
Healthy Vegetable Seedlings: ਸਬਜ਼ੀਆਂ ਜਿਵੇਂ ਕਿ ਟਮਾਟਰ, ਬੈਗਣ ਅਤੇ ਸ਼ਿਮਲਾ ਮਿਰਚ ਦੀ ਪਨੀਰੀ ਅਕਤੂਬਰ ਦੇ ਅੱਧ ਵਿੱਚ ਬੀਜੀ ਜਾਂਦੀ ਹੈ ਅਤੇ ਅੱਧ ਨਵੰਬਰ ਵਿੱਚ ਇਸਨੂੰ ਖੇਤ ਵਿੱਚ ਪੁੱਟ ਕੇ ਲਗਾਇਆ ਜਾਂਦਾ ਹੈ ਜਦ ਕਿ ਪਿਆਜ਼ ਦੀ ਪਨੀਰੀ ਨੂੰ ਨਵੰਬਰ ਵਿੱਚ ਲਗਾਇਆ ਜਾਂਦਾ ਹੈ ਅਤੇ ਜਨਵਰੀ ਵਿੱਚ ਇਸਨੂੰ ਪੁੱਟ ਕੇ ਖੇਤ ਵਿੱਚ ਲਗਾਇਆ ਜਾਂਦਾ ਹੈ । ਬੈਂਗਣ ਅਤੇ ਮਿਰਚ ਦੀ ਪਨੀਰੀ ਨੂੰ ਨਵੰਬਰ ਵਿੱਚ ਬੀਜ ਕੇ ਫਰਵਰੀ ਵਿੱਚ ਖੇਤ ਵਿੱਚ ਪੱਟ ਕੇ ਲਗਾਇਆ ਜਾਂਦਾ ਹੈ। ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਅਗੇਤੀ ਪੈਦਾਵਾਰ ਲਈ ਇਹਨਾਂ ਨੂੰ ਪਲੱਗ ਟਰੇਅ ਜਾਂ ਪੋਲੀਥੀਨ ਲਿਫਾਫਿਆਂ ਵਿੱਚ ਲਾਇਆ ਜਾਂਦਾ ਹੈ ।
ਪਨੀਰੀ ਲਗਾਉਣ ਲਈ ਸਹੀ ਜਗ੍ਹਾ ਦੀ ਚੋਣ
ਪਨੀਰੀ ਹਮੇਸ਼ਾ ਉਸ ਜਗ੍ਹਾ ਲਗਾਓ ਜਿੱਥੇ ਸੂਰਜ ਦੀ ਰੋਸ਼ਨੀ ਪੈਦੀ ਹੋਵੇ, ਪਾਣੀ ਦਾ ਪ੍ਰਬੰਧ ਹੋਵੇ, ਮਿੱਟੀ ਵਿੱਚ ਰੋੜੇ ਜਾ ਕੰਕਰ ਨਾ ਹੋਣ ਅਤੇ ਪਾਣੀ ਦੇ ਨਿਕਾਸ ਦਾ ਉੱਚਿਤ ਪ੍ਰਬੰਧ ਹੋਵੇ ਅਤੇ ਮਿੱਟੀ ਦਾ ਤੇਜ਼ਾਬੀ ਮਾਦਾ 6.5-7.0 ਹੋਵੇ ਅਤੇ ਨਾਲ ਕੋਈ ਕੰਧ ਜਾ ਛਾਦਾਰ ਦਰੱਖਤ ਨਾ ਹੋਵੇ। ਪੌਦ ਨੂੰ ਆਵਾਰਾ ਜਾਨਵਰਾਂ ਤੋਂ ਬਚਾਉਣ ਲਈ ਵਾੜ ਕਰਨੀ ਬਹੁਤ ਜ਼ਰੂਰੀ ਹੈ।
ਪਨੀਰੀ ਉਗਾਉਣ ਦੀ ਵਿਧੀ | Healthy Vegetable Seedlings
