Sports News: ਪਵਨਦੀਪ ਕੌਰ ਮਾਨ ਨੇ ਰਾਸ਼ਟਰੀ ਖੇਡਾਂ ’ਚ ਤਲਵਾਰਬਾਜ਼ੀ ’ਚ ਕਾਂਸੀ ਦਾ ਤਗਮਾ ਜਿੱਤਿਆ

Sports News
ਲੰਬੀ: ਰਾਸ਼ਟਰੀ ਖੇਡਾਂ ਵਿਚ ਤਲਵਾਰਬਾਜੀ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਪਵਨਦੀਪ ਕੌਰ ਮਾਨ।

Sports News: ਲੰਬੀ, (ਮੇਵਾ ਸਿੰਘ)। ਉੱਤਰਾਖੰਡ ਵਿਖੇ ਚੱਲ ਰਹੀਆਂ 38ਵੀਆਂ ਰਾਸ਼ਟਰੀ ਖੇਡਾਂ ’ਚ ਪੰਜਾਬ ਵੱਲੋ ਖੇਡਦੇ ਹੋਏ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਵਨਦੀਪ ਕੌਰ ਮਾਨ (ਏਐਸਆਈ) ਧਰਮ ਪਤਨੀ ਖੁਸ਼ਵੀਰ ਸਿੰਘ ਮਾਨ ਸਰਪੰਚ ਪਿੰਡ ਸਹਿਣਾਖੇੜਾ ਨੇ ਕਾਂਸੀ ਦਾ ਤਗਮਾ ਜਿੱਤ ਕੇ ਪਿੰਡ ਸਹਿਣਾ ਖੇੜਾ ਅਤੇ ਸਾਰੇ ਹੀ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ: Holiday: ਛੁੱਟੀ ਹੋਈ ਰੱਦ, ਜਾਣੋ ਕਿਉਂ ਲਿਆ ਗਿਆ ਛੁੱਟੀ ਰੱਦ ਕਰਨ ਦਾ ਫ਼ੈਸਲਾ

ਪਵਨਦੀਪ ਕੌਰ ਮਾਨ ਨੇ ਉੱਤਰਾਖੰਡ ਦੇ ਸ਼ਹਿਰ ਹਲਦਵਾਨੀ ਵਿਖੇ 9 ਤੋਂ 13 ਤਰੀਕ ਤੱਕ ਹੋਏ ਤਲਵਾਰਬਾਜ਼ੀ ਦੇ ਮੁਕਾਬਲੇ ਵਿੱਚ ਇਪੀ ਈਵੈਂਟ ਵਿੱਚ ਖੇਡਦੇ ਹੋਏ ਮਹਾਂਰਾਸ਼ਟਰ ਨੂੰ ਹਰਾ ਕੇ ਇਹ ਤਗਮਾ ਜਿੱਤਿਆ। ਪਵਨਦੀਪ ਕੌਰ ਮਾਨ ਵੱਲੋਂ ਇਹ ਸ਼ਾਨਦਾਰ ਜਿੱਤ ਹਾਸਲ ਕਰਨ ’ਤੇ ਉਨ੍ਹਾਂ ਦੇ ਪਤੀ ਸਰਪੰਚ ਖੁਸ਼ਵੀਰ ਸਿੰਘ ਮਾਨ ਨੂੰ ਜਿੱਥੇ ਪਿੰਡ ਸਹਿਣਾਖੇੜਾ ਨਿਵਾਸੀਆਂ ਨੇ ਵਧਾਈ ਦਿੱਤੀ, ਉਥੇ ਬਲਾਕ ਲੰਬੀ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਵੀ ਉਸ ਨੂੰ ਵਧਾਈ ਦਿੱਤੀ।