Patiala Police : ਸਾਵਧਾਨ! ਘੁੰਮ ਰਹੇ ਨੇ ਨਵਜੰਮੇ ਬੱਚਿਆਂ ਦੀ ਖਰੀਦ-ਵੇਚ ਕਰਨ ਵਾਲੇ ਗਿਰੋਹ, ਪੁਲਿਸ ਨੇ ਕੀਤਾ ਕਾਬੂ

Patiala Police

ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਲਾਲਚ ਦੇ ਕੇ ਬਣਾਉਂਦੇ ਸਨ ਨਿਸ਼ਾਨਾ | Patiala Police

ਪਟਿਆਲਾ (ਖੁਸ਼ਵੀਰ ਸਿੰਘ ਤੂਰ)। Patiala Police : ਪਟਿਆਲਾ ਪੁਲਿਸ ਵੱਲੋਂ ਨਵ ਜਨਮੇ ਬੱਚਿਆਂ ਦੀ ਖਰੀਦੋ-ਫਰੋਖਤ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਇਨ੍ਹਾਂ ਕੋਲੋਂ ਦੋ ਨਵਜੰਮੀਆਂ ਬੱਚੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਦਾ ਦਾਅਵਾ ਹੈ ਕਿ ਇਸ ਗਿਰੋਹ ਦੀਆਂ ਦਿੱਲੀ ਤੱਕ ਤਾਰਾਂ ਜੁੜੀਆਂ ਹੋਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਸਿਟੀ ਸਰਫ਼ਰਾਜ ਆਲਮ ਨੇ ਦੱਸਿਆ ਕਿ ਥਾਣਾ ਕੋਤਵਾਲੀ ਦੇ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਮਹਿਲਾ ਐੱਸਆਈ ਗੁਰਪ੍ਰੀਤ ਕੌਰ ਸਮੇਤ ਸਾਥੀ ਮੁਲਾਜ਼ਮਾਂ ਨੇ ਸਨੌਰੀ ਅੱਡਾ ਪਟਿਆਲਾ ਪਾਸ ਕੁਲਵਿੰਦਰ ਕੌਰ ਉਰਫ਼ ਮਨੀ ਪੁੱਤਰੀ ਜਗਸੀਰ ਸਿੰਘ ਵਾਸੀ ਪਿੰਡ ਕੁੱਸਾ ਜ਼ਿਲ੍ਹਾ ਮੋਗਾ, ਜੋ ਕਿ ਪ੍ਰਾਈਵੇਟ ਹਸਪਤਾਲ ਵਿੱਚ ਨਰਸ ਦਾ ਕੰਮ ਕਰਨ ਦੇ ਨਾਲ-ਨਾਲ ਨਵਜੰਮੇ ਬੱਚਿਆਂ ਦੀ ਖਰੀਦ ਕਰਕੇ ਇਨ੍ਹਾਂ ਨੂੰ ਮਹਿੰਗੇ ਭਾਅ ’ਤੇ ਲੋੜਵੰਦ ਵਿਅਕਤੀਆਂ ਨੂੰ ਵੇਚ ਦਿੰਦੀ ਹੈ।

Patiala Police

ਇਸ ਵੱਲੋਂ ਪਹਿਲਾਂ ਵੀ ਕਈ ਨਵਜੰਮੇ ਬੱਚਿਆਂ ਨੂੰ ਖਰੀਦ ਕੇ ਵੱਧ ਰੇਟ ’ਤੇ ਵੇਚਿਆ ਗਿਆ ਹੈ, ਜੋ ਕਿ ਅੱਜ ਵੀ ਮਥਰਾ ਕਲੋਨੀ ਪਟਿਆਲਾ ਵਿਖੇ ਇੱਕ ਨਵਜੰਮੇ ਬੱਚੇ ਨੂੰ ਸਰਬਜੀਤ ਕੌਰ ਪਤਨੀ ਗੁਰੰਜਟ ਵਾਸੀ ਪਿੰਡ ਦੁਲਮਾ ਜ਼ਿਲ੍ਹਾ ਮਲੇਰਕੋਟਲਾ ਹਾਲ ਵਾਸੀ ਸੰਤਾਂ ਵਾਲੀ ਗਲੀ ਬਰਨਾਲਾ ਜੋ ਕਿ ਪਹਿਲਾਂ ਪ੍ਰਾਈਵੇਟ ਤੌਰ ’ਤੇ ਸਰਕਾਰੀ ਹਸਪਤਾਲ ਸੰਗਰੂਰ ਵਿੱਚ ਸਫ਼ਾਈ ਸੇਵਕਾਂ ਦਾ ਕੰਮ ਕਰਦੀ ਸੀ, ਰਾਜੇਸ਼ ਕੁਮਾਰ ਪੁੱਤਰ ਅਮਰਨਾਥ ਪਿੰਡ ਔਡਾਂ ਸਰਸਾ ਹਰਿਆਣਾ ਵਿਖੇ ਵੇਚਣ ਆਈ ਹੈ। ਪੁਲਿਸ ਵੱਲੋਂ ਰੇਡ ਕਰਦਿਆਂ ਤਿੰਨੇ ਮੁਲਜ਼ਮਾਂ ਸਮੇਤ ਇੱਕ 10 ਦਿਨਾਂ ਦੀ ਛੋਟੀ ਬੱਚੀ ਬਰਾਮਦ ਕੀਤੀ ਗਈ। Patiala Police

