ਪਟਿਆਲਾ ਪੁਲਿਸ ਵੱਲੋਂ ਜਰਨੈਲ ਸਿੰਘ ਉਰਫ ਜੈਲਾ ਦਾ ਅੰਨ੍ਹਾ ਕਤਲ ਟਰੇਸ ਕਰਕੇ ਮੁਲਜ਼ਮ ਗ੍ਰਿਫਤਾਰ

Murder Case
ਪਟਿਆਲਾ ਪੁਲਿਸ ਕਾਬੂ ਕੀਤੇ ਗਏ ਮੁਲਜਮ ਪ੍ਰਗਟ ਸਿੰਘ ਉਰਫ ਬੱਗਾ ਨਾਲ।

(Murder Case) ਮ੍ਰਿਤਕ ਦੇ ਕੰਨਾਂ ਦੀਆਂ ਨੱਤੀਆਂ ਸੋਨਾ, ਮੋਬਾਇਲ ਫੋਨ ਅਤੇ ਮੋਟਰਸਾਇਕਲ ਬਰਾਮਦ

  • ਵਾਰਦਾਤ ਵਿੱਚ ਵਰਤੀ ਦਾਤੀ ਵੀ ਬਰਾਮਦ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਨੇ ਅੰਨ੍ਹੇ ਕਤਲ ਕੇਸ (Murder Case) ਦੀ ਗੁੱਥੀ ਸੁਲਝਾ ਲਈ ਹੈ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜਮ ਪ੍ਰਗਟ ਸਿੰਘ ਉਰਫ ਬੱਗਾ ਵਾਸੀ ਪਿੰਡ ਸਹੋਲੀ ਥਾਣਾ ਭਾਦਸੋਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਕੋਲੋਂ ਮ੍ਰਿਤਕ ਜਰਨੈਲ ਸਿੰਘ ਉਰਫ ਜੈਲਾਂ ਦੇ ਕੰਨਾਂ ਦੀਆਂ ਨੱਤੀਆਂ (ਸੋਨਾ), ਮੋਬਾਇਲ ਫੋਨ ਅਤੇ ਮੋਟਰਸਾਇਕਲ ਬਰਾਮਦ ਕਰਨ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਵਾਰਦਾਤ ਵੇਲੇ ਵਰਤੀ ਗਈ ਦਾਤੀ ਵੀ ਬਰਾਮਦ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ. ਪਟਿਆਲਾ ਦੀਪਕ ਪਾਰੀਕ ਨੇ ਦੱਸਿਆ ਕਿ ਮ੍ਰਿਤਕ ਜਰਨੈਲ ਸਿੰਘ ਉਰਫ ਜੈਲਾ ਵਾਸੀ ਸਿੱਧਸਰ ਕਲੋਨੀ ਅਲੋਹਰਾ ਖੁਰਦ ਥਾਣਾ ਸਦਰ ਨਾਭਾ ਜਿਲ੍ਹਾ ਪਟਿਆਲਾ ਦੀ ਲਾਸ 9 ਅਕਤੂਬਰ ਨੂੰ ਪਿੰਡ ਟੋਹੜਾ ਤੋ ਦਿੱਤੂਪੁਰ ਨੂੰ ਜਾਂਦੇ ਸੂਏ ਦੀ ਪੱਟੜੀ ਵਾਲੇ ਲਿੰਕ ਸੜਕ ਦੇ ਨਾਲ ਲਗਦੇ ਗੰਨੇ ਦੇ ਖੇਤ ਵਿਚੋਂ ਮਿਲੀ ਸੀ ਜਿਸ ਸਬੰਧੀ ਮੁਕੱਦਮਾ ਥਾਣਾ ਭਾਦਸੋਂ ਵਿਖੇ ਦਰਜ ਕੀਤਾ ਗਿਆ ਸੀ। ਪਟਿਆਲਾ ਪੁਲਿਸ ਨੇ ਇਸ ਅੰਨ੍ਹੇ ਕਤਲ ਦੀ ਗੁੰਥੀ ਸੁਲਝਾਕੇ ਮੁਲਜਮ ਪ੍ਰਗਟ ਸਿੰਘ ਉਰਫ ਬੱਗਾ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਸਹੋਲੀ ਥਾਣਾ ਭਾਦਸੋਂ ਜਿਲ੍ਹਾ ਪਟਿਆਲਾ ਨੂੰ 13 ਅਕਤੂਬਰ ਨੂੰ ਗਿ੍ਰਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਮਿ੍ਰਤਕ ਜਰਨੈਲ ਸਿੰਘ ਉਰਫ ਜੈਲਾ ਦੇ ਕੰਨਾਂ ਦੀਆਂ ਨੱਤੀਆ (ਸੋਨਾ) , ਮੋਬਾਇਲ ਫੋਨ ਅਤੇ ਮੋਟਰਸਾਇਕਲ ਬਜਾਜ ਪਲਟੀਨਾ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ।

