Crime News: ਪਟਿਆਲਾ ਪੁਲਿਸ ਵੱਲੋਂ ਮੋਬਾਇਲ ਟਾਵਰਾਂ ਤੋਂ ਇਲੈਕਟਰੋਨਿਕ ਡਿਵਾਇਸ ਚੋਰੀ ਕਰਨ ਵਾਲੇ ਗਿਰੋਹ ਦੇ 6 ਮੁਲਜ਼ਮ ਕਾਬੂ

Crime News
ਪਟਿਆਲਾ: ਪਟਿਆਲਾ ਪੁਲਿਸ ਵੱਲੋਂ ਮੋਬਾਇਲ ਟਾਵਰਾਂ ਤੋਂ ਇਲੈਕਟਰੋਨਿਕ ਡਿਵਾਇਸ ਚੋਰੀ ਕਰਨ ਵਾਲੇ ਗਿਰੋਹ ਦੇ ਕਾਬੂ ਕੀਤੇ ਮੁਲਜ਼ਮ।

ਚੋਰੀ ਕੀਤੇ 8 ਇਲੈਕਟਰੋਨਿਕ ਡਿਵਾਇਸ ਵੀ ਬਰਾਮਦ | Crime News

Crime News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਿਲ ਹੋਈ, ਜਦੋਂ ਪਟਿਆਲਾ ਪੁਲਿਸ ਵੱਲੋਂ ਮੋਬਾਇਲ ਟਾਵਰਾਂ ਤੋਂ ਇਲੈਕਟਰੋਨਿਕ ਡਿਵਾਇਸ ਚੋਰੀ ਕਰਨ ਵਾਲੇ ਗਿਰੋਹ ਦੇ 6 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਹੋਈ ਮੁਹਿੰਮ ਨੂੰ ਉਸ ਸਮੇਂ ਕਾਮਯਾਬੀ ਮਿਲੀ, ਜਦੋਂ ਮੋਬਾਇਲ ਟਾਵਰਾਂ ਤੋਂ ਇਲੈਕਟਰੋਨਿਕ ਡਿਵਾਇਸ ਚੋਰੀ ਦੀਆਂ ਵਾਰਦਾਤਾਂ ਟਰੇਸ ਕਰਕੇ ਇੰਨ੍ਹਾਂ ਵਾਰਦਾਤਾਂ ਵਿੱਚ ਸ਼ਾਮਲ ਵਿਅਕਤੀ ਨੂੰ ਟਰੇਸ ਕਰਨ ਵਿੱਚ ਐਸਪੀਡੀ ਯੁਗੇਸ ਸ਼ਰਮਾ, ਏਐਸੀਪੀ ਵੈਭਵ ਚੌਧਰੀ, ਦੀ ਅਗਵਾਈ ’ਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਦੀ ਟੀਮ ਵੱਲੋਂ ਮੋਬਾਇਲ ਟਾਵਰਾਂ ਤੋਂ ਇਲੈਕਟਰੋਨਿਕ ਡਿਵਾਇਸ ਚੋਰੀ ਕਰਨ ਵਾਲੇ ਮੁਲਜ਼ਮ ਸੰਦੀਪ ਸਿੰਘ ਉਰਫ ਸੈਟੀ ਪੁੱਤਰ ਸਤਪਾਲ ਸਿੰਘ,

