Patiala Murder News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਰੇਲਵੇ ਸਟੇਸ਼ਨ ਨੇੜੇ ਇਕ ਵਿਅਕਤੀ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਮਹਿੰਦਰ ਉਰਫ ਮਾਮਾ (50) ਵਾਸੀ ਤ੍ਰਿਪੜੀ ਵਜੋਂ ਹੋਈ ਹੈ। ਘਟਨਾ ਵੀਰਵਾਰ ਰਾਤ 10 ਵਜੇ ਦੇ ਕਰੀਬ ਦੀ ਹੈ, ਇਸ ਮਗਰੋਂ ਡੀਐੱਸਪੀ ਸਿਟੀ-1 ਸਤਨਾਮ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ। ਮ੍ਰਿਤਕ ਦੀ ਲਾਸ਼ ਕਰਸੀ ’ਤੇ ਹੀ ਪਈ ਸੀ, ਜਿਸ ਦੇ ਸਿਰ ਤੇ ਸਰੀਰ ’ਤੇ ਕੁੱਲ ਤਿੰਨ ਗੋਲ਼ੀਆਂ ਲੱਗੀਆਂ ਹੋਈਆਂ ਸਨ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਪਣੇ ਦਫਤਰ ਵਿੱਚ ਬੈਠਾ ਸੀ ਗੋਲ਼ੀ ਚਲਾਉਣ ਵਾਲੇ ਦਾ ਨਾਂ ਹਨੀ ਦੱਸਿਆ ਜਾ ਰਿਹਾ ਹੈ, ਜੋ ਮੌਕੇ ਤੋਂ ਹਥਿਆਰ ਸਣੇ ਫ਼ਰਾਰ ਹੋ ਗਿਆ। ਮ੍ਰਿਤਕ ਕੋਲ ਵੀ .32 ਬੋਰ ਦਾ ਲਾਇਸੈਂਸੀ ਰਿਵਾਲਵਰ ਸੀ ਪਰ ਉਸ ਨੂੰ ਆਪਣਾ ਬਚਾਅ ਕਰਨ ਦਾ ਮੌਕਾ ਹੀ ਨਹੀਂ ਮਿਲਿਆ। Patiala Murder News
Read Also : Punjab Government News: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੁਣ ਪੰਜਾਬ ’ਚ ਨਹੀਂ ਹੋਵੇਗਾ ਇਹ ਕੰਮ, ਪੜ੍ਹੋ ਤੇ ਜਾਣੋ
ਡੀਐੱਸਪੀ ਅਨੁਸਾਰ ਹਮਲਾ ਕਰਨ ਵਾਲਾ ਤੇ ਮ੍ਰਿਤਕ ਦੋਵੇਂ ਹੀ ਦਫ਼ਤਰ ’ਚ ਬੈਠ ਕੇ ਸ਼ਰਾਬ ਪੀ ਰਹੇ ਸਨ। ਇਹ ਦਫ਼ਤਰ ਮਹਿੰਦਰ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਕਿਸੇ ਗੱਲ ਨੂੰ ਲੈ ਕੇ ਇਨ੍ਹਾਂ ਦੋਵਾਂ ਵਿਚਾਲੇ ਤਕਰਾਰ ਹੋ ਗਿਆ। ਤਿੰਨ ਗੋਲ਼ੀਆਂ ਲੱਗਣ ਕਾਰਨ ਮਹਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਲਾਸ਼ ਨੂੰ ਕਬਜ਼ੇ ’ਚ ਲੈਣ ਮਗਰੋਂ ਹਸਪਤਾਲ ’ਚ ਭਿਜਵਾ ਦਿੱਤਾ ਹੈ। ਡੀਐੱਸਪੀ ਸਤਨਾਮ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।