ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਮੌਕੇ ’ਤੇ ਪਹੁੰਚ ਪਾਇਆ ਅੱਗ ’ਤੇ ਕਾਬੂ | Patran Factory Fire
- ਸਮਾਜ ’ਚ ਡੇਰਾ ਪ੍ਰੇਮੀਆਂ ਵੱਲੋਂ ਕੀਤੇ ਜਾ ਰਹੇ ਕਾਰਜ ਬਹੁਤ ਹੀ ਸ਼ਲਾਘਾਯੋਗ : ਸ਼ਹਿਰ ਵਾਸੀ
ਪਾਤੜਾਂ (ਦੁਰਗਾ ਸਿੰਗਲਾ/ਭੂਸ਼ਨ ਸਿੰਗਲਾ)। Patran Factory Fire: ਅੱਜ ਪਾਤੜਾਂ ਵਿਖੇ ਕੂਕਰ ਬਣਾਉਣ ਵਾਲੀ ਸਿੰਗਲਾ ਮੈਟਲ ਇੰਡਸਟਰੀਜ ਦੇ ਯੂਨਿਟ ਨੰਬਰ ਦੋ ਚ ਸਵੇਰੇ ਲਗਭਗ ਦਸ ਵਜੇ ਅਚਾਨਕ ਲੱਗੀ ਭਿਆਨਕ ਅੱਗ ਦੀ ਸੂਚਨਾ ਮਿਲਦੀਆਂ ਹੀ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੈਕੜੇ ਸੇਵਾਦਾਰਾਂ ਨੇ ਮੌਕੇ ’ਤੇ ਪੁੱਜ ਕੇ ਜਿੱਥੇ ਚਾਰੇ ਪਾਸੇ ਲੱਗੀ ਅੱਗ ਤੇ ਕਾਬੂ ਪਾਇਆ ਉੱਥੇ ਹੀ ਚਾਰ ਕੀਮਤੀ ਜਾਨਾਂ ਨੂੰ ਬਚਾ ਲਿਆ। ਜਦੋਂ ਕਿ ਇੱਕ ਵਿਅਕਤੀ ਦੀ ਦਮ ਘੁਟਣ ਨਾਲ ਮੌਤ ਹੋ ਗਈ।
ਇਹ ਖਬਰ ਵੀ ਪੜ੍ਹੌ : Sirsa News: ਦੋਸਤ ਦੇ ਵਿਆਹ ਦੀ ਖੁਸ਼ੀ ’ਚ ਕੀਤਾ ਖੂਨਦਾਨ
ਅੱਜ ਸਵੇਰੇ ਹਮਝੜੀ ਬਾਈਪਾਸ ਤੇ ਸਥਿਤ ਕੂਕਰ ਬਣਾਉਣ ਵਾਲੀ ਫੈਕਟਰੀ ਜਿੱਥੇ ਵੱਡੀ ਗਿਣਤੀ ’ਚ ਮਜ਼ਦੂਰ ਕੰਮ ਕਰਦੇ ਸਨ ’ਚ ਅਚਾਨਕ ਅੱਗ ਲੱਗਣ ਨਾਲ ਹਾਹਾਕਾਰ ਮਚ ਗਈ, ਮੌਕੇ ’ਤੇ ਪੁੱਜ ਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੈਕੜੇ ਸੇਵਾਦਾਰਾਂ ਨੇ ਜੇਸੀਬੀ ਦੀ ਮਦਦ ਨਾਲ ਫੈਕਟਰੀ ਦੀਆਂ ਕੰਧਾਂ ਤੋੜ ਕੇ ਰਸਤਾ ਬਣਾਇਆ ਤੇ ਅੰਦਰ ਵੜ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਤੇ ਪੰਜਾਬ ਪੁਲਿਸ ਦੇ ਜਵਾਨਾਂ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਇਆ ਤੇ ਫੈਕਟਰੀ ’ਚ ਫਸੇ ਮਜਦੂਰਾਂ ਨੂੰ ਬਾਹਰ ਕੱਢਿਆ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਦੀ ਮੌਤ ਹੋ ਗਈ। Patran Factory Fire
ਜਦੋਂ ਕਿ ਇੱਕ ਔਰਤ ਨੂੰ ਗੰਭੀਰ ਜਖਮੀ ਹੋਣ ਕਰਕੇ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਹੈ ਅਤੇ ਬਾਕੀ ਤਿੰਨ ਮਜਦੂਰਾਂ ਨੂੰ ਮੁੱਢਲੇ ਇਲਾਜ਼ ਤੋਂ ਬਾਅਦ ਘਰ ਭੇਜ ਦਿੱਤਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ ਨੇ ਵੀ ਮੌਕੇ ’ਤੇ ਪੁੱਜ ਕੇ ਹਾਲਾਤਾਂ ਦਾ ਜਾਇਜਾ ਲਿਆ। ਇਸ ਮੌਕੇ ਲਾਈਨਜ ਕਲੱਬ ਦੇ ਪ੍ਰਧਾਨ ਸੁਰੇਸ਼ ਬਾਂਸਲ ਨੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਬੀਤੇ ਸਮੇਂ ’ਚ ਹੋਈਆਂ ਆਗਜਨੀ ਦੀਆਂ ਘਟਨਾਵਾਂ ਮੌਕੇ ਡੇਰਾ ਪ੍ਰੇਮੀਆਂ ਨੇ ਸਭ ਤੋਂ ਮੋਹਰੀ ਹੋ ਕੇ ਅੱਗ ਬੁਝਾਉਣ ’ਚ ਆਮ ਲੋਕਾਂ ਦੀ ਮਦਦ ਕੀਤੀ ਹੈ। Patran Factory Fire
ਜਿਸ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਉਨੀ ਹੀ ਘੱਟ ਹੈ। ਸ਼ਹਿਰ ਦੇ ਪਤਵੰਤੇ ਵਿਅਕਤੀਆਂ ਜੋਗਿੰਦਰ ਸਿੰਗਲਾ, ਤਰਸੇਮ ਬਾਂਸਲ, ਜਸਪਾਲ ਸਿੰਗਲਾ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੋਨੀ ਝਲੂਰ, ਦੀਵਾਨ ਚੰਦ ਉਦਯੋਗਪਤੀ ਆਦਿ ਨੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਧੰਨ ਹਨ ਇਹ ਡੇਰਾ ਪ੍ਰੇਮੀ ਅਤੇ ਧੰਨ ਹਨ ਇਨ੍ਹਾਂ ਨੂੰ ਸਿੱਖਿਆ ਦੇਣ ਵਾਲੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਜਿਨਾਂ ਦੀਆਂ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਪ੍ਰੇਮੀ ਲਗਾਤਾਰ ਸਮਾਜ ਦੇ ਹਰ ਕੰਮ ’ਚ ਮੋਹਰੀ ਹੋ ਕੇ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਤੇ ਬਿਨਾਂ ਕਿਸੇ ਸਵਾਰਥ ਦੇ ਸੇਵਾ ਕਰਦੇ ਹਨ।