ਕਤਲ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਤੇਜ਼ੀ ਨਾਲ ਕੀਤੀ ਕਾਰਵਾਈ

ਉਨ੍ਹਾਂ ਦੱਸਿਆ ਕਿ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਇੰਸਪੈਕਟਰ ਅਨਵਰ ਅਲੀ ਮੁੱਖ ਅਫਸਰ ਥਾਣਾ ਭਾਦਸੋ ਦੀ ਟੀਮ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਦਈ ਨਿਰਮਲ ਸਿੰਘ ਪੁੱਤਰ ਮ੍ਰਿਤਕ ਜਰਨੈਲ ਸਿੰਘ ਉਰਫ ਜੈਲਾ ਵਾਸੀ ਸਿੱਧਸਰ ਕਲੋਨੀ ਅਲੋਹਰਾ ਖੁਰਦ ਥਾਣਾ ਸਦਰ ਨਾਭਾ ਜ਼ਿਲ੍ਹਾ ਪਟਿਆਲਾ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਸ ਦਾ ਪਿਤਾ ਜਰਨੈਲ ਸਿੰਘ ਉਰਫ ਜੈਲਾ ਜੋ ਕਿ ਪ੍ਰਾਈਵੇਟ ਤੌਰ ਪਰ ਡਰਾਇਵਰੀ ਕਰਦਾ ਹੈ ਜੋ 7 ਅਕਤੂਬਰ ਨੂੰ ਆਪਣੇ ਨਿਜੀ ਕੰਮ ਕਾਰ ਸਬੰਧੀ ਮੋਟਰਾਇਕਲ ਪਰ ਸਵਾਰ ਹੋਕੇ ਘਰੋ ਗਿਆ ਸੀ ਜੋ ਘਰ ਵਾਪਸ ਨਹੀ ਆਇਆ,

ਜਿਸ ਦੀ ਭਾਲ ਕਰਦੇ ਹੋਏ 9 ਅਕਤੂਬਰ ਨੂੰ ਪਿੰਡ ਟੋਹੜਾ ਤੋਂ ਦਿੱਤੂਪੁਰ ਸੂਏ ਦੀ ਪਟੜੀ ਜਾਂਦੀ ਲਿੰਕ ਸੜਕ ਪਰ ਪਿੰਡ ਟੋਹੜਾ ਤੋਂ ਕਰੀਬ ਇਕ ਕਿੱਲੋਮੀਟਰ ਅੱਗੇ ਗੰਨੇ ਦੇ ਖੇਤ ਵਿੱਚ ਜਰਨੈਲ ਸਿੰਘ ਉਰਫ ਜੈਲਾ ਦੀ ਲਾਸ਼ ਮਿਲੀ ਜਿਸ ਦੀ ਕਿਸੇ ਨਾ ਮਾਲੂਮ ਵਿਅਕਤੀ ਨੇ ਕਿਸੇ ਤਿੱਖੀ ਚੀਜ਼ ਨਾਲ ਸੱਟਾਂ ਮਾਰ ਕੇ ਅਤੇ ਗਲਾ ਘੁੱਟਕੇ ਕਤਲ (Murder Case) ਕਰ ਦਿੱਤਾ ਸੀ ਜਿਸ ਸਬੰਧੀ ਮੁਕੱਦਮਾ ਥਾਣਾ ਭਾਦਸੋਂ ਦਰਜ ਕੀਤਾ ਗਿਆ ਸੀ।

ਪਟਿਆਲਾ ਪੁਲਿਸ ਕਾਬੂ ਕੀਤੇ ਗਏ ਮੁਲਜਮ ਪ੍ਰਗਟ ਸਿੰਘ ਉਰਫ ਬੱਗਾ ਨਾਲ।

ਮੁਲਜ਼ਮ ਨੇ ਪਹਿਲਾਂ ਬਜ਼ਾਰ ’ਚੋਂ ਦਾਤੀ ਖਰੀਦ ਤੇ ਫਿਰ ਕਤਲ ਕੀਤਾ (Murder Case)