ਸਬਜ਼ੀਆਂ ਦੀ ਪਨੀਰੀ ਉਗਾਉਣ ਲਈ ਅੱਧਾ ਫੁੱਟ ਉੱਚਾ, 3-4 ਫੁੱਟ ਚੌੜਾ ਅਤੇ 12-15 ਫੁੱਟ ਲੰਬਾ ਬੈਡ ਬਣਾਓ। ਹਮੇਸ਼ਾ ਪਨੀਰੀ ਦੇ ਬੈੱਡ ਨੂੰ ਪੂਰਬ-ਪੱਛਮ ਦਿਸ਼ਾ ਵਿੱਚ ਬਣਾਓ। ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਪਿਛਲੇ ਸਾਲ ਪਨੀਰੀ ਬੀਜੀ ਜਗ੍ਹਾ ਉੱਪਰ ਦੁਬਾਰਾ ਪਨੀਰੀ ਨਾ ਬੀਜੋ । ਬੈਂਡ ਬਣਾਉਣ ਤੋਂ ਬਾਅਦ ਮਿੱਟੀ ਉੱਪਰ ਫੋਰਮਾਲੀਨ ਜਾ ਫੋਰਮੈਲੇਡੋਰਾਈਡ (4 ਮਿ.ਲੀ. ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ) ਦਾ ਛਿੜਕਾਅ ਕਰੋ ਤਾਂ ਜੋ ਉੱਪਰ ਵਾਲੀ 6 ਇੰਚ ਮਿੱਟੀ ਪੂਰੀ ਤਰ੍ਹਾਂ ਗਿੱਲੀ ਹੋ ਜਾਵੇ।
ਛਿੜਕਾਅ ਕਰਨ ਤੋਂ ਬਾਅਦ ਬੈਂਡ ਉੱਪਰ (100 ਗੇਜ) ਪਲਾਸਟਿਕ ਦੀ ਸ਼ੀਟ ਵਿਛਾ ਕੇ ਦਬਾ ਦਿਉ ਤਾਂ ਜੋ ਫੋਰਮਾਲੀਨ ਜਾ ਫੋਰਮੈਲਡੈਰਾਈਡ ਦਵਾਈ ਦੇ ਅੰਸ਼ ਬੈੱਡ ਵਿੱਚੋਂ ਬਾਹਰ ਹਵਾ ਵਿੱਚ ਨਾ ਉੱਡ ਜਾਣ। ਇਸ ਉਪਰੰਤ 72 ਘੰਟੇ ਬਾਅਦ ਪਲਾਸਟਿਕ ਸੀਟ ਨੂੰ ਹਟਾ ਕੇ ਬੈਡ ਉੱਪਰਲੀ ਮਿੱਟੀ ਨੂੰ ਕਹੀ ਨਾਲ ਪੋਲਾ ਕਰੋ। ਤਾ ਜੋ ਹੇਠਲੀ ਸਤਹਿ ਵਿੱਚ ਪਏ ਫੋਰਮਾਲੀਨ ਜਾ ਫੋਰਮੈਲਡੋਰਾਈਡ ਦਵਾਈ ਦੇ ਅੰਸ਼ ਬਾਹਰ ਉੱਡ ਜਾਣ ਅਤੇ ਬੀਜ ਦੇ ਪੁੰਗਰਨ ਨੂੰ ਫਰਕ ਨਾ ਪਾਉਣ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਮਿੱਟੀ ਵਿੱਚ ਮੌਜੂਦ ਲਾਰਵੇ ਜਾ ਬਿਮਾਰੀ ਦੇ ਕੀਟਾਣੂ ਜਾ ਨੀਮਾਟੋਡ ਤੋਂ ਮੁਕਤ ਕੀਤਾ ਜਾ ਸਕੇ।
Healthy Vegetable Seedlings
