ਬਾਰ-ਬਾਰ ਦਿਨ ਯੇ ਆਏ…

57ਵੇਂ ਪਵਿੱਤਰ ਅਵਤਾਰ ਦਿਹਾੜੇ ’ਤੇ ਵਿਸ਼ੇਸ਼ | 15 August

  • ਪਵਿੱਤਰ ਅਵਤਾਰ ਦਿਹਾੜਾ ਲਿਆਇਆ ਹਰਿਆਲੀ ਤੇ ਖੁਸ਼ਹਾਲੀ

15 August: ਇੱਕ ਐਸਾ ਜਨਮ ਦਿਨ ਆਉਂਦਾ ਹੈ ਜੋ ਸਿਰਫ ਕੇਕ ਕੱਟਣ ’ਤੇ ਖਾਣ-ਪੀਣ ਤੱਕ ਸੀਮਤ ਨਹੀਂ, ਇਹ ਜਨਮ ਦਿਨ ਕਾਇਨਾਤ ’ਚ ਬਹਾਰ ਲੈ ਕੇ ਆਉਂਦਾ ਹੈ ਇੱਕ ਨਵੀਂ ਸੋਚ ਤੇ ਸੰਦੇਸ਼ ਲੈ ਕੇ ਆਉਂਦਾ ਹੈ ਕਰੋੜਾਂ ਲੋਕ ਇਸ ਪਵਿੱਤਰ ਦਿਹਾੜੇ ’ਤੇ ਦੂਜਿਆਂ ਦੀ ਬਿਹਤਰੀ ਲਈ ਜ਼ਰੂਰਤਮੰਦਾਂ ਦੀ ਮੱਦਦ ਲਈ ਤੇ ਕੁਦਰਤ ਦੀ ਸੰਭਾਲ ਕਰਨ ਲਈ ਜੁਟ ਜਾਂਦੇ ਹਨ। 15 ਅਗਸਤ ਸੱਚੇ ਮੁਰਸ਼ਿਦ-ਏ ਕਾਮਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਅਵਤਾਰ ਦਿਹਾੜਾ ਹੈ ਆਪ ਜੀ ਦੇ ਕਰੋੜਾਂ ਸ਼ਰਧਾਲੂਆਂ ਦੇ ਚਿਹਰਿਆਂ, ਘਰਾਂ ਤੇ ਡੇਰਿਆਂ ’ਚ ਇੱਕ ਅਨੋਖੀ ਮਸਤੀ-ਖੁਸ਼ੀ ਤੇ ਉਤਸ਼ਾਹ ਹੁੰਦਾ ਹੈ ਇਹ ਵੀ ਆਪਣੇ ਆਪ ਵਿੱਚ ਇੱਕ ਅਜੂਬਾ ਹੈ।

ਕਿ ਕਈ ਦਿਨ ਪਹਿਲਾਂ ਹੀ ਸ਼ਰਧਾਲੂਆਂ ਦੇ ਧਰਤੀ ’ਤੇ ਪੈਰ ਨਹੀਂ ਲੱਗਦੇ ਅਵਤਾਰ ਦਿਹਾੜੇ ਦੀ ਖੁਸ਼ੀ ’ਚ ਬੂਟੇ ਲਾਉਣ, ਖੂਨਦਾਨ ਕਰਨ ਤੇ ਜਿੰਨਾ ਸੰਭਵ ਹੋ ਸਕੇ ਜ਼ਰੂਰਤਮੰਦਾਂ ਦੀ ਮੱਦਦ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ 14 ਅਗਸਤ ਦੀ ਸਵੇਰ ਦਾ ਦ੍ਰਿਸ਼ ਤਾਂ ਫਿਰ ਵੇਖਣ ਵਾਲਾ ਹੀ ਹੁੰਦਾ ਹੈ। ਕਿਤੇ ਸੈਂਕੜਿਆਂ-ਕਿਤੇ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂ ਪਿੰਡ-ਪਿੰਡ, ਬਲਾਕ-ਬਲਾਕ, ਸ਼ਹਿਰ-ਸ਼ਹਿਰ ਬੂਟੇ ਲਾਉਣ ਲਈ ਨਿੱਕਲ ਪੈਂਦੇ ਹਨ ਹੱਥ ’ਚ ਬੂਟੇ, ਕਹੀਆਂ, ਖੁਰਪੀਆਂ, ਪਾਣੀ ਦੀਆਂ ਬਾਲਟੀਆਂ ਲੈ ਕੇ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਹੋ ਜਾਂਦੀ ਹੈ ਇਹ ਦਿਹਾੜਾ ਗ਼ਮਾਂ ’ਚ ਡੁੱਬੇ ਜ਼ਰੂਰਤਮੰਦ ਵਿਅਕਤੀਆਂ, ਮਾਸੂਮ ਬੱਚਿਆਂ ਤੇ ਬੇਵੱਸ ਲੋਕਾਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਂਦਾ ਹੈ ਦੂਜਿਆਂ ਦੀ ਖੁਸ਼ੀ ’ਚ ਸਾਡੀ ਖੁਸ਼ੀ, ਇਹੀ ਖੁਸ਼ੀ ਦੇ ਅਸਲੀ ਅਰਥ ਹਨ। 15 August

Read This : MSG Bhandara: ਅਵਤਾਰ ਦਿਹਾੜੇ ਦਾ ‘ਪਵਿੱਤਰ MSG ਭੰਡਾਰਾ’, ਸਾਧ-ਸੰਗਤ ’ਚ ਭਾਰੀ ਉਤਸ਼ਾਹ

