ਬਿਹਾਰ ‘ਚ ਸੀਟਾਂ ਨੂੰ ਲੈ ਕੇ ਹੁਣ ਪਾਸਵਾਨ ਦਾ ਭਾਜਪਾ ‘ਤੇ ਦਬਾਅ

Paswan, Bjp Pressure, On Seats In Bihar

ਕਿਹਾ, ਸੀਟਾਂ ਨੂੰ ਲੈ ਕੇ ਗੱਲਬਾਤ ਅੱਗੇ ਨਾ ਵਧਣ ਦਾ ਹੋਵੇਗਾ ਨੁਕਸਾਨ

ਨਵੀਂ ਦਿੱਲੀ, ਏਜੰਸੀ। ਲੋਕ ਸਭਾ ਦੀ ਬਿਹਾਰ ‘ਚ 40 ਸੀਟਾਂ ‘ਤੇ ਗਠਜੋੜ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੀ ਸਮੱਸਿਆ ਹੋਰ ਜ਼ਿਆਦਾ ਵਧਦੀ ਪ੍ਰਤੀਤ ਹੁੰਦੀ ਹੈ ਕਿਉਂਕਿ ਇਸ ਦੇ ਇੱਕ ਮੁੱਖ ਸਹਿਯੋਗੀ ਅਤੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੀ ਅਗਵਾਈ ਵਾਲੀ ਲੋਕ ਜਨਸ਼ਕਤੀ ਪਾਰਟੀ (ਲੋਜਪਾ) ਨੇ ਚਿਤਾਵਨੀ ਦਿੱਤੀ ਹੈ ਕਿ ਅਜੇ ਤੱਕ ਸੀਟਾਂ ਨੂੰ ਲੈ ਕੇ ਗੱਲ ਅੱਗੇ ਨਹੀਂ ਵਧ ਸਕੀ ਹੈ ਜਿਸ ਦਾ ਨੁਕਸਾਨ ਹੋ ਸਕਦਾ ਹੈ।

ਸ੍ਰੀ ਪਾਸਵਾਨ ਦੇ ਪੁੱਤਰ ਅਤੇ ਲੋਜਪਾ ਸੰਸਦੀ ਬੋਰਡ ਦੇ ਪ੍ਰਧਾਨ ਚਿਰਾਗ ਪਾਸਵਾਨ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ ਕਿ ‘ਗਠਜੋੜ ਦੀਆਂ ਸੀਟਾਂ ਨੂੰ ਲੈ ਕੇ ਕਈ ਵਾਰ ਭਾਜਪਾ ਦੇ ਆਗੂਆਂ ਨਾਲ ਮੁਲਾਕਾਤ ਹੋਈ ਪਰੰਤੂ ਅਜੇ ਤੱਕ ਕੁਝ ਠੋਸ ਨਤੀਜਾ ਨਹੀਂ ਨਿੱਕਲ ਸਕਿਆ ਹੈ। ਇਸ ਵਿਸ਼ੇ ‘ਤੇ ਸਮਾਂ ਰਹਿੰਦੇ ਗੱਲ ਨਹੀਂ ਬਣੀ ਤਾਂ ਇਸ ਨਾਲ ਨੁਕਸਾਨ ਵੀ ਹੋ ਸਕਦਾ ਹੈ। ਉਹਨਾਂ ਨੇ ਤੇਲੁਗੂ ਦੇਸ਼ਮ ਪਾਰਟੀ ਅਤੇ ਰਾਸ਼ਟਰੀ ਲੋਕ ਸਮਤਾ ਪਾਰਟੀ (ਰਾਲੋਸਪਾ, ਸਾਬਕਾ ਕੇਂਦਰੀ ਮੰਤਰੀ ਓਪੇਂਦਰ ਕੁਸ਼ਵਾਹਾ ਦੀ ਅਗਵਾਈ ਵਾਲੀ) ਦੇ ਰਾਜਗ ਗਠਜੋੜ ‘ਚੋਂ ਨਿੱਕਲਣ ਦੀ ਚਰਚਾ ਕਰਦੇ ਹੋਏ ਕਿਹਾ ਕਿ ਦੋਵਾਂ ਦੇ ਜਾਣ ਤੋਂ ਬਾਅਦ ਰਾਜਗ ਗਠਜੋੜ ਨਾਜੁਕ ਮੋੜ ਤੋਂ ਲੰਘ ਰਿਹਾ ਹੈ। ਅਜਿਹੇ ਸਮੇਂ ‘ਚ ਭਾਜਪਾ ਗਠਜੋੜ ‘ਚ ਫਿਲਹਾਲ ਬਚੇ ਹੋਏ ਸਾਥੀਆਂ ਦੀਆਂ ਚਿੰਤਾਵਾਂ ਨੂੰ ਸਮਾਂ ਰਹਿੰਦੇ ਸਨਮਾਨ ਪੂਰਵਕ ਤਰੀਕੇ ਨਾਲ ਦੂਰ ਕਰੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।