ਬਲਕਾਰ ਸਿੰਘ ਉਰਫ ਸਿੱਧੂ ਪੁੱਤਰ ਸੁਖਦੇਵ ਸਿੰਘ ਉਰਫ ਸੁੱਖੀ, ਗੁਰਜੀਤ ਸਿੰਘ ਉਰਫ ਕਾਕਾ ਪੁੱਤਰ ਭੋਲਾ ਸਿੰਘ, ਅਮਿ੍ਰਤਪਾਲ ਸਿੰਘ ਉਰਫ ਪਿੰਦਾ ਉਰਫ ਭੋਲਾ ਪੁੱਤਰ ਕਰਮ ਸਿੰਘ, ਮਨਦੀਪ ਸਿੰਘ ਉਰਫ ਦੀਪ ਪੁੱਤਰ ਜਸਵਿੰਦਰ ਸਿੰਘ ਵਾਸੀਆਨ ਮਾਡਲ ਟਾਉਨ 1 ਸ਼ੇਰੋਂ ਥਾਣਾ ਚੀਮਾ ਜਿਲ੍ਹਾ ਸੰਗਰੂਰ, ਪਲਵਿੰਦਰ ਸਿੰਘ ਉਰਫ ਛੋਟਾ ਪੁੱਤਰ ਬੁੱਧ ਸਿੰਘ ਵਾਸੀ ਹਿੰਦੂ ਪੱਤੀ ਨੇੜੇ ਛੋਟਾ ਬੱਸ ਸਟੈਡ ਸੇਰੋਂ ਥਾਣਾ ਚੀਮਾ ਜ਼ਿਲ੍ਹਾ ਸੰਗਰੂਰ ਨੂੰ ਬਾਈਪਾਸ ਪੁੱਲ ਦੇ ਥੱਲੇ ਨੇੜੇ ਪਿੰਡ ਖੇੜਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਪਾਸੋਂ 8 ਚੋਰੀਸੁਦਾ ਇਲੈਕਟਰੋਨਿਕ ਡਿਵਾਇਸ ਵੀ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ।

ਗ੍ਰਿਫ਼ਤਾਰ ਕੀਤੇ ਮੁਲਜ਼ਮ ਪਹਿਲਾਂ ਮੋਬਾਇਲ ਟਾਵਰਾਂ ਨੂੰ ਮੇਨਟੇਨ ਕਰਨ ਵਾਲੀਆਂ ਕੰਪਨੀਆਂ ਵਿੱਚ ਕਰਦੇ ਸਨ ਕੰਮ

ਉਨ੍ਹਾਂ ਦੱਸਿਆ ਕਿ ਸੀ.ਆਈ.ਏ.ਪਟਿਆਲਾ ਵੱਲੋਂ ਗੁਪਤ ਸੂਚਨਾ ਦੇ ਅਧਾਰ ’ਤੇ ਪਟਿਆਲਾ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੱਖ-ਵੱਖ ਕੰਪਨੀਆਂ ਦੇ ਲੱਗੇ ਮੋਬਾਇਲ ਟਾਵਰਾਂ ਤੋਂ ਇਲੈਕਟਰੋਨਿਕ ਡਿਵਾਇਸ ਚੋਰੀ ਕਰਨ ਵਾਲੇ ਗਿਰੋਹ ਦੇ ਖਿਲਾਫ ਮੁਕੱਦਮਾ ਥਾਣਾ ਪਸਿਆਣਾ ਵਿਖੇ ਦਰਜ ਕੀਤਾ ਗਿਆ ਸੀ। ਜਿਸ ’ਤੇ ਤਹਿਤ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਪਹਿਲਾਂ ਮੋਬਾਇਲ ਟਾਵਰਾਂ ਨੂੰ ਮੇਨਟੇਨ ਕਰਨ ਵਾਲੀਆਂ ਕੰਪਨੀਆਂ ਵਿੱਚ ਕੰਮ ਕਰਦੇ ਸਨ, ਜਿਸ ਕਰਕੇ ਇਹ ਮੋਬਾਇਲ ਟਾਵਰਾਂ ਪਰ ਲੱਗੇ ਇੰਨ੍ਹਾ ਉਪਕਰਨਾਂ ਇਲੈਕਟਰੋਨਿਕ ਡਿਵਾਇਸ ਨੂੰ ਅਸਾਨੀ ਨਾਲ ਉਤਾਰ ਲੈਂਦੇ ਹਨ, ਚੋਰੀ ਕਰਨ ਸਮੇਂ ਇੰਨ੍ਹਾਂ ਪਾਸ ਸੇਫਟੀ ਕਿੱਟਾਂ ਅਤੇ ਔਜ਼ਾਰ ਵੀ ਹੁੰਦੇ ਹਨ। Crime News

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ, ਜਿੰਨ੍ਹਾ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਸਮਾਣਾ, ਨਾਭਾ ਅਤੇ ਸੰਗਰੂਰ ,ਮਾਨਸਾ ਬਰਨਾਲਾ ਆਦਿ ਵਿਖੇ ਕਾਫੀ ਵਾਰਦਾਤਾਂ ਨੂੰ ਅੰਜਾਮ ਦੇਣ ਬਾਰੇ ਮੰਨਿਆ ਹੈ, ਜਿੰਨ੍ਹਾ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। Crime News