ਬਣਾਓ ਤੇ ਖਾਓ : ਮਟਰ ਪਨੀਰ ਫ੍ਰਾਈਡ ਰਾਈਸ
ਸਮੱਗਰੀ
1 ਕਟੋਰੀ ਚੌਲ (ਪੱਕੇ ਹੋਏ), 1 ਟੇਬਲਸਪੂਨ ਮਟਰ, 1/2 ਕਟੋਰੀ ਪਨੀਰ, 1 ਗੰਢਾ (ਬਰੀਕ ਕੱਟਿਆ ਹੋਇਆ), 2 ਹਰੀਆਂ ਮਿਰਚਾਂ (ਬਰੀਕ ਕੱਟੀਆਂ ਹੋਈਆਂ), 1/4 ਟੀਸਪੂਨ ਲਾਲ ਮਿਰਚ ਪਾਊਡਰ, 1/4 ਟੀਸਪੂਨ ਦੇਗੀ ਮਿਰਚ, ਨਮਕ ਸਵਾਦ ਅਨੁਸਾਰ, ਤੇਲ ਲੋੜ ਅਨੁਸਾਰ
ਤਰੀਕਾ:

ਸਭ ਤੋਂ ਪਹਿਲਾਂ ਇੱਕ ਕਟੋਰੀ ’ਚ ਪਨੀਰ ਦੇ ਛੋਟੇ-ਛੋਟੇ ਟੁਕੜੇ ਕਰ ਲਓ, ਹੁਣ ਮੀਡੀਅਮ ਅੱਗ ’ਤੇ ਇੱਕ ਕੜਾਹੀ ’ਚ ਤੇਲ ਗਰਮ ਕਰਨ ਲਈ ਰੱਖੋ, ਤੇਲ ਦੇ ਗਰਮ ਹੁੰਦੇ ਹੀ ਪਹਿਲਾਂ ਪਨੀਰ ਤਲ ਕੇ ਵੱਖਰਾ ਕੱਢ ਲਓ, ਹੁਣ ਪਿਆਜ਼, ਹਰੀ ਮਿਰਚ ਅਤੇ ਮਟਰ ਭੁੰਨ੍ਹ ਲਓ ਹੁਣ ਇਸ ’ਚ ਚੌਲ, ਲਾਲ ਮਿਰਚ ਪਾਊਡਰ, ਦੇਗੀ ਮਿਰਚ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ ਚੌਲਾਂ ਨੂੰ 5 ਤੋਂ 10 ਮਿੰਟ ਤੱਕ ਭੁੰਨ੍ਹ ਕੇ ਅੱਗ ਬੰਦ ਕਰ ਦਿਓ ਤਿਆਰ ਹੈ ਮਟਰ ਪਨੀਰ ਫ੍ਰਾਈਡ ਰਾਈਸ, ਦਹੀਂ ਨਾਲ ਸਰਵ ਕਰੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














