Indian Cricket Team: ਪਟਿਆਲਾ ਦੇ ਵੀਹਾਨ ਮਲਹੋਤਰਾ ਦੀ ਭਾਰਤੀ ਕ੍ਰਿਕਟ ਟੀਮ ਵਿੱਚ ਹੋਈ ਚੋਣ

Indian Cricket Team
Indian Cricket Team: ਪਟਿਆਲਾ ਦੇ ਵੀਹਾਨ ਮਲਹੋਤਰਾ ਦੀ ਭਾਰਤੀ ਕ੍ਰਿਕਟ ਟੀਮ ਵਿੱਚ ਹੋਈ ਚੋਣ

ਪਟਿਆਲਾ ਦਾ ਨਾਂਅ ਅੰਤਰਰਾਸ਼ਟਰੀ ਕ੍ਰਿਕਟ ਜਗਤ ’ਚ ਹੋਰ ਚਮਕਿਆ

Indian Cricket Team: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਅੰਦਰ ਪਟਿਆਲਾ ਜ਼ਿਲ੍ਹੇ ਦੇ ਖਿਡਾਰੀਆਂ ਨੇ ਸਦਾ ਹੀ ਖੇਡਾਂ ਵਿੱਚ ਮੱਲਾ ਮਾਰੀਆਂ ਹਨ। ਕ੍ਰਿਕਟ ਦਾ ਪਟਿਆਲੇ ਸ਼ਹਿਰ ਨਾਲ ਖਾਸ ਲਗਾਅ ਰਿਹਾ ਹੈ। ਮਹਾਰਾਜਾ ਭੁਪਿੰਦਰ ਸਿੰਘ ਤੇ ਲਾਲਾ ਅਮਰਨਾਥ ਤੋਂ ਸ਼ੁਰੂ ਹੋਈ ਕ੍ਰਿਕਟ ਦੀ ਪਿਰਤ ਨੇ ਪਟਿਆਲੇ ਵਿੱਚ ਇੰਨੀਆਂ ਡੂੰਗੀਆਂ ਜੜਾਂ ਬਣਾ ਲਈਆਂ ਕਿ ਹੁਣ ਇਸ ਸ਼ਹਿਰ ਵਿੱਚ ਨਾਮੀ ਖਿਡਾਰੀਆਂ ਦੇ ਵੱਡੇ-ਵੱਡੇ ਦਰੱਖਤ ਦਿਸ ਰਹੇ ਹਨ। ਭਾਵੇਂ ਨਵਜੋਤ ਸਿੰਘ ਸਿੱਧੂ ਹੋਣ ਭਾਵੇਂ ਪ੍ਰਭ ਸਿਮਰਨ ਸਿੰਘ, ਅਨਮੋਲ ਜੀਤ ਸਿੰਘ ਤੇ ਭਾਵੇਂ ਹਰਜਸ ਟੰਡਨ, ਆਰਿਆਮਾਨ ਧਾਲੀਵਾਲ ਤੇ ਕਈ ਹੋਰ ਨਾਮੀ ਖਿਡਾਰੀ, ਨਾ ਸਿਰਫ ਸੂਬੇ ਦੀ ਕ੍ਰਿਕਟ ਵਿੱਚ ਬਲਕਿ ਅੰਤਰਰਾਸ਼ਟਰੀ ਪੱਧਰ ’ਤੇ ਵੱਡਾ ਨਾਂਅ ਬਣ ਗਏ।

ਹੁਣ ਇਹਨਾਂ ਵਿੱਚ ਇੱਕ ਹੋਰ ਨਾਂਅ ਜੁੜ ਗਿਆ ਹੈ, ਉਹ ਹੈ ਕ੍ਰਿਕਟ ਹੱਬ ਪਟਿਆਲਾ ਦਾ ਹੋਣਹਾਰ ਖਿਡਾਰੀ ਵਿਹਾਨ ਮਲਹੋਤਰਾ। ਵਿਹਾਨ ਮਲਹੋਤਰਾ ਜਿਹੜਾ ਕਿ ਭਾਰਤ ਦੀ ਅੰਡਰ 19 ਕ੍ਰਿਕਟ ਟੀਮ ਵਿੱਚ ਇੰਗਲੈਂਡ ਦੌਰੇ ’ਤੇ ਗਿਆ ਸੀ, ਨੇ ਇੰਗਲੈਂਡ ਵਿਰੁੱਧ ਖੇਡਦਿਆਂ ਹੋਇਆ ਇੱਕ ਮੈਚ ਵਿੱਚ 120 ਦੌੜਾਂ ਅਤੇ ਦੂਸਰੇ ਮੈਚ ਵਿੱਚ 129 ਦੌੜਾਂ ਦਾ ਵਿਸ਼ੇਸ਼ ਯੋਗਦਾਨ ਪਾਇਆ। ਉਸ ਦੀ ਇਸ ਪ੍ਰਾਪਤੀ ਨੂੰ ਦੇਖਦਿਆਂ ਹੋਇਆ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਹੁਣ ਆਸਟਰੇਲੀਆ ਵਿਖੇ ਜਾਣ ਵਾਲੀ ਭਾਰਤ ਦੀ ਅੰਡਰ 19 ਕ੍ਰਿਕਟ ਟੀਮ ਵਿੱਚ ਉਸਦੀ ਚੋਣ ਕੀਤੀ ਹੈ।