ਬਿਜਾਈ ਤੋਂ ਪਹਿਲਾਂ, ਬੈੱਡ ਉੱਪਰ 2 ਇੰਚ ਡੂੰਘੀਆਂ ਲਾਇਨਾਂ ਲਗਾਉ ਤਾਂ ਜੋ ਬਿਜਾਈ ਸਹੀ ਢੰਗ ਨਾਲ ਹੋ ਸਕੇ। ਬੀਜਣ ਸਮੇਂ ਬੀਜ ਨੂੰ ਉੱਲੀਨਾਸ਼ਕ ਬਿਮਾਰੀਆਂ ਤੋ ਬਚਾਉਣ ਲਈ ਕੈਪਟਾਨ ਜਾ ਥੀਰਮ ਦੇ ਨਾਲ ਸੋਧੋ ਜੋ ਕਿ 2.5 ਜਾ 3 ਗ੍ਰਾਮ ਪ੍ਰਤੀ ਕਿੱਲੋ ਮਿਕਦਾਰ ਦੇ ਹਿਸਾਬ ਨਾਲ ਹੋਵੇ। ਬੀਜ ਨੂੰ ਇਸ ਤਰ੍ਹਾਂ ਸੋਧੋ ਕਿ ਬੀਜ ਦੇ ਹਰ ਪਾਸੇ ਦਵਾਈ ਲੱਗ ਜਾਵੇ। ਬੀਜ ਨੂੰ ਖਰੀਦਣ ਸਮੇਂ ਧਿਆਨ ਰੱਖੋ ਕਿ ਬੀਜ ਹਮੇਸ਼ਾਂ ਭਰੋਸੇਮੰਦ ਸਰੋਤ ਤੋਂ ਹੀ ਲੈਣਾ ਚਾਹੀਦਾ ਹੈ।
ਬੀਜ ਨੂੰ ਹਮੇਸ਼ਾਂ ਪਹਿਲਾਂ ਤੋਂ ਮਾਰੀਆਂ ਹੋਈਆਂ ਲਾਇਨਾਂ ਵਿੱਚ 1-2 ਸੈਂਟੀਮੀਟਰ ਡੂੰਘਾ ਬੀਜ ਬੀਜੋ। ਜ਼ਿਆਦਾ ਡੂੰਘਾ ਬੀਜਣ ਨਾਲ ਪੁੰਗਰਨ ਦੀ ਸ਼ਕਤੀ ਘੱਟ ਜਾਂਦੀ ਹੈ। ਇਸ ਤੋਂ ਬਾਅਦ ਲਾਈਨਾਂ ਉੱਪਰ ਗਲੀ ਸੜੀ ਰੂੜੀ ਪਾ ਦਿਓ ਤਾ ਜੋ ਬੀਜ ਢੱਕਿਆ ਜਾਵੇ। ਬੀਜੇ ਹਏ ਬੀਜ ਨੂੰ ਫੁਹਾਰੇ ਨਾਲ ਪਾਣੀ ਦਿਉ ਤਾਂ ਜੋ ਬੀਜ ਵਿੱਚ ਨਮੀ ਬਣੀ ਰਹੇ। ਪਨੀਰੀ ਨੂੰ ਦਿਨ ਵਿੱਚ ਦੋ ਵਾਰ ਦਿਓ (ਸਵੇਰੇ ਅਤੇ ਸ਼ਾਮ)। ਸਰਦੀਆਂ ਵਿੱਚ ਜਦੋਂ ਤਾਪਮਾਨ ਘੱਟ ਜਾਵੇ ਤਾਂ ਬੈਡਾਂ ਨੂੰ 100 ਗੇਜ਼ ਦੀ ਪਲਾਸਟਿਕ ਸ਼ੀਟ ਨਾਲ ਢੱਕ ਦਿਓ। ਜਦੋਂ ਬੀਜ ਪੁੰਗਰ ਜਾਵੇ ਤਦ ਪਲਾਸਟਿਕ ਸ਼ੀਟ ਨੂੰ ਚੱਕ ਦਿਓ।
Read Also : ਰਾਜਸਥਾਨ ’ਚ ਛਾਇਆ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਸ੍ਰੀ ਗੁਰੂਸਰ ਮੋਡੀਆ, ਸਾਬਕਾ ਵਿਦਿਆਰਥਣ ਬਣੀ ਐੱਸਡੀਐੱਮ
