ਅਮਨ ਅਮਾਨ ਤੇ ਸੁਰੱਖਿਆ ਜ਼ਰੂਰੀ
ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਅੰਦੋਲਨ ਦੌਰਾਨ ਟਕਰਾਅ ਦੀਆਂ ਰੋਹਤਕ ’ਚ ਖਬਰਾਂ ਮੰਦਭਾਗੀਆਂ ਹਨ ਬੀਤੇ ਦਿਨ ਹਰਿਆਣਾ ਦੇ ਰੋਹਤਕ ’ਚ ਕਿਸਾਨਾਂ ਵੱਲੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੈਲੀਕਾਪਟਰ ਦੀ ਲੈਂਡਿੰਗ ਦਾ ਵਿਰੋਧ ਕੀਤਾ ਗਿਆ ਇਸ ਦੌਰਾਨ ਵਾਰ-ਵਾਰ ਲੈਂਡਿੰਗ ਦਾ ਸਥਾਨ ਬਦਲਣਾ ਪਿਆ ਕਿਸਾਨਾਂ ਤੇ ਪੁਲਿਸ ਦੀ ਝੜਪ ’ਚ ਕਈ ਕਿਸਾਨ ਜਖ਼ਮੀ ਹੋ ਗਏ ਇਸੇ ਤਰ੍ਹਾਂ ਹੀ ਕੁਝ ਦਿਨ ਪਹਿਲਾਂ ਰਾਜਸਥਾਨ ’ਚ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਕਾਫ਼ਲੇ ’ਤੇ ਹਮਲਾ ਹੋ ਗਿਆ ਪੰਜਾਬ ਅੰਦਰ ਮਲੋਟ ਤੇ ਗੁਰਦਾਸਪੁਰ ’ਚ ਭਾਜਪਾ ਆਗੂਆਂ ਨਾਲ ਮਾਰ-ਕੁੱੱਟ ਤੇ ਬੇਹੁਦਾ ਤਰੀਕੇ ਨਾਲ ਵਿਰੋਧ ਦੀਆਂ ਘਟਨਾਵਾਂ ਵਾਪਰੀਆਂ ਕਿਸਾਨ ਆਗੂਆਂ ਦੀ ਸੁਰੱਖਿਆ ਜ਼ਰੂਰੀ ਹੈ ਰਾਕੇਸ਼ ਟਿਕੈਤ ਸਮੇਤ ਬਹੁਤ ਸਾਰੇ ਕਿਸਾਨ ਆਗੂ ਵੱਖ-ਵੱਖ ਸੂਬਿਆਂ ’ਚ ਦੌਰਾ ਕਰ ਰਹੇ ਹਨ ਪੁਲਿਸ ਨੂੰ ਕਿਸਾਨ ਆਗੂਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ
ਕਿਸੇ ਨੂੰ ਵੀ ਆਪਣੇ ਵਿਚਾਰ ਪ੍ਰਗਟ ਦੀ ਪੂਰੀ ਅਜ਼ਾਦੀ ਹੈ ਦੂਜੇ ਪਾਸੇ ਕਿਸਾਨਾਂ ਨੂੰ ਵੀ ਵਿਰੋਧ ਕਰਨ ਦੇ ਢੰਗ-ਤਰੀਕੇ ਬਾਰੇ ਗੌਰ ਕਰਨੀ ਚਾਹੀਦੀ ਹੈ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਆਪਣੇ ਕਿਸਾਨ ਸੰਗਠਨਾਂ ਦੇ ਆਗੂਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਸਾਨ ਸੰਗਠਨਾਂ ਦੇ ਆਗੂਆਂ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਬੇਹੁਦਾ ਤੇ ਅਸੱਭਿਅਕ ਤਰੀਕੇ ਨਾਲ ਪ੍ਰਦਰਸ਼ਨ ਕਰਨ ਲਈ ਨਹੀਂ ਕਿਹਾ, ਸਗੋਂ ਅਮਨ-ਅਮਾਨ ’ਤੇ ਜ਼ੋਰ ਦਿੱਤਾ ਹੈ ਅਜਿਹੇ ਹਾਲਾਤਾਂ ’ਚ ਕਿਸਾਨਾਂ ਨੂੰ ਉਨ੍ਹਾਂ ਤੱਤਾਂ ’ਤੇ ਵੀ ਖਾਸ ਨਜ਼ਰ ਰੱਖਣੀ ਪਵੇਗੀ ਜੋ ਕਿਸਾਨਾਂ ਦੇ ਨਾਂਅ ’ਤੇ ਕਾਨੂੰਨ ਪ੍ਰਬੰਧ ਨੂੰ ਵਿਗਾੜਦੇ ਹਨ ਪਿਛਲੇ ਮਹੀਨਿਆਂ ਤੋਂ ਇਹ ਚੀਜ਼ਾਂ ਵੀ ਵੇਖਣ ’ਚ ਆ ਰਹੀਆਂ ਹਨ ਕਿ ਵਿਰੋਧ ਦੇ ਨਾਂਅ ’ਤੇ ਪ੍ਰਦਰਸ਼ਨਕਾਰੀ ਆਪਣੀ ਹੀ ਜਥੇਬੰਦੀ ਦੇ ਅਸੂਲਾਂ ਦੀ ਉਲੰਘਣਾ ਕਰ ਜਾਂਦੇ ਹਨ
ਦਰਅਸਲ ਕਿਸਾਨ ਅੰਦੋਲਨ ਦੀ ਹਰਮਨਪਿਆਰਤਾ ਹੀ ਇਸੇ ਗੱਲ ’ਚ ਰਹੀ ਹੈ ਕਿ ਅਮਨ-ਅਮਾਨ ਤੇ ਸਾਰਥਿਕ ਵਿਰੋਧ ’ਤੇ ਜ਼ੋਰ ਦਿੱਤਾ ਗਿਆ ਹੈ ਕਿਸਾਨ ਆਗੂ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਵਾਰ-ਵਾਰ ਅੰਦੋਲਨ ਨੂੰ ਸਹੀ ਤਰੀਕੇ ਨਾਲ ਚਲਾਉਣ ਦੀਆਂ ਹਦਾਇਤਾਂ ਜਾਰੀ ਕਰਦੇ ਹਨ ਪਰ ਹੇਠਲੇ ਪੱਧਰ ’ਤੇ ਹਦਾਇਤਾਂ ’ਤੇ ਅਮਲ ਨਹੀਂ ਹੁੰਦਾ ਤੇ ਕੋਈ ਮਾੜੀ ਘਟਨਾ ਵਾਪਰ ਜਾਂਦੀ ਹੈ ਦਰਅਸਲ ਅੰਦੋਲਨ ਕਿਸੇ ਭੀੜ ਜਾਂ ਸਰੀਰਕ ਸ਼ਕਤੀ ਦਾ ਨਾਂਅ ਨਹੀਂ ਸਗੋਂ ਇਹ ਵਿਚਾਰਾਂ ਦੀ ਪੁਖ਼ਤਗੀ ਦਾ ਨਾਂਅ ਹੈ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨ ਦੀ ਮਰਿਆਦਾ ਦੀ ਪਾਲਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਸਰਕਾਰ ਉਨ੍ਹਾਂ ਵਿਅਕਤੀ ਖਿਲਾਫ਼ ਵੀ ਠੋਸ ਕਾਰਵਾਈ ਕਰੇ ਜੋ ਹਿੰਸਾ ਕਰਕੇ ਕਿਸਾਨਾਂ ਦਾ ਨੁਕਸਾਨ ਕਰ ਰਹੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.