Read News : Punjab News: ਮੱਠਾ ਪੈਣ ਲੱਗਿਆ ਵਿਦੇਸ਼ਾਂ ਨੂੰ ਜਾਣ ਦਾ ਚਾਅ, ਕਾਲਜਾਂ ‘ਚ ਮੁੜ ਲੱਗੀਆਂ ਰੌਣਕਾਂ, ਪੜ੍ਹੋ ਰਿਪੋਰਟ

ਇਸ ਬੱਚੀ ਨੂੰ ਬਾਲ ਭਲਾਈ ਕਮੇਟੀ ਡੀਸੀ ਦਫ਼ਤਰ ਪਟਿਆਲਾ ਦੇ ਪੇਸ਼ ਕਰਕੇ ਐੱਸਡੀਕੇਐੱਸ ਪੂਰਨ ਬਾਲ ਨਿਕੇਤਨ ਵਿਖੇ ਜਮ੍ਹਾਂ ਕਰਵਾ ਦਿੱਤਾ ਗਿਆ। ਮੁਲਜ਼ਮਾਂ ਦਾ ਚਾਰ ਦਿਨਾਂ ਦਾ ਰਿਮਾਂਡ ਹਾਸਲ ਕਰਕੇ ਇਨ੍ਹਾਂ ਦੀ ਪੁੱਛਗਿਛ ਦੌਰਾਨ ਇਨ੍ਹਾਂ ਦੇ ਗਿਰੋਹ ਦੇ ਹੋਰ ਮੈਂਬਰ ਜਸ਼ਨਦੀਪ ਕੌਰ ਪਤਨੀ ਗਰਮੀਤ ਸਿੰਘ ਵਾਸੀ ਪਿੰਡ ਪਤਨਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਕਮਲੇਸ਼ ਕੌਰ ਪਤਨੀ ਸਤਪਾਲ ਸਿੰਘ ਵਾਸੀ ਮਾਨਸਾ ਨੂੰ ਨਾਮਜ਼ਦ ਕੀਤਾ ਗਿਆ ਅਤੇ ਇਨ੍ਹਾਂ ਨੂੰ ਕਾਲੀ ਮਾਤਾ ਮੰਦਿਰ ਦੇ ਪਿਛਲੇ ਪਾਸਿਓਂ ਗ੍ਰਿਫ਼ਤਾਰ ਕਰਕੇ ਪੰਜ ਦਿਨਾਂ ਦੀ ਇੱਕ ਬੱਚੀ ਨੂੰ ਬਰਾਮਦ ਕੀਤਾ ਗਿਆ। Patiala Police

ਦਿੱਲੀ ਤੱਕ ਜੁੜੇ ਗਿਰੋਹ ਦੇ ਤਾਰ, 15-20 ਬੱਚਿਆਂ ਦੀ ਕਰ ਚੁੱਕੇ ਨੇ ਖਰੀਦ ਵੇਚ : ਐੱਸਪੀ ਸਿਟੀ

ਅੱੈਸਪੀ ਸਿਟੀ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਪੈਸਿਆਂ ਦਾ ਲਾਲਚ ਦੇ ਕੇ ਬੱਚਿਆਂ ਦੀ ਖਰੀਦੋ-ਫ਼ਰੋਖਤ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਇਹ 70 ਹਜ਼ਾਰ ਦੇ ਬੱਚੇ ਖਰੀਦ ਕੇ ਅੱਗੇ 4-5 ਲੱਖ ਰੁਪਏ ਵਿੱਚ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਕਹਿਣ ਅਨੁਸਾਰ ਹੁਣ ਤੱਕ 5-6 ਬੱਚਿਆਂ ਨੂੰ ਵੇਚ ਚੁੱਕੇ ਹਨ, ਪਰ ਸਾਨੂੰ ਜੋ ਜਾਣਕਾਰੀ ਹੈ ਕਿ ਇਹ ਹੁਣ ਤੱਕ 15-20 ਬੱਚਿਆਂ ਦੀ ਖਰੀਦ ਵੇਚ ਕਰ ਚੁੱਕੇ ਹਨ। Patiala Police

ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਤਾਰ ਦਿੱਲੀ ਤੱਕ ਜੁੜ ਰਹੇ ਹਨ। ਸਰਫ਼ਰਾਜ ਆਲਮ ਨੇ ਦੱਸਿਆ ਕਿ ਪੁਲਿਸ ਵੱਲੋਂ ਬੱਚੇ ਖਰੀਦਣ ਵਾਲੇ ਲੋਕਾਂ ਤੱਕ ਵੀ ਪੁੱਜ ਰਹੀ ਹੈ ਅਤੇ ਇਸ ਗਿਰੋਹ ਤੋਂ ਡੁਘਾਈ ਨਾਲ ਪੁੱਛਗਿਛ ਦੌਰਾਨ ਹੋਰ ਖੁਲਾਸੇ ਸਾਹਮਣੇ ਆ ਸਕਦੇ ਹਨ। ਇਸ ਮੌਕੇ ਹੋਰ ਪੁਲਿਸ ਅਧਿਕਾਰੀ ਵੀ ਮੌਜ਼ੂਦ ਸਨ। Patiala Police