਂ ਤੇ ਉਸ ਦਾ ਧਿਆਨ ਭਟਕ ਗਿਆਸਾਧੂ ਬੋਲੇ, ‘‘ਚੱਲੋ, ਜ਼ਰਾ ਆਸ਼ਰਮ ਦਾ ਇੱਕ ਗੇੜਾ ਮਾਰਦੇ ਹਾਂ’’ ਇਸ ਤੋਂ ਬਾਅਦ ਉਹ ਆਸ਼ਰਮ ’ਚ ਘੁੰਮਣ ਲੱਗੇ ਅਮੀਰ ਚੰਦ ਨੇ ਇੱਕ ਸੁੰਦਰ ਰੁੱਖ ਦੇਖਿਆ ਤੇ ਉਸ ਨੂੰ ਹੱਥ ਨਾਲ ਛੂਹਿਆ ਹੱਥ ਲਾਉਂਦਿਆਂ ਹੀ ਉਸ ਦੇ ਹੱਥ ’ਚ ਇੱਕ ਕੰਡਾ ਚੁਭ ਗਿਆ ਤੇ ਸੇਠ ਬੁਰੀ ਤਰ੍ਹਾਂ ਚੀਕਣ ਲੱਗਾ ਸਾਧੂ ਅਤੇ ਸੇਠ ਕੁਟੀਆ ’ਚ ਆ ਗਏ ਅਤੇ ਕੱਟੇ ਹੋਏ ਹਿੱਸੇ ’ਤੇ ਲੇਪ ਲਾਇਆ
ਕੁਝ ਦੇਰ ਬਾਅਦ ਸਾਧੂ ਬੋਲੇ, ‘‘ਤੁਹਾਡੇ ਹੱਥ ’ਚ ਛੋਟਾ ਜਿਹਾ ਕੰਡਾ ਚੁਭਿਆ ਤਾਂ ਤੁਸੀਂ ਬੇਹਾਲ ਹੋ ਗਏ ਸੋਚੋ ਕਿ ਜਦੋਂ ਤੁਹਾਡੇ ਅੰਦਰ ਈਰਖ਼ਾ, ਕਰੋਧ ਤੇ ਲੋਭ ਵਰਗੇ ਵੱਡੇ-ਵੱਡੇ ਕੰਡੇ ਉੱਗੇ ਹਨ, ਤਾਂ ਤੁਹਾਡਾ ਮਨ ਭਲਾ ਸ਼ਾਂਤ ਕਿਵੇਂ ਹੋ ਸਕਦਾ ਹੈ? ਸਾਧੂ ਦੀ ਗੱਲ ਸੁਣ ਕੇ ਅਮੀਰਚੰਦ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਉਹ ਸੰਤੁਸ਼ਟ ਹੋ ਕੇ ਉੱਥੋਂ ਚਲਾ ਗਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।