ਉਨ੍ਹਾਂ ਦੱਸਿਆ ਕਿ ਸੀ.ਆਈ.ਏ.ਪਟਿਆਲਾ ਅਤੇ ਥਾਣਾ ਭਾਦਸੋਂ ਦੀ ਟੀਮ ਵੱਲੋਂ ਮੁਲਜਮ ਪ੍ਰਗਟ ਸਿੰਘ ਉਰਫ ਬੱਗਾ 12 ਅਕਤੂਬਰ ਨੂੰ ਬੱਸ ਅੱਡਾ ਭਾਦਸੋਂ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਦੀ ਨਿਸ਼ਾਨਦੇਹੀ ਪਰ ਮਿ੍ਰਤਕ ਜਰਨੈਲ ਸਿੰਘ ਦਾ ਮੋਬਾਇਲ ਫੋਨ, ਕੰਨਾਂ ਦੀਆ ਨੱਤੀਆਂ (ਸੋਨਾ) ਅਤੇ ਮੋਟਰਸਾਇਕਲ ਪਲਟੀਨਾ ਬਰਾਮਦ ਕੀਤਾ ਗਿਆ ਹੈ, ਜੋ ਦੋਸ਼ੀ ਪ੍ਰਗਟ ਸਿੰਘ ਉਰਫ ਬੱਗਾ ਉਕਤ ਨੇ ਪੁੱਛਗਿੱਛ ਪਰ ਦੱਸਿਆ ਕਿ ਮਿ੍ਰਤਕ ਜਰਨੈਲ ਸਿੰਘ ਉਰਫ ਜੈਲਾ ਨਾਲ ਉਸ ਦੀ ਜਾਣ ਪਹਿਚਾਣ ਸੀ ਜਿਸ ਦਾ ਉਸਦੇ ਘਰ ਆਉਣ ਜਾਣ ਸੀ ਅਤੇ 7 ਅਕਤੂਬਰ ਨੂੰ ਕਾਤਲ ਪ੍ਰਗਟ ਸਿੰਘ ਉਰਫ ਬੱਗਾ ਅਤੇ ਮ੍ਰਿਤਕ ਜਰਨੈਲ ਸਿੰਘ ਉਰਫ ਜੈਲਾ ਦੋਵੇ ਜਣੇ ਭਾਦਸੋਂ ਵਿਖੇ ਮਿਲੇ ਸੀ ਜਿੱਥੋਂ ਮੁਲਜ਼ਮ ਪ੍ਰਗਟ ਸਿੰਘ ਉਰਫ ਬੱਗਾ ਉਕਤ ਨੇ ਭਾਦਸੋ ਬਜ਼ਾਰ ਵਿਚੋਂ ਇੱਕ ਦਾਤੀ ਵੀ ਖਰੀਦ ਕੀਤੀ ਸੀ।

ਬੱਗਾ ਨੇ ਲਾਲਚ ਵੱਸ ਕੀਤਾ ਕਤਲ

ਫਿਰ ਦੋਵੇ ਜਣੇ ਮੋਟਰਸਾਇਕਲ ’ਤੇ ਸਵਾਰ ਹੋ ਕੇ ਪਿੰਡ ਟੋਹੜਾ ਤੋਂ ਦਿੱਤੂਪੁਰ ਨੂੰ ਜਾ ਰਹੇ ਸੀ ਤਾਂ ਰਸਤੇ ਵਿੱਚ ਸੁੂਏ ਦੀ ਪਟੜੀ ਦੇ ਨਾਲ ਗੰਨੇ ਦੇ ਖੇਤ ਕੋਲ ਮੋਟਰਸਾਇਕਲ ਰੁਕਵਾਕੇ ਮੁਲਜ਼ਮ ਪ੍ਰਗਟ ਸਿੰਘ ਉਰਫ ਬੱਗਾ ਨੇ ਜਰਨੈਲ ਸਿੰਘ ਉਰਫ ਜੈਲਾ ਦੇ ਦਾਤੀ ਨਾਲ ਸੱਟਾਂ ਮਾਰ ਕੇ ਤੇ ਗਲ ਘੁੱਟ ਕੇ ਕਤਲ ਕਰਕੇ ਉਸ ਦੀ ਲਾਸ਼ ਨੂੰ ਗੰਨੇ ਦੇ ਖੇਤ ਵਿੱਚ ਸੁੱਟ ਦਿੱਤਾ ਸੀ ਅਤੇ ਮ੍ਰਿਤਕ ਦਾ ਮੋਬਾਇਲ ਫੋਨ , ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਨੱਤੀਆਂ ਅਤੇ ਮੋਟਰਸਾਇਕਲ ਲੈ ਗਿਆ ਸੀ।

ਮੁਲਜ਼ਮ ਪ੍ਰਗਟ ਸਿੰਘ ਉਰਫ ਬੱਗਾ ਨੇ ਲਾਲਚ ਵੱਸ ਹੋ ਕੇ ਜਰਨੈਲ ਸਿੰਘ ਉਰਫ ਜੈਲਾ ਦਾ ਕਤਲ ਕੀਤਾ ਹੈ। ਐਸ.ਐਸ.ਪੀ. ਪਟਿਆਲਾ ਇਸ ਅੰਨ੍ਹੇ ਕਤਲ ਕੇਸ ਦੀ ਨਿਗਰਾਨੀ ਖੁਦ ਕਰ ਰਹੇ ਸਨ ਜਿੰਨ੍ਹਾ ਨੇ ਦੱਸਿਆ ਕਿ ਉਪਰੋਕਤ ਟੀਮ ਵੱਲੋਂ ਲਗਾਤਾਰ ਮਿਹਨਤ ਨਾਲ ਇਸ ਅੰਨ੍ਹੇ ਕਤਲ ਨੂੰ ਟਰੇਸ ਕਰ ਲਿਆ ਹੈ ਮੁਲਜ਼ਮ ਪ੍ਰਗਟ ਸਿੰਘ ਉਰਫ ਬੱਗਾ ਉਕਤ ਨੂੰ ਗਿ੍ਰਫਤਾਰ ਕੀਤਾ ਗਿਆ ਜੋ ਪੁਲਿਸ ਰਿਮਾਂਡ ਪਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