ਬੀਜ ਪੁੰਗਰਨ ਤੋਂ ਬਾਅਦ ਕੈਪਟਾਨ ਜਾਂ ਥੀਰਮ (4 ਗ੍ਰਾਮ/ ਲੀਟਰ ਪਾਣੀ ਦੇ ਹਿਸਾਬ ਨਾਲ) ਦਾ ਛਿੜਕਾਅ ਕਰੋ ਤਾਂ ਜੋ ਗਿੱਚੀ ਦੇ ਗਲਣ ਰੋਗ ਤੋਂ ਪਨੀਰੀ ਨੂੰ ਬਚਾਇਆ ਜਾ ਸਕੇ। ਜਦੋਂ ਪਨੀਰੀ 4-6 ਹਫਤੇ ਦੀ ਹੋ ਜਾਵੇ ਤਦ ਇਸਨੂੰ ਪੁੱਟ ਕੇ ਖੇਤ ਵਿਚ ਲਗਾ ਦਿਉ। ਇਸ ਗੱਲ ਦਾ ਧਿਆਨ ਰੱਖੋ ਕਿ ਖੇਤ ਵਿੱਚ ਲਗਾਉਣ ਤੋ 3-4 ਦਿਨ ਪਹਿਲਾ ਇਸ ਦਾ ਪਾਣੀ ਬੰਦ ਕਰ ਦਿਓ ਤਾਂ ਜੋ ਪਨੀਰੀ ਸਖਤ ਹੋ ਜਾਵੇ ਅਤੇ ਪੱਟਣ ਸਮੇਂ ਹਲਕਾ ਪਾਣੀ ਦੇਕੇ ਪਨੀਰੀ ਪੱਟ ਸ਼ਾਮ ਨੂੰ ਲਗਾਕੇ ਤੁਰੰਤ ਪਾਣੀ ਦੇ ਦਵੋ।
ਪਲੱਗ ਟਰੇਅ ਜਾਂ ਪੌਲੀਥੀਨ ਲਿਫਾਫਿਆਂ ਵਿੱਚ ਜਾਣ ਦੀ ਵਿਧੀ :
ਗੋਭੀ, ਟਮਾਟਰ, ਬੈਗਣ, ਬੰਦ ਗੋਭੀ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਪਨੀਰੀ ਨੂੰ ਪਲੱਗ ਟਰੇਅ ਵਿੱਚ ਬੀਜਿਆ ਜਾਂਦਾ ਹੈ ਅਜੋਕੇ ਸਮੇਂ ਵਿੱਚ ਪਲੱਗ ਟਰੇਅ ਵੀ ਕਈ ਆਕਾਰ ਅਤੇ ਕਈ ਬਣਤਰ ਦੀਆਂ ਆਉਂਦੀਆਂ ਹਨ। ਪਨੀਰੀ ਉਗਾਉਣ ਲਈ, ਕੋਕੋਪੀਟ (ਨਾਰੀਅਲ ਦਾ ਬਰੂਦਾ), ਪਰਲਾਈਟ ਅਤੇ ਵਰਮੀਕੁਲਾਇਟ ਨੂੰ 3:1:1 ਦੇ ਹਿਸਾਬ ਨਾਲ ਚੰਗੀ ਤਰ੍ਹਾ ਰਲਾਕੇ ਪਲੱਗ ਟਰੇਅ ਵਿੱਚ ਪਾ ਕੇ ਪਲੱਗ ਭਰ ਦਿਓ। ਬੀਜ ਨੂੰ ਬੀਜਣ ਤੋਂ ਪਹਿਲਾ ਕੈਪਟਾਨ ਜਾਂ ਥੀਰਮ (2.5-3 ਗ੍ਰਾਮ/ਕਿੱਲੋਂ ਬੀਜ) ਦੇ ਹਿਸਾਬ ਨਾਲ ਸੋਧੋ।
