ਕੰਟਰੈਕਟਰ ਪਵਨ ਬਜਾਜ ਪੁਲਿਸ ਵੱਲੋਂ ਗ੍ਰਿਫਤਾਰ | Contractor Darshan Singla Murder
- ਪਾਵਨ ਬਜਾਜ ਨੂੰ ਸ਼ੱਕ ਸੀ ਕਿ ਦਰਸ਼ਨ ਸਿੰਗਲਾ ਕਰ ਰਿਹਾ ਹੈਂ ਉਸ ਦੇ ਕੰਟਰੈਕਟ ਵਾਲੇ ਕੰਮ ਦੀਆਂ ਸ਼ਿਕਾਇਤਾਂ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਪਟਿਆਲਾ ਪੁਲਿਸ ਵੱਲੋਂ ਬੀਤੇ ਦਿਨੀਂ ਕਤਲ ਕੀਤੇ ਗਏ ਠੇਕੇਦਾਰ ਦਰਸ਼ਨ ਸਿੰਗਲਾ (Contractor Darshan Singla Murder) ਦੇ ਮੁਲਜ਼ਮ ਨੂੰ ਕੁਝ ਘੰਟਿਆਂ ਚ ਹੀ ਕਾਬੂ ਕਰ ਲਿਆ ਗਿਆ ਹੈ। ਕਾਬੂ ਕੀਤਾ ਗਿਆ ਮੁਲਜ਼ਮ ਪਾਵਨ ਬਜਾਜ ਉਰਫ਼ ਟੀਨੂੰ ਵੀ ਕੰਟਰੈਕਟ ਦਾ ਕੰਮ ਕਰਦਾ ਹੈ। ਪਟਿਆਲਾ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਅਤੇ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਕਤਲ ਸਿਰਫ ਇਸ ਵਜ੍ਹਾ ਨਾਲ ਕੀਤਾ ਗਿਆ ਹੈ ਕਿ ਕੰਟਰੈਕਟਰ ਪਵਨ ਟੀਨੂੰ ਨੂੰ 32 ਸੈਕਟਰ ਚ ਮੈਡੀਕਲ ਕਾਲਜ ਦਾ ਇੱਕ ਕੰਟਰੈਕਟ ਮਿਲਿਆ ਸੀ ਅਤੇ ਇਸ ਦੀਆਂ ਲਗਾਤਾਰ ਸ਼ਿਕਾਇਤਾਂ ਹੋ ਰਹੀਆਂ ਸਨ।
ਇਸ ਨੂੰ ਸ਼ੱਕ ਸੀ ਕਿ ਉਸ ਦੀਆਂ ਸ਼ਿਕਾਇਤਾਂ ਦਰਸ਼ਨ ਸਿੰਗਲਾ ਕਰ ਰਿਹਾ ਹੈ, ਜਿਸ ਕਾਰਨ ਹੀ ਇਸ ਵੱਲੋਂ ਆਪਣੇ 32 ਬੋਰ ਰਿਵਾਲਵਰ ਨਾਲ ਦਰਸ਼ਨ ਸਿੰਗਲਾ ਦਾ ਕੱਲ ਸਵੇਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਆਈਜੀ ਨੇ ਦੱਸਿਆ ਕਿ ਦਰਸ਼ਨ ਸਿੰਗਲਾ ਇੱਕ ਨਾਮੀ ਬਿਜਨੇਸਮੈਨ ਸੀ ਅਤੇ ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਚਾਰੇ ਪਾਸੇ ਸਖਤ ਨਾਕਾਬੰਦੀ ਕਰ ਦਿੱਤੀ ਗਈ ਅਤੇ ਪਵਨ ਟੀਨੂੰ ਨੂੰ ਪੰਜ ਘੰਟਿਆਂ ਵਿੱਚ ਹੀ ਗ੍ਰਿਫਤਾਰ ਲਿਆ ਗਿਆ।