ਇਹ ਵੀ ਪੜ੍ਹੋ: ਇਸ ਦਿਨ ਤੋਂ ਅਮਰੀਕਾ ਜਾਣ ਵਾਲੇ ਪਾਰਸਲਾਂ ਦੀ ਆਵਾਜਾਹੀ ਰੋਕੇਗਾ ਡਾਕ ਵਿਭਾਗ, ਟੈਰਿਫ ਵਿਵਾਦ ਵਿਚਕਾਰ ਫੈਸਲਾ

ਇਸ ਸਬੰਧੀ ਜਦੋਂ ਉਹਨਾਂ ਦੇ ਕੋਚ ਕ੍ਰਿਕਟ ਹੱਬ ਦੇ ਕਮਲ ਸੰਧੂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਵਿਹਾਨ ਮਲਹੋਤਰਾ ਭਾਵੇਂ ਅੰਡਰ 19 ਦਾ ਖਿਡਾਰੀ ਹੈ ਪਰ ਉਸਨੇ ਪਟਿਆਲਾ ਵੱਲੋਂ ਖੇਡਦਿਆ ਸੀਨੀਅਰ ਕਟੋਚ ਸੀਲਡ ਮੈਚਾਂ ਵਿੱਚ ਵੀ ਸੈਂਕੜੇ ਲਾਏ ਹਨ। ਉਹਨਾਂ ਨੇ ਮਲਹੋਤਰਾ ਦੀ ਮਿਹਨਤ ਬਾਰੇ ਦੱਸਦਿਆਂ ਕਿਹਾ ਕਿ ਭਾਵੇਂ ਕੋਈ ਵੀ ਮੌਸਮ ਹੋਵੇ, ਉਹ ਪ੍ਰੈਕਟਿਸ ਕਦੇ ਨਹੀਂ ਛੱਡਦਾ। ਸਵੇਰੇ ਸ਼ਾਮ ਬਾਕੀ ਖਿਡਾਰੀਆ ਨਾਲ ਪ੍ਰੈਕਟਿਸ ਕਰਨ ਤੋਂ ਇਲਾਵਾ, ਉਹ ਕਈ ਕਈ ਘੰਟੇ ਇਨਡੋਰ ਵਿੱਚ ਪਸੀਨਾ ਵਹਾਉਂਦਾ ਹੈ। ਇਹੀ ਕਾਰਨ ਹੈ ਕਿ ਵਿਹਾਨ ਮਲਹੋਤਰਾ ਆਸਟਰੇਲੀਆ ਜਾਣ ਵਾਲੀ ਭਾਰਤੀ ਕ੍ਰਿਕਟ ਟੀਮ ਵਿੱਚ ਚੁਣਿਆ ਗਿਆ ਹੈ। Indian Cricket Team

ਇਸ ਮੌਕੇ ’ਤੇ ਕੋਚ ਕਮਲ ਸੰਧੂ ਨੇ ਖਾਸ ਤੌਰ ’ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਤੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਸੂਬੇ ਵਿੱਚ ਕ੍ਰਿਕਟ ਨੂੰ ਉੱਪਰ ਚੁੱਕਣ ਲਈ ਬਹੁਤ ਵਧੀਆ ਮਾਹੌਲ ਸਿਰਜਿਆ ਹੈ ,ਜਿਸ ਦੀ ਬਦੌਲਤ ਹੈ ਕਿ ਇੰਨੇ ਵੱਡੇ ਪੱਧਰ ’ਤੇ ਪੰਜਾਬ ਦੇ ਖਿਡਾਰੀ ਭਾਰਤ ਦੀ ਟੀਮ ਦਾ ਹਿੱਸਾ ਹਨ।