ਫੋਨ ਲਾਕ ਹੋਣ ’ਤੇ ਵੀ ਹੋ ਜਾਵੇਗੀ ਪੇਮੈਂਟ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੈਟੀਐਮ ਨੇ ਟੈਪ ਟੂ ਪੈ ਸਰਵਿਸ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਯੂਜਰਸ ਰਿਟੇਲ ਦੁਕਾਨਾਂ ’ਤੇ ਮੋਬਾਇਲ ਇੰਟਰਨੈਟ ਦੇ ਬਿਨਾ ਵੀ ਆਪਣੇ ਵਰਚੁਅਲ ਕਾਰਡਸ ਨਾਲ ਪੇਮੈਂਟ ਕਰ ਸਕਦੇ ਹਨ। ਇਸ ਨਾਲ ਯੂਜਰਸ POS ਮਸ਼ੀਨ ’ਤੇ ਆਪਣੇ ਫੋਨ ਨੂੰ ਟੈਪ ਕਰਕੇ ਆਪਣੇ ਪੇਟੀਐਮ ਰਜਿਟਰਡ ਕਾਰਡ ਨਾਲ ਤੁਰੰਤ ਪੇਮੈੇਂਟ ਕਰ ਸਕੋਗੇ। ਜੇਕਰ ਫੋਨ ਲਾਕ ਹੋਵੇ ਉਦੋਂ ਵੀ ਪੇਮੈਂਟ ਹੋ ਜਾਵੇਗੀ। ਪੇਟੀਐਮ ਦੀ ਟੈਪ ਟੂ ਪੇ ਸਰਵਿਸ ਐਂਡਰਾਇਡ ਅਤੇ ਆਈਓਐਸ ਦੋਵਾਂ ਯੂਜਰਸ ਦੇ ਲਈ ਹੈ। ਜੋ ਪੇਟੀਐਮ ਆਲ-ਇਨ-ਵਨ ਪੀਓਐਸ ਡਿਵਾਇਸੇਸ ਤੇ ਹੋਰ ਬੈਂਕਾਂ ਦੀ ਪੀਓਐਸ ਮਸ਼ੀਨਾਂ ਰਾਹੀਂ ਭੁਗਤਾਨ ਕਰਦੇ ਹਨ।
ਯੂਜਰਸ ਆਪਣੇ ਪੇਟੀਐਮ ਐਪ ’ਤੇ ਸੇਵ ਕੀਤੇ ਗੀਏ ਆਪਣੇ ਡੇਬਿਟ ਜਾਂ ਕ੍ਰੇਡਿਟ ਕਾਰਨ ਨੂੰ ਆਸਾਨੀ ਨਾਲ ਟੈਪ ਟੂ ਪੇ ਸਰਵਿਸ ਨੂੰ ਐਕਟੀਵੇਟ ਕਰ ਸਕਦੇ ਹਨ। ਇਹ ਸਰਵਿਸ ਤੁਹਾਨੂੰ 16 ਅੰਕਾਂ ਦੇ ਕਾਰਡ ਨੰਬਰ ਨੂੰ ਇੱਕ ਡਿਜੀਟਲ ਪਛਾਣ ਬਦਲ ਦਿੰਦੀ ਹੈ, ਜਿਸ ਨਾਲ ਕਰਾਡ ਪੇਮੈਂਟ ਵਧੇਰੇ ਸੇਫ ਹੋ ਜਾਂਦੀ ਹੈ ਤੇ ਕੁਲ ਮਿਲਾ ਕੇ ਟ੍ਰਾਂਜੈਕਸ਼ਨ ਦਾ ਤਜ਼ਰਬਾ ਬਿਹਤਰ ਹੁੰਦਾ ਹੈ। ਨਾਲ ਹੀ ਇਹ ਰਿਟੇਲ ਸਟੋਰਸ ’ਤੇ ਤੇਜ਼ ਪੇਮੈਂਟ ਟ੍ਰਾਂਜੈਕਸ਼ਨ ਦੀ ਸਹੂਲਤ ਦੇਵੇਗਾ।
ਟੈਪ ਟੂ ਪੇ ਸਰਵਿਸ ਲਈ ਕਾਰਡਾਂ ਨੂੰ ਕਿਵੇਂ ਕਰੀਏ ਐਕਟੀਵੇਟ
- ‘ਭੁਗਤਾਨ ਕਰਨ ਲਈ ਟੈਪ’ ਹੋਮ ਸਕ੍ਰੀਨ ‘ਤੇ “ਐਡ ਨਵਾਂ ਕਾਰਡ” ‘ਤੇ ਕਲਿੱਕ ਕਰੋ ਜਾਂ ਕਾਰਡ ਸੂਚੀ ਵਿੱਚੋਂ ਸੇਵ ਕੀਤੇ ਕਾਰਡ ਨੂੰ ਚੁਣੋ।
- ਅਗਲੀ ਸਕ੍ਰੀਨ ‘ਤੇ ਜ਼ਰੂਰੀ ਕਾਰਡ ਵੇਰਵੇ ਪਾਓ।
- ਟੈਪ ਟੂ ਪੇ ਲਈ ਕਾਰਡ ਦੇ ਜਾਰੀਕਰਤਾ ਦੀ ਸੇਵਾ ਸ਼ਰਤਾਂ ਨੂੰ ਸਵੀਕਾਰ ਕਰੋਟ।
- ਕਾਰਡ ਨਾਲ ਰਜਿਸਟਰ ਕੀਤੇ ਤੁਹਾਡੇ ਮੋਬਾਈਲ ਨੰਬਰ (ਜਾਂ ਈਮੇਲ ਆਈਡੀ) ‘ਤੇ ਪ੍ਰਾਪਤ ਹੋਇਆ OTP ਦਾਖਲ ਕਰੋ।
- ਹੁਣ ਤੁਸੀਂ ਟੈਪ ਟੂ ਪੇ ਹੋਮ ਸਕ੍ਰੀਨ ਦੇ ਉਪਰ ਵੱਲ ਐਕਟੀਵੇਟੇਡ ਕਾਰਡ ਨੂੰ ਦੇਖ ਸਕਦੇ ਹੋ।
- ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