ਕੱਦੂ ਜਾਤੀ ਦੀ ਅਗੇਤੀ ਬਿਜਾਈ ਲਈ ਇਹਨਾਂ ਨੂੰ ਨਵੰਬਰ ਵਿੱਚ ਪੌਲੀਥੀਨ ਲਿਫ਼ਾਫ਼ੇ ਜਾਂ ਪਲੱਗ ਟਰੇਅ ਵਿੱਚ ਬੀਜੋ ਅਤੇ ਖੇਤ ਵਿੱਚ ਪੱਟਕੇ ਫਰਵਰੀ ਵਿੱਚ ਲਗਾਓ। ਛੋਟੇ ਆਕਾਰ ਵਾਲੇ ਬੀਜ ਜਿਵੇ ਕਿ ਟਮਾਟਰ, ਬੈਂਗਣ ਅਤੇ ਮਿਰਚ ਆਦਿ 98 ਖਾਨਿਆਂ ਵਾਲੀ ਪਲੱਗ ਟਰੇਅ ਵਿੱਚ ਬੀਜੋ ਜਦ ਕਿ ਵੱਡੇ ਆਕਾਰ ਦੇ ਬੀਜ ਵਾਲੀਆਂ ਸਬਜ਼ੀਆ, ਕੱਦੂ ਜਾਤੀ ਦੀਆਂ ਸਬਜ਼ੀਆਂ ਨੂੰ 50 ਖਾਨਿਆਂ ਵਾਲੀ ਪਲੱਗ ਟਰੇਅ ਵਿੱਚ ਬੀਜੋ।
Healthy Vegetable Seedlings
ਬਿਜਾਈ ਤੋ ਬਾਅਦ ਕੋਕੋਪੀਟ (ਨਾਰੀਅਲ ਦਾ ਬਰੂਦਾ), ਪਰਲਾਈਟ ਅਤੇ ਵਰਗਾਕੁਲਾਈਟ ਦੇ ਮਿਸ਼ਰਨ ਨੂੰ ਉੱਪਰ ਪਾਓ ਅਤੇ 8-10 ਟਰੇਆਂ ਨੂੰ ਰੱਖਕੇ ਪਲਾਸਟਿਕ ਸ਼ੀਟ ਨਾਲ ਢੱਕ ਦਿਉ ਇਸ ਤਰ੍ਹਾ ਕਰਨ ਨਾਲ ਪਲੱਗ ਟਰੇਅ ਦੇ ਅੰਦਰਲਾ ਤਾਪਮਾਨ ਵੱਧ ਜਾਂਦਾ ਹੈ ਅਤੇ ਜਿਸ ਕਾਰਨ ਬੀਜ ਜਲਦੀ ਪੁੰਗਰ ਆਉਂਦਾ ਹੈ। ਆਮ ਤੌਰ ਤੇ ਬੀਜ ਪੁੰਗਰਨ ਲਈ 3-10 ਦਿਨ ਦਾ ਸਮਾਂ ਲੈਦਾ ਹੈ ਪਲੱਗ ਟਰੇਅ ਨੂੰ ਹਰ ਰੋਜ਼ ਪਾਣੀ ਦਿਉ ਤਾਂ ਜੋ ਸਹੀ ਮਾਤਰਾ ਵਿੱਚ ਪਾਣੀ ਬੀਜ ਨੂੰ ਮਿਲ ਜਾਵੇ। ਬਿਜਾਈ ਤੋ ਦੋ ਹਫਤੇ ਬਾਅਦ ਜੇਕਰ ਬੂਟੇ ਹਲਕੇ ਪੀਲੇ ਰੰਗ ਦੇ ਹੋ ਜਾਣ ਜਾ ਹੇਠਲੇ ਪੱਤੇ ਪੀਲੇ ਰੰਗ ਦੇ ਹੋ ਜਾਣ ਤਾ ਉਸ ਉੱਪਰ ਪਾਣੀ ਵਾਲੀ ਘੁਲਣਸ਼ੀਲ ਖਾਦ (ਐੱਨਪੀਕੇ,19:19:19) ਦਾ ਛਿੜਕਾਅ (2 ਗ੍ਰਾਮ ਪ੍ਰਤੀ ਲੀਟਰ ਪਾਣੀ) ਕਰੋ। ਇਸ ਤਰ੍ਹਾਂ ਬਿਜਾਈ ਕਰਨ ਨਾਲ 3-6 ਹਫਤਿਆਂ ਬਾਅਦ ਪਨੀਰੀ ਖੇਤ ਵਿੱਚ ਲੱਗਣ ਲਈ ਤਿਆਰ ਹੋ ਜਾਂਦੀ ਹੈ।
ਧੰਨਵਾਦ ਸਹਿਤ ‘ਚੰਗੀ ਖੇਤੀ’












