ਪਲਾਟ ਦਾ 30 ਸਾਲਾ ਜਮ੍ਹਾਬੰਦੀ ਰਿਕਾਰਡ ਜਾਰੀ ਕਰਨ ਬਦਲੇ ਰਿਸ਼ਵਤ ਮੰਗ ਕੇ ਫ਼ਸੇ | Bribe
ਲੁਧਿਆਣਾ (ਜਸਵੀਰ ਸਿੰਘ ਗਹਿਲ)। ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਤਹਿਤ ਵਿਜੀਲੈਂਸ ਬਿਉਰੋ ਰੇਂਜ ਲੁਧਿਆਣਾ ਨੇ ਇੱਕ ਪਟਵਾਰੀ ਤੇ ਉਸਦੇ ਸਾਥੀ ਨੂੰ 35 ਸੌ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ। ਬੁਲਾਰੇ ਮੁਤਾਬਕ ਪਟਵਾਰੀ ਤੇ ਉਸਦੇ ਸਾਥੀ ਵੱਲੋਂ ਸ਼ਿਕਾਇਤਕਰਤਾ ਤੋਂ ਪਲਾਟ ਦਾ 30 ਸਾਲਾ ਜਮ੍ਹਾਂਬੰਦੀ ਰਿਕਾਰਡ ਜਾਰੀ ਕਰਨ ਬਦਲੇ 3500 ਰੁਪਏ ਦੀ ਰਿਸ਼ਵਤ ਮੰਗ ਕੇ ਲਈ ਗਈ ਹੈ। (Bribe)
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਲੁਧਿਆਣਾ ਦੇ ਚੰਡੀਗੜ੍ਹ ਰੋੜ ’ਤੇ ਪਟਵਾਰਖਾਨੇ ’ਚ ਤਾਇਨਾਤ ਮਾਲ ਪਟਵਾਰੀ ਸੁਖਵਿੰਦਰ ਸਿੰਘ ਸੋਢੀ ਅਤੇ ਉਸਦੇ ਸਾਥੀ ਅਮਨਦੀਪ ਸਿੰਘ ਉਰਫ਼ ਦੀਪ ਵਾਸੀ ਢੇਰੀ ਨੂੰ ਤੇਲੂ ਰਾਮ ਵਾਸੀ ਚੰਦਰ ਨਗਰ ਲੁਧਿਆਣਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਉਂਕਿ ਕਿ ਤੇਲੂ ਰਾਮ ਨੇ ਵਿਜੀਲੈਂਸ ਕੋਲ ਪਹੁੰਚ ਕੇ ਸ਼ਿਕਾਇਤ ਕੀਤੀ ਸੀ ਕਿ ਬੈਂਕ ਤੋਂ ਲੋਨ ਪ੍ਰਾਪਤ ਕਰਨ ਲਈ ਉਸਨੂੂੰ ਆਪਣੇ ਪਲਾਟ ਨਾਲ ਸਬੰਧਿਤ 30 ਸਾਲ ਦਾ ਜਮ੍ਹਾਂਬੰਦੀ ਰਿਕਾਰਡ ਲੋੜੀਂਦੀ ਸੀ। (Bribe)
ਰਿਕਾਰਡਿੰਗ ਵੀ ਸਬੂਤ ਦੇ ਤੌਰ ’ਤੇ ਵਿਜੀਲੈਂਸ ਅੱਗੇ ਪੇਸ਼
ਜਦ ਰਿਕਾਰਡ ਜਾਰੀ ਕਰਵਾਉਣ ਲਈ ਉਸਨੇ ਉਕਤ ਪਟਵਾਰੀ ਕੋਲ ਪਹੁੰਚ ਕੀਤੀ ਤਾਂ ਪਟਵਾਰੀ ਨੇ ਉਸਨੂੂੰ ਇਸ ਬਾਬਤ ਆਪਣੇ ਸਾਥੀ ਨੂੰ ਮਿਲਣ ਲਈ ਆਖਿਆ। ਅੱਗੇ ਪਟਵਾਰੀ ਦੇ ਸਾਥੀ ਨੇ ਰਿਕਾਰਡ ਜਾਰੀ ਕਰਨ ਬਦਲੇ ਆਪਣੇ ਲਈ 500 ਅਤੇ ਪਟਵਾਰੀ ਲਈ 3 ਹਜ਼ਾਰ ਰੁਪਏ (ਕੁੱਲ 3500 ਰੁਪਏ) ਬਤੌਰ ਰਿਸ਼ਵਤ ਮੰਗ ਕੀਤੀ ਸੀ। ਬੁਲਾਰੇ ਮੁਤਾਬਕ ਸ਼ਿਕਾਇਤਕਰਤਾ ਨੇ ਇਸ ਸਬੰਧੀ ਰਿਕਾਰਡਿੰਗ ਵੀ ਸਬੂਤ ਦੇ ਤੌਰ ’ਤੇ ਵਿਜੀਲੈਂਸ ਅੱਗੇ ਪੇਸ਼ ਕੀਤੀ।
Also Read : Lok Sabha Election 2024: ਭਾਜਪਾ ਵੱਲੋਂ ਉਮੀਦਵਾਰਾਂ ਦੀ 10ਵੀਂਂ ਸੂਚੀ ਕੀਤੀ ਜਾਰੀ
ਜਿਸ ਦੀ ਪੜਤਾਲ ਉਪਰੰਤ ਟੀਮ ਨੇ ਜ਼ਾਲ ਵਿਛਾ ਕੇ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਪਟਵਾਰੀ ਦੇ ਸਾਥੀ ਅਮਨਦੀਪ ਸਿੰਘ ਉਰਫ਼ ਦੀਪ ਨੂੰ ਤੇਲੂ ਰਾਮ ਤੋਂ 3500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ। ਜਦਕਿ ਮਾਲ ਪਟਵਾਰੀ ਸੁਖਵਿੰਦਰ ਸਿੰਘ ਸੋਢੀ ਨੂੰ ਉਸਦੇ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਗ੍ਰਿਫ਼ਤਾਰ ਪਟਵਾਰੀ ਤੇ ਉਸਦੇ ਸਾਥੀ ਨੂੰ ਅਦਾਲਤ ’ਚ ਪੇਸ਼ ਕਰਕੇ ਹੋਰ ਪੁੱਛਗਿੱਤ ਲਈ ਰਿਮਾਂਡ ਹਾਸਲ਼ ਕੀਤਾ ਜਾਵੇਗਾ।