ਪਟਿਆਲਾ ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ, ਪੁਲਿਸ ਨੇ ਵਾਰਦਾਤ ਨੂੰ ਟਾਲਿਆ: ਵਰੁਣ ਸ਼ਰਮਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ (Patiala) ਪੁਲਿਸ ਨੇ ਬੰਬੀਹਾ ਗੈਂਗ ਦੇ ਦੋ ਗੈਂਗਸਟਰਾਂ ਨੂੰ ਪੰਜ ਪਿਸਟਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਉਕਤ ਗੈਂਗਸਟਰਾਂ ਵੱਲੋਂ ਪਟਿਆਲਾ ਵਿਖੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਜਿਸਨੂੰ ਸਮੇਂ ਰਹਿੰਦੇ ਟਾਲ ਦਿੱਤਾ ਗਿਆ ਅੱਜ ਇੱਥੇ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਥਾਣਾ ਸ਼ੰਭੂ ਦੇ ਇੰਸਪੈਕਟਰ ਕਿਰਪਾਲ ਸਿੰਘ ਨੇ ਪੁਲਿਸ ਟੀਮ ਸਮੇਤ ਅੰਬਾਲਾ ਵੱਲੋਂ ਆ ਰਹੇ ਤੇਜਿੰਦਰ ਸਿੰਘ ਉਰਫ ਗੁਲੂ ਵਾਸੀ ਅੱਬੂਵਾਲ ਲੁਧਿਆਣਾ ਨੂੰ ਤਿੰਨ ਪਿਸਟਲ 32 ਬੋਰ ਸਮੇਤ ਗ੍ਰਿਫਤਾਰ ਕੀਤਾ। ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਫਰੀਦਕੋਟ ਜੇਲ੍ਹ ‘ਚ ਬੰਦ ਗੈਂਗਸਟਰ ਅਮਰੀਕ ਸਿੰਘ ਉਰਫ ਸ਼ੇਰੂ ਜਿਸਦੇ ਸਬੰਧ ਵਿਦੇਸ਼ ਵਿਚ ਬੈਠੇ ਗੈਂਗਸਟਰਾਂ ਨਾਲ ਵੀ ਹਨ ਨੇ, ਇਹ ਅਸਲਾ ਗੁਲੂ ਰਾਹੀਂ ਮੰਗਵਾਇਆ ਸੀ।
ਪੁਲਿਸ ਨੇ ਗੁਲੂ ਤੋਂ ਦੋ ਪਿਸਟਲ ਹੋਰ ਬਰਾਮਦ ਕੀਤੇ ਹਨ ਤੇ ਜੇਲ੍ਹ ਵਿਚ ਬੰਦ ਸ਼ੇਰੂ ਤੋਂ ਜੇਲ੍ਹ ਵਿਚ ਰੱਖੇ ਹੋਏ ਦੋ ਮੋਬਾਈਲ ਬਰਾਮਦ ਹੋਏ ਤੇ ਉਸਨੂੰ ਪ੍ਰਡਕਸ਼ਨ ਵਰੰਟ ’ਤੇ ਲੈਕੇ ਗ੍ਰਿਫਤਾਰੀ ਪਾਈ ਗਈ ਹੈ। ਐਸਐਸਪੀ ਨੇ ਦੱਸਿਆ ਕਿ ਸੇ਼ਰੂ ਅਰਮੀਨੀਅਰ ਰਹਿ ਰਹੇ ਗੈਂਗਸਟਰ ਲੱਕੀ ਪਟਿਆਲ ਤੇ ਮਨੀਲਾ ਰਹਿ ਰਹੇ ਜੈਕਪਾਲ ਨਾਲ ਸੰਪਰਕ ਚ ਹਨ। ਇਨ੍ਹਾਂ ਵਲੋਂ ਹੀ ਅਸਲਾ ਸਪਲਾਇਰ ਨਾਲ ਰਾਬਤਾ ਕਰਕੇ ਗੁਲੂ ਨੂੰ ਅਸਲਾ ਮੁਹੱਈਆ ਕਰਵਾਇਆ ਹੈ। ਪੁਲਿਸ ਅਨੁਸਾਰ ਅਮਰੀਕ ਸਿੰਘ ਉਰਫ ਸ਼ੇਰੂ ਖਿਲਾਫ 10 ਤੋਂ ਵੱਧ ਅਪਰਾਧਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਹੋਰ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਨਾਲ ਸਬੰਧਤ ਮਡਿਊਲ ਦੇ ਬਾਕੀ ਮੈਂਬਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