ਜਿਨ੍ਹਾਂ ਦੇ ਹੱਥ ਹਮੇਸ਼ਾ ਦੁੁਆ ਸਰਬੱਤ ਦੇ ਭਲੇ ਲਈ ਉੱਠਦੇ ਹਨ, ਜਿਨ੍ਹਾਂ ਦਾ ਹਰ ਕਦਮ ਮਨੁੱਖਤਾ, ਜੀਵ-ਜੰਤੂਆਂ ਤੇ ਕੁਦਰਤ ਦੀ ਭਲਾਈ ਲਈ ਉੱਠਦਾ ਹੈ ਉਸ ਮਹਾਨ ਹਸਤੀ ਦਾ ਜਨਮ ਦਿਨ ਵੀ ਦੁਨੀਆਂ ਤੋਂ ਵੱਖਰਾ ਹੁੰਦਾ ਹੈ। ਕੋਈ ਕਰਮ-ਕਾਂਡ ਨਹੀਂ ਕੀਤਾ ਜਾਂਦਾ, ਜੀਵ ਜਗਤ ਦੇ ਕਲਿਆਣ ਲਈ ਅਸਲੀ ਤੌਰ ’ਤੇ ਕੰਮ ਕੀਤਾ ਜਾਂਦਾ ਹੈ। ਸੰਤ ਧੁਰੋਂ ਆਉਂਦੇ ਹਨ, ਇਸ ਧਰਤੀ ’ਤੇ ਆ ਕੇ ਨਹੀਂ ਬਣਦੇ ਸੰਤ ਤੇ ਪਰਮਾਤਮਾ ਇੱਕ ਹੁੰਦੇ ਹਨ ਧਰਮਾਂ ’ਚ ਪਰਮਾਤਮਾ ਨੂੰ ਦਿਆਲੂ, ਕਿਰਪਾਲੂ, ਬਖਸ਼ਣਹਾਰ, ਮਿਹਰਾਂ ਦਾ ਸਮੁੰਦਰ, ਪਿਆਰ ਵੰਡਣ ਵਾਲਾ, ਸਭ ਨਾਲ ਬਰਾਬਰ ਵਿਹਾਰ ਕਰਨ ਵਾਲੇ, ਭਲੇ ਕੰਮ ਕਰਨ ਵਾਲਿਆਂ ’ਤੇ ਮਿਹਰ ਕਰਨ ਵਾਲਾ, ਕਮਜ਼ੋਰ ਦੀ ਮੱਦਦ ਕਰਨ ਵਾਲਾ ਦੱਸਿਆ ਗਿਆ ਹੈ ਇਸ ਸਿਧਾਂਤ ’ਤੇ ਅਟੱਲ ਸੱਚਾਈ ਦੇ ਅਨੁਸਾਰ ਸੰਤ ਵੀ ਪਰਮਾਤਮਾ ਦੇ ਇਨ੍ਹਾਂ ਗੁਣਾਂ ਨਾਲ ਭਰਪੂਰ ਹੁੰਦੇ ਹਨ। 15 August

ਉਨ੍ਹਾਂ ਲਈ ਕੋਈ ਬੇਗਾਨਾ ਨਹੀਂ ਹੁੰਦਾ ਤੇ ਉਹ ਹਮੇਸ਼ਾ ਭਲਾ ਮੰਗਦੇ ਹਨ ਤੇ ਵੱਧ-ਤੋਂ ਵੱਧ ਭਲਾ ਕਰਦੇ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਇਆ ਦੇ ਸਾਗਰ ਹਨ ਤੇ ਆਪ ਜੀ ਦੀਨ-ਦੁਖੀਆਂ ਤੇ ਜ਼ਰੂਰਤਮੰਦਾਂ ਲਈ ਜਿੱਥੇ ਆਪਣੀ ਕਮਾਈ ਵਿੱਚੋਂ ਜ਼ਰੂਰਤਮੰਦ ਦੀ ਮੱਦਦ ਕਰਦੇ , ਉੱਥੇ ਤਨ ਮਨ-ਧਨ ਨਾਲ ਵੀ ਆਪ ਜੀ ਇਨਸਾਨੀਅਤ ਦੀ ਬੇਮਿਸਾਲ ਸੇਵਾ ਕਰ ਰਹੇ ਹਨ ਆਪ ਜੀ ਆਦਿਵਾਸੀਆਂ ਦੇ ਕਲਿਆਣ ਲਈ ਰਾਜਸਥਾਨ ਦੇ ਝਾੜੌਲ ਜਿਲ੍ਹਾ ਉਦੈਪੁਰ ਇਲਾਕੇ ’ਚ ਮਹੀਨਿਆਂਬੱਧੀ ਰਹੇ। ਆਪ ਜੀ ਨੇ ਲੋਕਾਂ ਨੂੰ ਅੰਧ-ਵਿਸ਼ਵਾਸਾਂ ਤੇ ਪਾਖੰਡਾਂ ਵਿੱਚੋਂ ਕੱਢ ਕੇ ਰੱਬ ਦੀ ਸੱਚੀ ਭਗਤੀ ਨਾਲ ਜੋੜਨ ਲਈ ਦੇਸ਼ ਭਰ ’ਚ ਹਜ਼ਾਰਾਂ ਕਿੱਲੋਮੀਟਰ ਦਾ ਸਫਰ ਤੈਅ ਕੀਤਾ। 15 August

ਸੰਪਾਦਕ